ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਸਿਰਫ਼ 11ਵੀਂ-12ਵੀਂ ਦੀਆਂ ਵਿਦਿਆਰਥਣਾਂ ਨੂੰ ਵੰਡੇਗੀ ਸਮਾਰਟ–ਫ਼ੋਨ

ਪੰਜਾਬ ਸਰਕਾਰ ਆਖ਼ਰ ਹੁਣ ਸੂਬੇ ਦੇ ਸਰਕਾਰੀ ਸਕੂਲਾਂ ’ਚ ਸਾਲ 2019–2020 ਦੌਰਾਨ 11ਵੀਂ ਤੇ 12ਵੀਂ ਜਮਾਤ ’ਚ ਪੜ੍ਹਨ ਵਾਲੀਆਂ ਕੁੜੀਆਂ ਨੂੰ ਸਮਾਰਟ–ਫ਼ੋਨ ਵੰਡੇਗੀ। ਇਸ ਬਾਰੇ ਪੰਜਾਬ ਸਰਕਾਰ ਨੇ ਆਪਣੇ ਨੋਟੀਫ਼ਿਕੇਸ਼ਨ ਵਿੱਚ ਸੋਧ ਕਰ ਦਿੱਤੀ ਹੈ।

 

 

 

 

ਇੱਥੇ ਵਰਨਣਯੋਗ ਹੇ ਕਿ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਮੈਨੀਫ਼ੈਸਟੋ ’ਚ ਸੂਬੇ ਦੇ ਨੌਜਵਾਨਾਂ ਨੂੰ ਮੁਫ਼ਤ ਮੋਬਾਇਲ ਫ਼ੋਨ ਦੇਣ ਦਾ ਵਾਅਦਾ ਕੀਤਾ ਸੀ।

 

 

 

 

ਇਸੇ ਅਧੀਨ ਅਜਿਹੇ ਸਾਰੇ ਨੌਜਵਾਨ ਮੁੰਡੇ–ਕੁੜੀਆਂ ਨੂੰ ਮੋਬਾਇਲ ਫ਼ੋਨ ਦੇਣ ਦੀ ਗੱਲ ਆਖੀ ਗਈ ਸੀ। ਸਰਕਾਰ ਨੂੰ ਇਹ ਮੰਗ ਪੂਰੀ ਕਰਨ ਲਈ ਅਕਸਰ ਚੇਤੇ ਕਰਵਾਇਆ ਜਾਂਦਾ ਰਿਹਾ ਹੈ।

 

 

 

ਇਸੇ ਹਫ਼ਤੇ ਪੰਜਾਬ ਸਰਕਾਰ ਨੇ 8 ਫ਼ਰਵਰੀ, 2019 ਦੇ ਪੰਜਾਬ ਸਮਾਰਟ ਕੁਨੈਕਟ ਸਕੀਮ ਬਾਰੇ ਨੋਟੀਫ਼ਿਕੇਸ਼ਨ ਦੀ ਧਾਰਾ 4 ਅਤੇ 5 ਵਿੱਚ ਸੋਧ ਕਰ ਦਿੱਤੀ ਹੈ।

 

 

ਧਾਰਾ 4 ਮੁਤਾਬਕ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 12ਵੀਂ ਜਮਾਤ ਵਿੱਚ ਪੜ੍ਹ ਰਹੇ ਨਿਯਮਤ ਵਿਦਿਆਰਥੀਆਂ ਜਾਂ ਸਰਕਾਰੀ ਆਈਟੀਆਈ, ਪੌਲੀਟੈਕਨੀਕ/ਕਾਲਜਾਂ ਵਿੱਚ ਅੰਡਰ–ਗ੍ਰੈਜੂਏਟ ਕੋਰਸ ਦੇ ਆਖ਼ਰੀ ਵਰ੍ਹੇ ’ਚ ਪੜ੍ਹ ਰਹੇ ਨਿਸਮਤ ਵਿਦਿਆਰਥੀਆਂ, ਜਿਨ੍ਹਾਂ ਕੋਲ ਸਮਾਰਟ–ਫ਼ੋਨ ਨਹੀਂ ਹਨ, ਨੂੰ ਸਮਾਰਟ–ਫ਼ੋਨ ਦਿੱਤੇ ਜਾਣਗੇ।

 

 

ਸੋਧੇ ਨੋਟੀਫ਼ਿਕੇਸ਼ਨ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸਮਾਰਟ ਫ਼ੋਨ ਸਰਕਾਰੀ ਸਕੂਲਾਂ ਵਿੱਚ 11ਵੀਂ ਤੇ 12ਵੀਂ ਜਮਾਤ ’ਚ ਪੜ੍ਹਦੀਆਂ ਸਿਰਫ਼ ਕੁੜੀਆਂ ਨੂੰ ਵੀ ਵੰਡੇ ਜਾਣਗੇ।

