ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਪੰਜਾਬ ਸਰਕਾਰ SGPC ਨਾਲ ਸਟੇਜ ਸਾਂਝੀ ਕਰਨ ਲਈ ਤਿਆਰ’

‘ਪੰਜਾਬ ਸਰਕਾਰ SGPC ਨਾਲ ਸਟੇਜ ਸਾਂਝੀ ਕਰਨ ਲਈ ਤਿਆਰ’

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਸਿੱਖ ਸੰਗਤਾਂ ਵਿੱਚ ਡਾਢਾ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੀ ਇਹ ਸਮਾਰੋਹ ਕਰਵਾਉਣ ਲਈ ਪੱਬਾਂ ਭਾਰ ਹੋਈ ਪਈ ਹੈ। ਸਰਕਾਰ ਵੱਲੋਂ ਆਉਂਦੀ 12 ਨਵੰਬਰ ਨੂੰ ਸੁਲਤਾਨਪੁਰੀ ਲੋਧੀ ਵਿਖੇ ਆਪਣੀ ਵੱਖਰੇ ਸਟੇਜ ਉੱਤੇ ਸਮਾਰੋਹ ਕੀਤੇ ਜਾਣਗੇ ਪਰ ਨਾਲ ਹੀ ਪੰਜਾਬ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਮਾਰੋਹ ਵਿੱਚ ਜਾਣ ਤੋਂ ਵੀ ਕੋਈ ਇਤਰਾਜ਼ ਨਹੀਂ ਹੈ।

 

 

ਸਰਕਾਰ ਵੱਲੋਂ ਇਹ ਪ੍ਰਗਟਾਵਾ ਰਾਜ ਦੇ ਸੈਰ–ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ ਹੈ। 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਨੂੰ ਸਮਰਪਿਤ ਲੋਗੋ ਵਾਲੇ ਬੈਜ ਰਿਲੀਜ਼ ਕਰਦੇ ਸਮੇਂ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਸ੍ਰੀ ਚੰਨੀ ਨੇ ਆਖਿਆ ਕਿ – ‘ਸਰਕਾਰ SGPC ਦੇ ਸਮਾਰੋਹ ਵਿੱਚ ਵੀ ਜਾਣ ਲਈ ਤਿਆਰ ਹੈ ਬਸ਼ਰਤੇ ਸਾਨੂੰ ਇਸ ਲਈ ਸੱਦਿਆ ਜਾਵੇ। ਪਰ ਸਰਕਾਰ ਨੇ ਆਪਣੀ ਸਟੇਜ ਵੱਖਰੀ ਲਾਉਣ ਦਾ ਫ਼ੈਸਲਾ ਕੀਤਾ ਹੈ। ਉਂਝ ਅਸੀਂ SGPC ਸਮਾਰੋਹ ਵਿੱਚ ਵੀ ਜਾਣ ਲਈ ਤਿਆਰ ਹਾਂ। ਅਸੀਂ SGPC ਵਾਂਗ ਇਸ ਮਾਮਲੇ ਨੂੰ ਲੈ ਕੇ ਕਿਸੇ ਟਕਰਾਅ ’ਚ ਨਹੀਂ ਪੈਣਾ ਚਾਹੁੰਦੇ। ’

 

 

ਇੱਥੇ ਵਰਨਣਯੋਗ ਹੈ ਕਿ ਉੱਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਐਲਾਨ ਕਰ ਚੁੱਕੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਧਾਰਮਿਕ ਸਟੇਜ ਸਿਰਫ਼ SGPC ਦੀ ਹੀ ਰਹੇਗੀ। ਸਰਕਾਰ ਹੁਣ ਇਹ ਵੀ ਨਹੀਂ ਚਾਹੁੰਦੀ ਕਿ ਕੋਈ ਇਹ ਆਖੇ – ਬਈ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।

 

 

ਚੇਤੇ ਰਹੇ ਕਿ ਪ੍ਰਕਾਸ਼ ਪੁਰਬ ਨੂੰ ਸਾਂਝੀ ਸਟੇਜ ਉੱਤੇ ਮਨਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਹੁਣ ਤੱਕ ਨਾਕਾਮ ਰਹੀਆਂ ਹਨ। SGPC ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵਿਚਾਲੇ ਕਈ ਮੀਟਿੰਗਾਂ ਹੋਈਆਂ ਪਰ ਮਾਮਲਾ ਕਿਸੇ ਤਣ–ਪੱਤਣ ਨਹੀਂ ਲੱਗ ਸਕਿਆ। ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਦੇ ਆਉਂਦੀ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਆਉਣ ਦੀ ਸੰਭਾਵਨਾ ਹੈ।

 

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਅਵਾ ਹੈ ਕਿ ਰਾਸ਼ਟਰਪਤੀ ਉਨ੍ਹਾਂ ਦੇ ਸਮਾਰੋਹ ’ਚ ਆਉਣਗੇ। ਇੰਝ ਹੀ 11 ਨਵੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਆਉਣ ਦਾ ਪ੍ਰੋਗਰਾਮ ਹੈ।

 

 

ਸ੍ਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਰਾਸ਼ਟਰਪਤੀ ਸ਼੍ਰੋਮਣੀ ਕਮੇਟੀ ਦੇ ਸਮਾਰੋਹ ’ਚ ਆਉਣਗੇ ਜਾਂ ਪੰਜਾਬ ਸਰਕਾਰ ਪਰ ਸਰਕਾਰ ਜ਼ਰੂਰ SGPC ਦੇ ਸਮਾਰੋਹ ’ਚ ਸ਼ਿਰਕਤ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Govt ready to share stage with SGPC says Channi