ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ਸਰਕਾਰ ਦਾ ਖ਼ਜ਼ਾਨਾ ਖ਼ਾਲੀ, 1 ਜੁਲਾਈ ਤੋਂ ਸ਼ੁਰੂ ਨਾ ਹੋ ਸਕੀ ਸਿਹਤ ਬੀਮਾ ਯੋਜਨਾ

​​​​​​​ਪੰਜਾਬ ਸਰਕਾਰ ਦਾ ਖ਼ਜ਼ਾਨਾ ਖ਼ਾਲੀ, 1 ਜੁਲਾਈ ਤੋਂ ਸ਼ੁਰੂ ਨਾ ਹੋ ਸਕੀ ਸਿਹਤ ਬੀਮਾ ਯੋਜਨਾ

ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬਹੁਤ ਜ਼ੋਰ–ਸ਼ੋਰ ਨਾਲ ‘ਸਰਬੱਤ ਸਿਹਤ ਬੀਮਾ ਯੋਜਨਾ’ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪਰ ਇਹ ਯੋਜਨਾ ਉਸ ਐਲਾਨ ਮੁਤਾਬਕ 1 ਜੁਲਾਈ ਤੋਂ ਸ਼ੁਰੂ ਨਹੀਂ ਹੋ ਸਕੀ। ਦਰਅਸਲ, ਅਜਿਹਾ ਪੰਜਾਬ ਦਾ ਖ਼ਜ਼ਾਨਾ ਖ਼ਾਲੀ ਹੋਣ ਕਾਰਨ ਹੋਇਆ ਹੈ। ਪੰਜਾਬ ਸਰਕਾਰ ਦੀ ਤਰਫ਼ੋਂ ਇਹ ਯੋਜਨਾ ਸ਼ੁਰੂ ਕਰਨ ਦਾ ਐਲਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ ਸੀ।

 

 

ਬੀਤੀ 14 ਜੂਨ ਨੂੰ ਸ੍ਰੀ ਬਲਬੀਰ ਸਿੱਧੂ ਜਦੋਂ ਸਿਹਤ ਤੇ ਪਰਿਵਾਰ–ਭਲਾਈ ਵਿਭਾਗ ਦੇ ਸਲਾਹਕਾਰ ਸਮੂਹਾਂ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ, ਤਦ ਉਨ੍ਹਾਂ 1 ਜੁਲਾਈ ਨੂੰ ‘ਸਰਬੱਤ ਸਿਹਤ ਬੀਮਾ ਯੋਜਨਾ’ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।

 

 

ਦਰਅਸਲ, ਅੱਠ ਕੁ ਮਹੀਨੇ ਪਹਿਲਾਂ 3 ਅਕਤੂਬਰ, 2018 ਨੂੰ ਪੰਜਾਬ ਕੈਬਿਨੇਟ ਨੇ ਫ਼ੈਸਲਾ ਕੀਤਾ ਸੀ ਕੇਂਦਰ ਸਰਕਾਰ ਦੀ ‘ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ’ (PMJAY) ਨੂੰ ਮਿਲਾ ਕੇ ਇਹ ਬੀਮਾ ਯੋਜਨਾ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਕੇਂਦਰ ਦੀ ਇਸ ਯੋਜਨਾ ਨੂੰ ‘ਆਯੁਸ਼ਮਾਨ ਭਾਰਤ’ ਦੇ ਨਾਂਅ ਨਾਲ ਵੱਧ ਜਾਣਿਆ ਜਾਂਦਾ ਹੈ।

 

 

ਇਸ ਯੋਜਨਾ ਅਧੀਨ ਪੰਜਾਬ ਦੇ 42 ਲੱਖ ਪਰਿਵਾਰਾਂ ਨੂੰ 5–5 ਲੱਖ ਰੁਪਏ ਦੇ ਸਿਹਤ ਬੀਮਾ ਕਵਰ ਅਧੀਨ ਲੈ ਕੇ ਆਉਣ ਦਾ ਟੀਚਾ ਮਿੱਥਿਆ ਗਿਆ ਹੈ।

 

 

ਕੇਂਦਰ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਮੁਤਾਬਕ ਕੇਂਦਰ ਤੇ ਪੰਜਾਬ ਸਰਕਾਰ ਨੇ ਮਿਲ ਕੇ ਇਸ ਯੋਜਨਾ ਦਾ ਖ਼ਰਚਾ 60:40 ਦੇ ਅਨੁਪਾਤ ਨਾਲ ਝੱਲਣਾ ਹੈ।

 

 

ਇੱਥੇ ਇਹ ਵੀ ਚੇਤੇ ਕਰਵਾਉਣਾ ਯੋਗ ਹੋਵੇਗਾ ਕਿ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਮੈਨੀਫ਼ੈਸਟੋ ’ਚ ਵਾਅਦਾ ਕੀਤਾ ਸੀ ਕਿ ਇੱਕ ਵਿਆਪਕ ਸਿਹਤ ਯੋਜਨਾ ਅਧੀਨ ਸਭ ਦਾ ਬੀਮਾ ਕੀਤਾ ਜਾਵੇਗਾ। ਉਸੇ ਨੂੰ ਤਦ PMJAY ਨਾਲ ਜੋੜਨ ਦਾ ਫ਼ੈਸਲਾ ਕੀਤਾ ਗਿਆ ਸੀ।

 

 

ਪਰ ਸੂਬਾਈ ਵਿੱਤ ਵਿਭਾਗ ਨੇ ਸਿਹਤ ਵਿਭਾਗ ਨੂੰ ਆਪਣੀ ਝੰਡੀ ਹੀ ਨਹੀਂ ਦਿੱਤੀ ਕਿਉਂਕਿ ਕਥਿਤ ਤੌਰ ’ਤੇ ਪੰਜਾਬ ਦਾ ਖ਼ਜ਼ਾਨਾ ਖ਼ਾਲੀ ਪਿਆ ਹੈ ਤੇ ਇਸ ਯੋਜਨਾ ਲਈ ਲੋੜੀਂਦੇ 300 ਕਰੋੜ ਰੁਪਏ ਸਿਹਤ ਵਿਭਾਗ ਨੂੰ ਜਾਰੀ ਨਹੀਂ ਕੀਤੇ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Govt s treasury is empty Health Insurance Scheme could not be begun on 1st July