ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੂਬੇ ਦੀ ਜੀ.ਐਸ.ਡੀ.ਪੀ. 6,44,326 ਕਰੋੜ ਰੁਪਏ ਵਧਣ ਦੀ ਉਮੀਦ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਅੱਜ 2020-21 ਦਾ ਸਲਾਨਾ ਬਜਟ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ 'ਚ ਆਰਥਿਕ ਮੰਦੀ ਚੱਲ ਰਹੀ ਹੈ।
 

ਉਨ੍ਹਾਂ ਕਿਹਾ ਕਿ ਰਾਜ ਦੀ ਆਰਥਿਕਤਾ ਦੀ ਦਿੱਤੀ ਗਈ ਬਣਤਰ ਵਿੱਚ ਸਾਡੇ ਅਗੇਤੇ ਅਨੁਮਾਨ ਦਰਸਾਉਂਦੇ ਹਨ ਕਿ ਸਾਲ 2019-20 ਦੌਰਾਨ ਸੂਬੇ ਦੀ ਜੀ.ਐਸ.ਡੀ.ਪੀ. ਚਲੰਤ ਕੀਮਤਾਂ 'ਤੇ ਸਾਲ 2018-19 ਵਿੱਚ 5,21,861 ਕਰੋੜ ਰੁਪਏ ਤੋਂ ਵੱਧ ਕੇ 5,74,760 ਕਰੋੜ ਰੁਪਏ ਹੋ ਗਈ ਹੈ| ਸਾਨੂੰ ਉਮੀਦ ਹੈ ਕਿ ਇਸ ਸਰਕਾਰ ਦੀਆਂ ਅਗਾਂਹਵਧੂ ਨੀਤੀਆਂ ਦੇ ਨਤੀਜੇ ਵਜੋਂ ਸੂਬੇ ਦੀ ਜੀ.ਐਸ.ਡੀ.ਪੀ. ਸਾਲ 2020-21 ਦੌਰਾਨ 6,44,326 ਕਰੋੜ ਰੁਪਏ ਹੋਰ ਵੱਧ ਜਾਵੇਗੀ| 
 

ਵਿੱਤ ਮੰਤਰੀ ਨੇ ਦੱਸਿਆ ਕਿ ਸੂਬੇ ਦੀ ਪ੍ਰਤੀ ਵਿਅਕਤੀ ਆਮਦਨ ਵੀ ਇਸ ਸਾਲ 2018-19 ਵਿੱਚ 1,54,996 ਰੁਪਏ ਤੋਂ ਵੱਧ ਕੇ ਸਾਲ 2019-20 ਵਿੱਚ 1,66,830 ਰੁਪਏ ਹੋ ਗਈ ਹੈ ਜੋ ਕਿ ਕੌਮੀ ਔਸਤ ਦੇ 1,35,050 ਨਾਲੋਂ 23.53% ਵੱਧ ਹੈ।
 

ਉਨ੍ਹਾਂ ਕਿਹਾ, "ਸੂਬੇ ਦੀ ਬਿਹਤਰ ਹੁੰਦੀ ਵਿੱਤੀ ਹਾਲਤ ਦੇ ਨਤੀਜੇ ਵਜੋਂ ਇਸ ਸਾਲ ਅਸੀਂ ਅਨੁਮਾਨ ਲਗਾਇਆ ਹੈ ਕਿ ਸੂਬੇ ਦੀਆਂ ਕੁੱਲ ਮਾਲੀਆ ਪ੍ਰਾਪਤੀਆਂ ਸਾਲ 2019-20 (ਸੋਧੇ ਅਨੁਮਾਨ) ਵਿੱਚ 73,975 ਕਰੋੜ ਰੁਪਏ ਤੋਂ ਵੱਧ ਕੇ ਸਾਲ 2020-21 (ਬਜਟ ਅਨੁਮਾਨ) 88,004 ਕਰੋੜ ਰੁਪਏ ਹੋ ਜਾਵੇਗੀ ਜੋ ਕਿ 18.96% ਦਾ ਵਾਧਾ ਹੈ। ਇਸੇ ਮਿਆਦ ਦੌਰਾਨ ਆਪਣਾ ਕਰ ਮਾਲੀਆ (ਓ.ਟੀ.ਆਰ.) ਸਾਲ 2019-20 (ਸੋਧੇ ਅਨੁਮਾਨ) ਵਿੱਚ 33,739 ਕਰੋੜ ਰੁਪਏ ਤੋਂ ਵੱਧ ਕੇ ਸਾਲ 2020-21 (ਬਜਟ ਅਨੁਮਾਨ) ਵਿੱਚ 35,824 ਕਰੋੜ ਰੁਪਏ ਹੈ। ਇਹ ਮੇਰੀ ਸਰਕਾਰ ਦੇ ਯਤਨਾਂ ਅਤੇ ਸੁਹਿਰਦਤਾ ਦੀ ਬਦੌਲਤ ਹੈ ਕਿ ਦੇਸ਼ 'ਚ ਆਰਥਿਕ ਮੰਦੀ ਵਾਲੇ ਮਾਹੌਲ ਦੇ ਬਾਵਜੂਦ ਵੀ ਸਾਡੀਆਂ ਮਾਲੀਆ ਪ੍ਰਾਪਤੀਆਂ ਸਾਲ 2019-20 ਵਿੱਚ 18.80% ਵਧੀਆਂ ਹਨ ਅਤੇ ਸਾਲ 2020-21 ਵਿੱਚ 18.96% ਤਕ ਹੋਰ ਵਧਣ ਦੀ ਸੰਭਾਵਨਾ ਹੈ|"
 

ਵਿੱਤ ਮੰਤਰੀ ਨੇ ਕਿਹਾ ਕਿ ਕਿਸੇ ਵੀ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਮੰਦੀ ਦੇ ਦੌਰਾਨ ਮੰਗ ਅਤੇ ਖਪਤ ਨੂੰ ਹੁਲਾਰਾ ਦੇਣ ਲਈ ਜਨਤਕ ਖਰਚਿਆਂ ਅਤੇ ਨਿਵੇਸ਼ ਵਿੱਚ ਵਾਧਾ ਕੀਤਾ ਜਾਵੇ। ਇਸੇ ਉਦੇਸ਼ ਨੂੰ ਧਿਆਨ 'ਚ ਰੱਖਦੇ ਹੋਏ ਸੂਬੇ ਦਾ ਕੁਲ ਖਰਚਾ ਸਾਲ 2020-21 (ਬਜਟ ਅਨੁਮਾਨ) ਲਈ 1,54,805 ਕਰੋੜ ਰੁਪਏ ਅਨੁਮਾਨਿਆ ਗਿਆ ਹੈ। ਕੁਲ ਖਰਚਿਆਂ ਦੀ ਵੰਡ ਦਰਸਾਉਂਦੀ ਹੈ ਕਿ ਸੂਬੇ ਦਾ ਮਾਲੀਆ ਖਰਚਾ ਸਾਲ 2019-20 (ਸੋਧੇ ਅਨੁਮਾਨ) ਵਿੱਚ 86,602 ਕਰੋੜ ਰੁਪਏ ਤੋਂ ਵੱਧ ਕੇ ਸਾਲ 2020-21 (ਬਜਟ ਅਨੁਮਾਨ) 95,716 ਕਰੋੜ ਰੁਪਏ ਹੋ ਜਾਣ ਦੀ ਆਸ ਹੈ, ਜੋ ਕਿ 10.52% ਦਾ ਵਾਧਾ ਹੈ|

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab govt present Budget 2020-21 GSDP