 

 

 

20 ਨਵੰਬਰ, 2016 ਨੂੰ ਕਾਂਗਰਸ ਨੇ ਆਪਣੇ ਚੋਣ ਮੈਨੀਫ਼ੈਸਟੋ ’ਚ ਵਾਅਦਾ ਕੀਤਾ ਸੀ ਕਿ ਸੱਤਾ ’ਚ ਆਉਂਦਿਆਂ ਹੀ 100 ਦਿਨਾਂ ਅੰਦਰ 18–35 ਸਾਲਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਮੁਫ਼ਤ ਸਮਾਰਟ–ਫ਼ੋਨ ਦਿੱਤੇ ਜਾਣਗੇ।

 

 

ਪਰ ਸੱਤਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਹੀ ਬਜਟ ’ਚ ਕਾਂਗਰਸ ਸਰਕਾਰ ਨੇ ਖ਼ਜ਼ਾਨਾ ਖ਼ਾਲੀ ਹੋਣ ਦਾ ਹਵਾਲਾ ਦਿੰਦਿਆਂ ਸਾਰੇ ਵਾਅਦੇ ਵਾਰੀ ਸਿਰ ਪੂਰੇ ਕਰਨ ਦੀ ਗੱਲ ਕੀਤੀ ਸੀ।

 

 

 

ਵਿਧਾਨ ਸਭਾ ਚੋਣਾਂ ਦੌਰਾਨ ਮੁਫ਼ਤ ਸਮਾਰਟ–ਫ਼ੋਨ ਦੇ ਵਾਅਦੇ ਨਾਲ ਕਾਂਗਰਸ ਪਾਰਟੀ ਨੇ ਰਾਜ ਵਿੱਚ 30 ਲੱਖ ਨੌਜਵਾਨਾਂ ਤੋਂ ਫ਼ਾਰਮ ਭਰਵਾਏ ਸਨ। ਇਨ੍ਹਾਂ ਵਿੱਚ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਜਲੰਧਰ ਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਫ਼ਾਰਮ ਭਰਨ ਵਾਲੇ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਸੀ।

 

 

 

 

ਵਾਅਦੇ ਮੁਤਾਬਕ ਨੌਜਵਾਨਾਂ ਨੂੰ 4 ਜੀ ਸਮਾਰਟ–ਫ਼ੋਨ ਨਾਲ ਇੱਕ ਸਾਲ ਲਈ ਮੁਫ਼ਤ ਇੰਟਰਨੈੱਟ ਤੇ ਕਾੱਲ ਸਹੂਲਤ ਵੀ ਦਿੱਤੀ ਜਾਣੀ ਹੈ ਪਰ ਬਾਅਦ ’ਚ ਸਰਕਾਰ ਨੇ ਕਈ ਸ਼ਰਤਾਂ ਦਿੱਤੀਆਂ ਜਾਣਗੀਆਂ – ਜਿਵੇਂ ਕਿ ਮੁਫ਼ਤ ਸਮਾਰਟ–ਫ਼ੋਨ ਸਿਰਫ਼ ਉਨ੍ਹਾਂ ਨੂੰ ਹੀ ਦਿੱਤੇ ਜਾਣਗੇ, ਜਿਹੜੇ ਨੌਜਵਾਨਾਂ ਦੇ ਪਰਿਵਾਰਾਂ ਦੀ ਸਾਲਾਨਾ ਆਮਦਨ 6 ਲੱਖ ਰੁਪਏ ਤੋਂ ਘੱਟ ਹੈ ਤੇ ਜਿਹੜੇ ਨੌਜਵਾਨਾਂ ਕੋਲ ਸਮਾਰਟ–ਫ਼ੋਨ ਨਹੀਂ ਹਨ। ਇਸ ਦੇ ਨਾਲ ਹੀ ਨੌਜਵਾਨ 10ਵੀਂ ਪਾਸ ਹੋਣਾ ਚਾਹੀਦਾ ਹੈ।

 

 

 

ਦੱਸ ਦੇਈਏ ਕਿ ਇਹ ਸਾਰੀਆਂ ਤਸਵੀਰਾਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਦੀਆਂ ਹੀ ਹਨ। ਜਿਸ ਚ ਪੰਜਾਬ ਦੇ ਹਰ ਨੌਜਵਾਨ ਨੂੰ ਮੋਬਾਈਲ ਦੇਣ ਦਾ ਵਾਅਦਾ ਕੀਤਾ ਗਿਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Govt to distribute Smartphone only to 11th and 12th Class Girl Students