ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੌੜ ਧਮਾਕਿਆਂ ਬਾਰੇ ਪੰਜਾਬ ਸਰਕਾਰ ਸੱਚ-ਸੱਚ ਦੱਸੇ: ਸੁਖਬੀਰ ਬਾਦਲ

ਮੌੜ ਧਮਾਕਿਆਂ ਬਾਰੇ ਪੰਜਾਬ ਸਰਕਾਰ ਸੱਚ-ਸੱਚ ਦੱਸੇ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜਨਵਰੀ 2017 ਦੌਰਾਨ ਬਠਿੰਡਾ ਜਿ਼ਲ੍ਹਾ ਦੇ ਸ਼ਹਿਰ ਮੌੜ `ਚ ਹੋਏ ਦੋ ਧਮਾਕਿਆਂ `ਚ ਡੇਰਾ ਸੱਚਾ ਸੌਦਾ ਦੀ ਸ਼ਮੂਲੀਅਤ ਦੇ ਮਾਮਲੇ ਕਾਂਗਰਸ ਸਰਕਾਰ ਨੂੰ ਸਭ ਕੁਝ ਸੱਚ-ਸੱਚ ਦੱਸਣਾ ਚਾਹੀਦਾ ਹੈ। ਚੇਤੇ ਰਹੇ ਕਿ ਪੁਲਿਸ ਨੇ ਬੀਤੇ ਦਿਨੀਂ ਇਸ ਮਾਮਲੇ `ਚ ਡੇਰਾ ਸਿਰਸਾ ਦੇ ਤਿੰਨ ਸ਼ਰਧਾਲੂਆਂ ਦੇ ਨਾਅ ਜਾਰੀ ਕੀਤੇ ਹਨ।


ਪੋਸਟ-ਮੈਟ੍ਰਿਕ ਸਕਾਲਰਸਿ਼ਪ ਯੋਜਨਾ ਅਧੀਨ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫ਼ੇ ਨਾ ਦੇਣ ਦੇ ਮੁੱਦੇ `ਤੇ ਅੱਜ ਜਲੰਧਰ `ਚ ਧਰਨਾ ਦੇਣ ਤੋਂ ਬਾਅਦ ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ - ‘ਜੇ ਡੇਰਾ ਸਿਰਸਾ ਦੇ ਸ਼ਰਧਾਲੂ ਇਨ੍ਹਾਂ ਧਮਾਕਿਆਂ ਦੀ ਸਾਜਿ਼ਸ਼ `ਚ ਸ਼ਾਮਲ ਹਨ, ਤਾਂ ਸਰਕਾਰ ਨੂੰ ਇਹ ਸਭ ਜੱਗ-ਜ਼ਾਹਿਰ ਕਰਨਾ ਚਾਹੀਦਾ ਹੈ ਪਰ ਉਹ ਚੁੱਪ ਹੈ।`


ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਧਮਾਕਿਆਂ ਦੀ ਸਾਜਿ਼ਸ਼ `ਚ ਸ਼ਾਮਲ ਡੇਰੇ ਨਾਲ ਸਬੰਧਤ ਸਾਰੇ ਲੋਕ ਗ੍ਰਿਫ਼ਤਾਰ ਕੀਤੇ ਜਾਣੇ ਚਾਹੀਦੇ ਹਨ।


ਚੇਤੇ ਰਹੇ ਕਿ ਮੌੜ ਦੇ ਦੋ ਧਮਾਕਿਆਂ `ਚ ਪੰਜ ਬੱਚਿਆਂ ਸਮੇਤ ਸੱਤ ਵਿਅਕਤੀ ਮਾਰੇ ਗਏ ਸਨ ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਰਿਸ਼ਤੇਦਾਰ ਤੇ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਤਦ ਵਾਲ-ਵਾਲ ਬਚ ਗਏ ਸਨ। ਸ੍ਰੀ ਜੱਸੀ ਦੀ ਧੀ ਡੇਰਾ ਮੁਖੀ ਦੇ ਪੁੱਤਰ ਨਾਲ ਵਿਆਹੀ ਹੈ। ਗੁਰਮੀਤ ਰਾਮ ਰਹੀਮ ਉੱਤੇ ਬਲਾਤਕਾਰ ਤੇ ਜਿਨਸੀ ਤੌਰ `ਤੇ ਪਰੇਸ਼ਾਨ ਕਰਨ ਦੇ ਇਲਜ਼ਾਮ ਹਨ; ਜਿਸ ਕਾਰਨ ਉਹ ਰੋਹਤਕ ਜੇਲ੍ਹ ਵਿੱਂਚ ਸਜ਼ਾ ਭੁਗਤ ਰਿਹਾ ਹੈ।


ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਹਰਿਆਣਾ ਦੇ ਪੇਹੋਵਾ ਲਾਗਲੇ ਪਿੰਡ ਮਾਸੀਮਾਜਰਾ `ਚ ਰਹਿੰਦੇ ਡੇਰਾ ਪ੍ਰੇਮੀ ਅਵਤਾਰ ਸਿੰਘ ਦਾ ਨਾਂਅ ਬੀਤੇ ਮਾਰਚ ਮਹੀਨੇ ਲਿਆ ਸੀ। ਇਸ ਤੋਂ ਪਹਿਲਾਂ ਮੰਡੀ ਡਬਵਾਲੀ (ਹਰਿਆਣਾ) ਦੇ ਗੁਰਤੇਜ ਕਾਲਾ ਤੇ ਮਾਨਸਾ ਲਾਗਲੇ ਕਸਬੇ ਭੀਖੀ ਦੇ ਅਮਰੀਕ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਨ੍ਹਾਂ ਬਾਰੇ ਹੁਣ ਤੱਕ ਇਹੋ ਆਖਿਆ ਜਾ ਰਿਹਾ ਹੈ ਕਿ ਉਹ ਮੌੜ ਧਮਾਕਿਆਂ ਲਈ ਜਿ਼ੰਮੇਵਾਰ ਸਨ।


ਸਾਰੇ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਭਗੌੜੇ ਐਲਾਨ ਚੁੱਕੀ ਹੈ।


ਸ੍ਰੀ ਸੁਖਬੀਰ ਬਾਦਲ ਤੋਂ ਪੁੱਛਿਆ ਗਿਆ ਕਿ ਜਦੋਂ ਮੌੜ `ਚ ਧਮਾਕੇ ਹੋਏ ਸਨ, ਤਦ ਉਹ ਖ਼ੁਦ ਉੱਪ ਮੁੱਖ ਮੰਤਰੀ ਸਨ ਅਤੇ ਗ੍ਰਹਿ ਵਿਭਾਗ ਵੀ ਉਨ੍ਹਾਂ ਕੋਲ ਸੀ ਅਤੇ ਤਦ ਉਨ੍ਹਾਂ ਨੇ ਇਸ ਧਮਾਕੇ ਲਈ ਆਮ ਆਦਮੀ ਪਾਰਟੀ ਤੇ ਸਿੱਖ ਖਾੜਕੂਆਂ ਨੁੰ ਜਿ਼ੰਮੇਵਾਰ ਕਰਾਰ ਦਿੱਤਾ ਸੀ; ਤਾਂ ਸ੍ਰੀ ਸੁਖਬੀਰ ਬਾਦਲ ਨੇ ਜਵਾਬ ਦਿੱਤਾ ਕਿ ਉਦੋਂ ਉਨ੍ਹਾਂ ਨੂੰ ਉਹੀ ਜਾਣਕਾਰੀ ਮਿਲੀ ਸੀ ਪਰ ਧਮਾਕਿਆਂ ਦੀ ਅਸਲ ਸਾਜਿ਼ਸ਼ ਕਿਸ ਨੇ ਰਚੀ, ਉਸ ਬਾਰੇ ਇੱਕ-ਦੋ ਦਿਨਾਂ `ਚ ਤਾਂ ਪਤਾ ਲੱਗ ਨਹੀਂ ਸਕਦਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Govt should come clean in Maur blasts Sukhbir Badal