ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਾਲੀ-ਭਾਜਪਾ ਕਾਰਨ ਪੰਜਾਬ ਦੀ ਤਰੱਕੀ 'ਤੇ ਬਰੇਕ ਲੱਗੀ : ਮਨਪ੍ਰੀਤ ਬਾਦਲ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਅੱਜ 2020-2021 ਦਾ ਸਲਾਨਾ ਬਜਟ ਪੇਸ਼ ਕੀਤਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੂੰਜੀਗਤ ਕਾਰਜਾਂ 'ਤੇ ਹੋਏ ਖਰਚੇ ਭਾਵੇਂ ਬਹੁਤ ਉਤਸ਼ਾਹਜਨਕ ਤਸਵੀਰ ਨਾ ਪੇਸ਼ ਕਰਨ ਸਕੇ ਹੋਣ ਪਰ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਅਸਫਰ ਰਹਾਂਗਾ, ਜੇਕਰ ਮੈਂ ਕੈਸ਼ ਕ੍ਰੈਡਿਟ ਲਿਮਿਟ (ਸੀਸੀਐਲ) ਬਾਰੇ ਸਪੱਸ਼ਟ ਨਾ ਕਰਾਂ।
 

ਉਨ੍ਹਾਂ ਕਿਹਾ, "ਮਾਰਚ 2020 ਤਕ ਸੂਬਾ ਸਰਕਾਰ ਇਸ ਕਰਜ਼ੇ ਦੇ ਭੁਗਤਾਨ ਵਜੋਂ 10,530 ਕਰੋੜ ਰੁਪਏ ਤੱਕ ਦੀ ਭਾਰੀ ਰਕਮ ਅਦਾ ਕਰ ਚੁੱਕਾ ਹੋਵੇਗੀ| ਜੇਕਰ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਅਜਿਹੀ ਵਿਰਾਸਤ ਨਾ ਛੱਡੀ ਹੁੰਦੀ ਤਾਂ ਅਸੀਂ ਕਿੰਨੀ ਤਰੱਕੀ ਕਰ ਸਕਦੇ ਸੀ। ਮੈਂ ਇਸ ਸਬੰਧੀ ਕੁਝ ਆਰਜ਼ੀ ਅਨੁਮਾਨ ਤਿਆਰ ਕੀਤੇ ਹਨ ਕਿ ਇਸ ਰਕਮ ਨਾਲ ਕੀ ਕੁਝ ਹੋ ਸਕਦਾ ਸੀ।"
 

ਇਨ੍ਹਾਂ ਪ੍ਰਾਜੈਕਟਾਂ 'ਤੇ ਲੱਗੀ ਬਰੇਕ :

 

5 ਕਰੋੜ ਰੁਪਏ ਪ੍ਰਤੀ ਕਿਲੋਮੀਟਰ ਦੀ ਲਾਗਤ ਨਾਲ ਦੋ ਚਾਰ ਮਾਰਗੀ ਹਾਈਵੇਅ (ਪੰਜਾਬ, ਪਠਾਨਕੋਟ-ਸੰਭੂ ਅਤੇ ਚੱਡੀਗੜ੍ਹ-ਅਬੋਹਰ ਤੋਂ ਤਕਰੀਬਨ 250 ਕਿਲੋਮੀਟਰ) ਮਤਲਬ 2,500 ਕਰੋੜ ਰੁਪਏ|

 

400 ਕਰੋੜ ਰੁਪਏ ਦੀ ਲਾਗਤ ਨਾਲ 3 ਨਵੇਂ ਮੈਡੀਕਲ ਕਾਲਜ ਬਣਾਉਣ ਲਈ 1,200 ਕਰੋੜ ਰੁਪਏ|

 

ਹਰੇਕ ਜ਼ਿਲ੍ਹੇ 'ਚ 40 ਕਰੋੜ ਦੀ ਲਾਗਤ ਨਾਲ 100 ਬਿਸਤਰਿਆਂ ਵਾਲਾ ਇੱਕ ਨਵਾਂ ਹਸਪਤਾਲ ਮਤਲਬ 900 ਕਰੋੜ ਰੁਪਏ|

