ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਨੇ DBT-BIRAC ਨਾਲ MOU ਕੀਤਾ ਸਹੀਬੱਧ

ਪੰਜਾਬ 'ਚ ਬਾਇਓਟੈਕਨਾਲੋਜੀ ਖੇਤਰ ਨੂੰ ਪ੍ਰਫੁੱਲਿਤ ਕਰਨਾ ਹੈ ਮੁੱਖ ਉਦੇਸ਼

 

ਬਾਇਓਟੈਕਨਾਲੋਜੀ ਖੇਤਰ ਨੂੰ ਪੰਜਾਬ ਦੇ ਆਰਥਿਕ ਵਿਕਾਸ ਦੇ ਮੁੱਖ ਧੁਰੇ ਵਜੋਂ ਪਛਾਣਦਿਆਂ ਸੂਬਾ ਸਰਕਾਰ ਵਲੋਂ ਬਾਇਓਟੈਕਨਾਲੋਜੀ ਵਿਭਾਗ-ਬਾਇਓਟੈਕਨਾਲੋਜੀ ਇੰਡਸਟਰੀ ਅਸਿਸਟੈਂਟ ਕੌਂਸਲ (ਬੀ.ਆਈ.ਆਰ.ਏ.ਸੀ) ਨਾਲ ਇੱਕ ਐਮ.ਓ.ਯੂ ਸਹੀਬੱਧ ਕੀਤਾ ਹੈ ਤਾਂ ਜੋ ਸੂਬੇ ਵਿੱਚ ਇਸ ਖੇਤਰ ਨਾਲ ਸਬੰਧਤ ਚੁਣੌਤੀਆਂ, ਸੇਵਾਵਾਂ ਅਤੇ ਲੋੜੀਂਦੇ ਗਿਆਨ ਦੇ ਵਾਤਾਵਰਣ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ।


 
ਸਾਇੰਸ, ਟੈਕਨਾਲੋਜੀ ਅਤੇ ਵਾਤਾਵਰਣ ਦੇ ਪ੍ਰਮੁੱਖ ਸਕੱਤਰ ਅਤੇ ਪੰਜਾਬ ਰਾਜ ਬਾਇਓਟੈਕ ਕਾਰਪੋਰੇਸਨ ਦੇ ਚੇਅਰਮੈਨ ਆਰ.ਕੇ. ਵਰਮਾ ਨੇ ਬੀ.ਆਈ.ਆਰ.ਏ.ਸੀ. ਦੇ ਮੈਨੇਜਿੰਗ ਡਾਇਰੈਕਟਰ ਡਾ. ਮੁਹੰਮਦ ਨਾਲ ਸਮਝੌਤੇ ‘ਤੇ ਦਸਤਖ਼ਤ ਕੀਤੇ। 

 

ਸ੍ਰੀ ਅਸਲਮ ਵਲੋਂ ਭਾਰਤ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਸਕੱਤਰ ਅਤੇ ਬੀ.ਆਈ.ਆਰ.ਏ.ਸੀ ਦੇ ਚੇਅਰਪਰਸਨ ਡਾ. ਰੇਨੂੰ ਸਵਰੂਪ ਦੀ ਹਾਜ਼ਰੀ ਵਿੱਚ ਨਵੀਂ ਦਿੱਲੀ ਵਿਖੇ ਆਯੋਜਿਤ ਮੈਗਾ ਈਵੈਂਟ ‘ਗਲੋਬਲ ਬਾਇਓ-ਇੰਡੀਆ 2019’ ਦੌਰਾਨ ਇਹ ਐਮ.ਓ.ਯੂ ਸਹੀਬੱਧ ਕੀਤਾ। 

 

ਸਮਾਰੋਹ ਦਾ ਉਦਘਾਟਨ ਸਾਇੰਸ ਅਤੇ ਤਕਨਾਲੋਜੀ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕੀਤਾ।

 

ਸਮਾਗਮ ਦੌਰਾਨ ਬਾਇਓਟੈਕ ਖੇਤਰ ਦੇ ਸਰਵਪੱਖੀ ਵਿਕਾਸ ਲਈ ਸੂਬਾ ਸਰਕਾਰ ਦੇ ਦ੍ਰਿਸ਼ਟੀਕੋਣ ਅਤੇ ਰਣਨੀਤੀਆਂ  ਨੂੰ ਸਾਂਝਾ ਕਰਦਿਆਂ ਸ੍ਰੀ ਵਰਮਾ ਨੇ ਕਿਹਾ ਕਿ ਬੀ.ਆਈ.ਆਰ.ਏ.ਸੀ ਨਾਲ ਪਾਈ ਇਸ ਸਾਂਝ ਨਾਲ ਪੰਜਾਬ ਨੂੰ ਗਲੋਬਲ ਬਾਇਓਟੈਕ ਡੈਸਟੀਨੇਸ਼ਨ ਵਜੋਂ ਉੱਭਰਨ ਵਿੱਚ ਸਹਾਇਤਾ ਮਿਲੇਗੀ। 

 

ਡਾ. ਸਵਰੂਪ ਨੇ ਪੰਜਾਬ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਤੇ ਭਾਰਤ ਦੁਆਰਾ 2025 ਤੱਕ 100 ਅਰਬ ਡਾਲਰ ਦੀ ਆਰਥਿਕਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਰਾਜਾਂ ਦੇ ਯੋਗਦਾਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PUNJAB GOVT SIGNS MOU WITH DBT-BIRAC