ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਨੂੰ ