ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਬਿਜਲੀ ਦਰਾਂ ਵਧੀਆਂ, ਵਿਆਪਕ ਨਿੰਦਾ

ਪੰਜਾਬ `ਚ ਬਿਜਲੀ ਦਰਾਂ ਵਧੀਆਂ, ਵਿਆਪਕ ਨਿੰਦਾ

ਪੰਜਾਬ `ਚ ਚੁੱਪ-ਚੁਪੀਤੇ ਵਧਾਈਆਂ ਬਿਜਲੀ ਦਰਾਂ ਦੀ ਵਿਆਪਕ ਨਿਖੇਧੀ ਹੋਈ ਹੈ। ਬਿਜਲੀ ਦਰਾਂ ਵਿੱਚ 25 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਬੀਤੀ 1 ਅਪ੍ਰੈਲ ਤੋਂ ਕੀਤਾ ਗਿਆ ਹੈ। ਇਹ ਵਾਧਾ ਸਿਰਫ਼ ਦਿਹਾਤੀ ਖੇਤਰਾਂ ਲਈ ਹੈ। ਇਸ ਦਾ ਬੋਝ ਯਕੀਨੀ ਤੌਰ `ਤੇ ਦਿਹਾਤੀ ਖਪਤਕਾਰਾਂ `ਤੇ ਪਵੇਗਾ। ਸੱਤਾਧਾਰੀ ਕਾਂਗਰਸ ਪਾਰਟੀ ਨੇ ਇਸ ਵਾਧੇ ਦੇ ਬਚਾਅ ਵਿੱਚ ਇਹੋ ਕਿਹਾ ਹੈ ਕਿ ਕਿਸਾਨਾਂ ਨੂੰ ਮੋਟੀਆਂ ਸਬਸਿਡੀਆਂ ਦੇਣ ਕਾਰਨ ਅਜਿਹਾ ਵਾਧਾ ਕਰਨਾ ਜ਼ਰੂਰੀ ਹੋ ਗਿਆ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਹਾਲੇ ਘਰੇਲੂ ਬਿਜਲੀ ਦਰਾਂ ਵਿੱਚ ਪਿੱਛੇ ਜਿਹੇ 17 ਤੋਂ 20 ਫ਼ੀ ਸਦੀ ਵਾਧਾ ਕੀਤਾ ਗਿਆ ਹੈ। ਅਜਿਹੇ ਵਾਧਿਆਂ ਨਾਲ ਆਮ ਆਦਮੀ ਦੀ ਕਮਰ ਟੁੱਟ ਕੇ ਰਹਿ ਜਾਵੇਗੀ।

 

 

ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਆਪਣੇ ਇੱਕ ਟਵੀਟ ਰਾਹੀਂ ਕਿਹਾ ਹੈ ਕਿ ਖੇਤੀ ਖੇਤਰ ਤੇ ਕਿਸਾਨਾਂ ਨਾਲ ਵੱਡਾ ਧੋਖਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਵਿਧਾਨ ਸਭਾ `ਚ ਜ਼ੋਰ-ਸ਼ੋਰ ਨਾਲ ਉਠਾਉਣਗੇ।   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Govt increases power tariffs condemned