 

ਹਰੇਕ ਹਲਕੇ ਵਿੱਚ 1 ਕਰੋੜ ਰੁਪਏ ਦੀ ਲਾਗਤ ਨਾਲ 5 ਨਵੇਂ ਮੁੱਢਲੇ ਸਿਹਤ ਕੇਂਦਰ (ਪੀ.ਐਚ.ਸੀਜ਼) ਮਤਲਬ 600 ਕਰੋੜ ਰੁਪਏ|

 

ਹਰੇਕ ਹਲਕੇ ਵਿੱਚ 15 ਕਰੋੜ ਦੀ ਲਾਗਤ ਨਾਲ ਇੱਕ ਨਵਾਂ ਸੀਨੀਅਰ ਸੈਕੰਡਰੀ ਸਕੂਲ ਮਤਲਬ 1,800 ਕਰੋੜ ਰੁਪਏ।

 

ਹਰੇਕ ਹਲਕੇ ਵਿੱਚ 5 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵੀਂ ਆਈ.ਟੀ.ਆਈ. ਅਰਥਾਤ 600 ਕਰੋੜ ਰੁਪਏ।

 

1000 ਕਰੋੜ ਰੁਪਏ ਦੀ ਲਾਗਤ ਨਾਲ 500 ਏਕੜ ਭੂਮੀ ਵਾਲੇ 2 ਨਵੇਂ ਇੰਡਸਟਰੀਅਲ ਪਾਰਕ ਅਰਥਾਤ 2000 ਕਰੋੜ ਰੁਪਏ।

 

ਪੰਜਾਬੀ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀਬਾੜੀ ਖੋਜ, ਤਕਨੀਕੀ ਨਵੀਨੀਕਰਨ ਅਤੇ ਵਿਭਿੰਨਤਾ ਲਈ 1000 ਕਰੋੜ ਰੁਪਏ ਦਾ ਸਮਰਪਿਤ ਮੂਲਧਨ ਫੰਡ।

 

ਵਿੱਤ ਮੰਤਰੀ ਨੇ ਕਿਹਾ ਕਿ ਇਹ ਉਹ ਕੁਝ ਹੈ ਜੋ ਪੰਜਾਬ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਗਵਾਇਆ ਹੈ, ਜੋ ਕਿ ਪਿਛਲੀ ਸਰਕਾਰ ਨੇ ਆਪਣਾ ਕਾਰਜ ਭਾਰ ਤਿਆਗਦਿਆਂ ਕੀਤਾ ਸੀ| ਉਨ੍ਹਾਂ ਕਿਹਾ, "ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ 57,358 ਕਰੋੜ ਰੁਪਏ ਦੇ ਕੁੱਲ ਬੋਝ ਦਾ ਕੇਵਲ 1/6 ਹਿੱਸਾ ਹੈ, ਜੋ ਕਿ ਹਰੇਕ ਪੰਜਾਬੀ ਨੂੰ ਸਤੰਬਰ 2034 ਤੱਕ ਚੁਕਾਉਣਾ ਪਵੇਗਾ| ਤੁਸੀਂ ਕਲਪਨਾ ਕਰੋ ਕਿ ਉਪਰੋਕਤ ਨਾਲੋਂ 6 ਗੁਣਾ ਵਧੇਰੇ ਬੁਨਿਆਦੀ ਢਾਂਚਾ ਅਸੀਂ ਸਿਰਜ ਸਕਦੇ ਸੀ ਜੇਕਰ ਪਿਛਲੀ ਸਰਕਾਰ ਵੱਲੋਂ ਅਜਿਹਾ ਸੌਦਾ ਹਸਤਾਖਰ ਨਾ ਕੀਤਾ ਗਿਆ ਹੁੰਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab govt present Budget 2020-21