ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਨੇ ‘ਗੂਗਲ’ ਕੋਲ ਉਠਾਇਆ ਭਾਰਤ–ਵਿਰੋਧੀ ਐਪ ਦਾ ਮੁੱਦਾ

ਪੰਜਾਬ ਸਰਕਾਰ ਨੇ ‘ਗੂਗਲ’ ਕੋਲ ਉਠਾਇਆ ਭਾਰਤ–ਵਿਰੋਧੀ ਐਪ ਦਾ ਮੁੱਦਾ

ਅੱਜ–ਕੱਲ੍ਹ ਮੋਬਾਇਲ ਫ਼ੋਨਾਂ ’ਤੇ ਚੱਲ ਰਹੀ ਇੱਕ ਭਾਰਤ–ਵਿਰੋਧੀ ਐਪ ਦਾ ਪੰਜਾਬ ਸਰਕਾਰ ਨੇ ਗੰਭੀਰ ਨੋਟਿਸ ਲਿਆ ਹੈ। ਅੱਜ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਅਹਿਮ ਮੁੱਦੇ ਨੂੰ ਗੂਗਲ ਕੋਲ ਉਠਾਉਣ ਤੇ ਇਸ ਗ਼ੈਰ–ਕਾਨੂੰਨੀ ਐਪ ਨੂੰ ਤੁਰੰਤ ਉੱਥੋਂ ਹਟਵਾਉਣ।

 

 

ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮੁੱਖ ਮੰਤਰੀ ਦੀ ਹਦਾਇਤ ’ਤੇ ਇਹ ਮਾਮਲਾ ਗੂਗਲ ਦੇ ਅਧਿਕਾਰੀਆਂ ਦੇ ਧਿਆਨ ਗੋਚਰੇ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ DGP ਵੱਲੋਂ ਵੀ ਇਹ ਮਾਮਲਾ ਕੇਂਦਰੀ ਸੁਰੱਖਿਆ ਤੇ ਖ਼ੁਫ਼ੀਆ ਏਜੰਸੀਆਂ ਦੇ ਧਿਆਨ ’ਚ ਲਿਆਂਦਾ ਗਿਆ ਹੈ।

 

 

ਦਰਅਸਲ, ਇਹ ਮਾਮਲਾ ‘2020 ਰੈਫ਼ਰੈਂਡਮ’ (2020 ਰਾਇਸ਼ੁਮਾਰੀ) ਐਪ ਨਾਲ ਜੁੜਿਆ ਹੋਇਆ ਹੈ। ਉਂਝ ਵੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਤੋਂ ਐਨ ਪਹਿਲਾਂ ਅਜਿਹੀ ਭਾਰਤ–ਵਿਰੋਧੀ ਐਪ ਦਾ ਲਾਂਚ ਹੋਣਾ ਯਕੀਨੀ ਤੌਰ ’ਤੇ ਵੱਡੀ ਚਿੰਤਾ ਦਾ ਵਿਸ਼ਾ ਹੈ।
 

 

ਇਹ ਐਪ ‘ਗੂਗਲ ਪਲੇਅ’ ’ਤੇ ਮੁਫ਼ਤ ਉਪਲਬਧ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਅਸਲ ਵਿੱਚ ਸਿੱਖਾਂ ’ਚ ਵੰਡੀਆਂ ਪਾਉਣਾ ਚਾਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਜਿਹਾ ਜਾਣ–ਬੁੱਝ ਕੇ ਕੀਤਾ ਜਾ ਰਿਹਾ ਹੈ।

 

 

ਮੁੱਖ ਮੰਤਰੀ ਨੇ ਮੰਗ ਕੀਤੀ ਹੈ ਕਿ ਇਹ ਐਪ ਆਮ ਜਨਤਾ ਦੀ ਵਰਤੋਂ ਤੋਂ ਤੁਰੰਤ ਹਟਵਾਈ ਜਾਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੁਆਲ ਕੀਤਾ ਹੈ ਕਿ ਆਖ਼ਰ ਗੂਗਲ ਨੇ ਅਜਿਹੀ ਕੱਟੜਪੰਥੀ ਤੇ ਇੱਕ ਅੱਤਵਾਦੀ ਸਮੂਹ ਵੱਲੋਂ ਅਪਲੋਡ ਕੀਤੀ ਐਪ ਦੀ ਇਜਾਜ਼ਤ ਦੇ ਕਿਵੇਂ ਦਿੱਤੀ ਗਈ। ‘ਗੂਗਲ ਨੂੰ ਆਪਣੇ ਪਲੇਅ ਸਟੋਰ ਤੋਂ ਇਹ ਐਪ ਤੁਰੰਤ ਹਟਾਉਣੀ ਚਾਹੀਦੀ ਹੈ।’

 

 

ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੇ ਭਾਰਤ ਨੂੰ ਤਾਂ ਅੱਤਵਾਦੀ ਤਾਕਤਾਂ ਤੋਂ ਖਤਰਾ ਹੈ ਹੀ; ਪਰ ਪੰਜਾਬ ਨੂੰ ਵੱਧ ਖ਼ਤਰਾ ਹੈ ਕਿਉਂਕਿ ਇਹ ਸਰਹੱਦੀ ਸੂਬਾ ਹੈ। ਉਨ੍ਹਾਂ ਕਿਹਾ ਕਿ ਪਾਕਿ ਖ਼ੁਫ਼ੀਆ ਏਜੰਸੀ ISI ਵੱਲੋਂ ਹੁਣ ‘ਸਿੱਖਸ ਫ਼ਾਰ ਜਸਟਿਸ’ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ‘2020 ਰਾਇਸ਼ੁਮਾਰੀ’ ਦਾ ਜਾਣ–ਬੁੱਝ ਕੇ ਪ੍ਰਚਾਰ ਤੇ ਪਾਸਾਰ ਕੀਤਾ ਜਾ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Govt raises Anti India App issue with Google