ਅਗਲੀ ਕਹਾਣੀ

ਪੰਜਾਬ 'ਚ ਹਾਈਪਰਲੂਪ ਟਰਾਂਸਪੋਰਟ ਪ੍ਰੋਜੈਕਟ ਦੇ ਅਧਿਐਨ ਲਈ ਕੰਪਨੀ ਨਾਲ ਸਮਝੌਤਾ ਸਹੀਬੱਧ

ਅੰਮ੍ਰਿਤਸਰ-ਲੁਧਿਆਣਾ-ਚੰਡੀਗੜ੍ਹ ਕੋਰੀਡੋਰ ਦੀ ਸੰਭਾਵਨਾ ਤਲਾਸ਼ੀ ਜਾਵੇਗੀ

 ਪੰਜ ਘੰਟੇ ਦਾ ਸੜਕੀ ਸਫ਼ਰ ਘੱਟ ਕੇ 30 ਮਿੰਟ ਰਹਿ ਜਾਵੇਗਾ

 

ਪੰਜਾਬ ਸਰਕਾਰ ਨੇ ਅੰਮ੍ਰਿਤਸਰ--ਲੁਧਿਆਣਾ-ਚੰਡੀਗੜ੍ਹ-ਕੌਮੀ ਰਾਜਧਾਨੀ ਖੇਤਰ ਕੋਰੀਡੋਰ ਵਿੱਚ ਹਾਈਪਰਲੂਪ ਟਰਾਂਸਪੋਰਟ ਬੁਨਿਆਦੀ ਢਾਂਚਾ ਪ੍ਰੋਜੈਕਟ ਦੀ ਸੰਭਾਵਨਾ ਤਲਾਸ਼ਣ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਖੇਤਰ ਵਿੱਚ ਅੰਤਰ-ਸ਼ਹਿਰੀ ਆਵਾਜਾਈ ਨੂੰ ਸੁਧਾਰਨ ਦੇ ਨਾਲ-ਨਾਲ ਸੁਚਾਰੂ ਬਣਾਇਆ ਜਾ ਸਕੇ।

 

ਇਨਵੈਸਟਮੈਂਟ ਪ੍ਰਮੋਸ਼ਨ ਦੇ ਵਧੀਕ ਪ੍ਰਮੁੱਖ ਸਕੱਤਰ ਵਿੰਨੀ ਮਹਾਜਨ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਅੱਜ ਲਾਸ ਏਂਜਲਸ ਆਧਾਰਤ ਕੰਪਨੀ ਵਰਜਿਨ ਹਾਈਪਰਲੂਪ ਵਨ ਨਾਲ ਇਕ ਸਮਝੌਤਾ ਸਹੀਬੱਧ ਕੀਤਾ ਹੈ ਜੋ ਇਸ ਪ੍ਰੋਜੈਕਟ ਲਈ ਆਰਥਿਕ ਪੱਖੋਂ ਪੂਰਵ ਸੰਭਾਵਨਾਵਾਂ ਘੋਖੇਗੀ। ਇਸ ਕੰਪਨੀ ਨੂੰ ਇਸ ਦੇ ਵੱਡੇ ਨਿਵੇਸ਼ਕਾਰ ਦੁਬਈ ਆਧਾਰਤ ਡੀ.ਪੀ. ਵਰਲਡ ਵੱਲੋਂ ਸਹਿਯੋਗ ਕੀਤਾ ਜਾਵੇਗਾ।

 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਪੀ. ਵਰਲਡ ਸਬ-ਕੌਂਟੀਨੈਂਟ ਦੇ ਸੀ.ਈ.ਓ. ਅਤੇ ਮੈਨੇਜਿੰਗ ਡਾਇਰੈਕਟਰ ਰਿਜ਼ਵਾਨ ਸੂਮਰ ਦੀ ਮੌਜੂਦਗੀ ਵਿੱਚ ਇਸ ਐਮ.ਓ.ਯੂ. ’ਤੇ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਸ਼ਿਵਾ ਪ੍ਰਸਾਦ ਅਤੇ ਵਰਜਿਨ ਹਾਈਪਰਲੂਪ ਵਨ ਕੰਪਨੀ ਦੇ ਮੱਧ ਪੂਰਬੀ ਅਤੇ ਭਾਰਤ ਦੇ ਮੈਨੇਜਿੰਗ ਡਾਇਰੈਕਟਰ ਹਰਜ ਧਾਲੀਵਾਲ ਨੇ ਦਸਤਖ਼ਤ ਕੀਤੇ।

 

ਵਰਜਿਨ ਹਾਈਪਰਲੂਪ ਕੰਪਨੀ ਵੱਲੋਂ ਹਰਿਆਣਾ ਸਰਕਾਰ ਨਾਲ ਵੀ ਵੱਖਰਾ ਐਮ.ਓ.ਯੂ. ਕੀਤੇ ਜਾਣਾ ਵਿਚਾਰ ਅਧੀਨ ਹੈ ਤਾਂ ਕਿ ਇਸ ਪ੍ਰਣਾਲੀ ਦੀ ਸੰਭਾਵਨਾ ਦਾ ਮੁਲਾਂਕਣ ਕੀਤਾ ਜਾ ਸਕੇ ਕਿ ਪੰਜਾਬ ਤੋਂ ਇਸ ਦਾ ਰੂਟ ਕੌਮੀ ਰਾਜਧਾਨੀ ਖੇਤਰ ਤੱਕ ਵਧਾਇਆ ਜਾ ਸਕਦਾ ਹੈ।

 

ਇਸ ਕੰਪਨੀ ਦੇ ਅਨੁਮਾਨ ਮੁਤਾਬਕ ਅੰਮ੍ਰਿਤਸਰ-ਲੁਧਿਆਣਾ-ਚੰਡੀਗੜ੍ਹ ਕੌਰੀਡੋਰ ਨਾਲ ਹਾਈਪਰਲੂਪ ਆਵਾਜਾਈ ਪ੍ਰੋਜੈਕਟ ਨਾਲ ਸੜਕ ਰਸਤੇ ਲੱਗਦਾ ਪੰਜ ਘੰਟਿਆਂ ਦਾ ਸਮਾਂ ਘੱਟ ਕੇ ਅੱਧੇ ਘੰਟੇ ਤੋਂ ਵੀ ਘੱਟ ਰਹਿ ਜਾਵੇਗਾ।

 

           
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: punjab govt signs mou with virgin hyperloop one for hyperloop transportation project