ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਖ਼ੁਦ ਖ਼ਤਰਨਾਕ ਤੱਤਾਂ ਨਾਲ ਮਿਲੀ ਹੋਈ: ਬਾਦਲ

ਪੰਜਾਬ ਸਰਕਾਰ ਖ਼ੁਦ ਖ਼ਤਰਨਾਕ ਤੱਤਾਂ ਨਾਲ ਮਿਲੀ ਹੋਈ: ਬਾਦਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ ਵਿੱਚ ਦਾਅਵਾ ਕੀਤਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਉਨ੍ਹਾਂ ਖ਼ਤਰਨਾਕ ਤੱਤਾਂ ਨਾਲ ਮਿਲੀ ਹੋਈ ਹੈ, ਜਿਹੜੇ ਸੂਬੇ `ਚ ਅਮਨ ਤੇ ਫਿਰਕੂ ਏਕਤਾ ਲਈ ਸਦਾ ਤੋਂ ਖ਼ਤਰਾ ਹਨ।


ਸ੍ਰੀ ਬਾਦਲ ਨੇ ਕਿਹਾ ਹੈ ਕਿ ਸੂਬਾ ਸਰਕਾਰ ਇਸ ਵੇਲੇ ਪੰਜਾਬ ਦਾ ਮਾੜਾ ਚਾਹੁਣ ਵਾਲੇ ਲੋ ਅਨਸਰਾਂ ਦਾ ਸਾਥ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ `ਚ ਉਨ੍ਹਾਂ ਤਾਕਤਾਂ ਨੂੰ ਕਾਬੂ ਕਰਨ ਦੀ ਸਿਆਸੀ ਇੱਛਾ ਤੇ ਸਮਰੱਥਾ ਦੀ ਘਾਟ ਵਿਖਾਈ ਦਿੰਦੀ ਹੈ, ਜੋ ਸੂਬੇ ਦੇ ਅਮਨ ਲਈ ਖ਼ਤਰਾ ਹਨ।


ਸ੍ਰੀ ਬਾਦਲ ਨੇ ਕਿਹਾ ਹੈ ਕਿ ਸੂਬਾ ਸਰਕਾਰ ਵੱਲੋਂ ਹੁਣ ਗ਼ਲਤ ਅਨਸਰਾਂ ਦਾ ਸਾਥ ਦੇਣ ਕਰਕੇ ਹੀ ਪੰਜਾਬ ਹੁਣ ਇੱਕ ਸੰਕਟ `ਚੋਂ ਨਿੱਕਲ ਕੇ ਦੂਜੇ ਵਿੱਚ ਚਲਾ ਗਿਆ ਹੈ।


ਸ੍ਰੀ ਬਾਦਲ ਨੇ ਕਿਹਾ ਕਿ ਬੀਤੇ ਦਿਨੀਂ ਅੰਮ੍ਰਿਤਸਰ `ਚ ਇੱਕ ਬੰਬ ਧਮਾਕਾ ਹੋਇਆ ਹੈ, ਜਿਸ ਵਿੱਚ ਕੀਮਤੀ ਜਾਨਾਂ ਚਲੀਆਂ ਗਈਆਂ ਹਨ ਤੇ ਉਸ ਤੋਂ ਪਹਿਲਾਂ ਮੁੱਖ ਮੰਤਰੀ ਇਹ ਇਕਬਾਲ ਕਰ ਚੁੱਕੇ ਹਨ ਕਿ ਸੂਬੇ `ਚ ਦਹਿਸ਼ਤਗਰਦੀ ਨੂੰ ਪੁਨਰ-ਸੁਰਜੀਤ ਕਰਨ ਦੇ ਜਤਨ ਕੀਤੇ ਜਾ ਰਹੇ ਹਨ। ਪਰ ਫਿਰ ਵੀ ਸੂਬਾ ਸਰਕਾਰ ਅਜਿਹੇ ਅਨਸਰਾਂ ਦਾ ਸਾਥ ਦੇਣ ਤੋਂ ਟਾਲ਼ਾ ਨਹੀਂ ਵੱਟ ਰਹੀ।


ਸ੍ਰੀ ਬਾਦਲ ਨੇ ਅੱਜ ਇੱਥੇ ਜਾਰੀ ਇੱਕ ਬਿਆਨ `ਚਅੱਗੇ ਆਖਿਆ ਕਿ ਖ਼ੁਫੀ਼ਆ ਏਜੰਸੀਆਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਚੇਤਾਵਨੀ ਦਿੰਦੀਆਂ ਆ ਰਹੀਆਂ ਸਨ ਪਰ ਸਰਕਾਰ ਨੇ ਉਸ ਪਾਸੇ ਬਿਲਕੁਲ ਕੋਈ ਚੌਕਸੀ ਨਹੀਂ ਵਿਖਾਈ। ਫ਼ੌਜ ਮੁਖੀ ਵੀ ਪੰਜਾਬ `ਚ ਆ ਕੇ ਚੇਤਾਵਨੀ ਦੇ ਗਏ ਸਨ। ਫਿਰ ਕਾਂਗਰਸ ਪਾਰਟੀ ਨੇ ਕੋਈ ਸਬਕ ਨਹੀਂ ਸਿੱਖਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Govt is in connivance with anti social elements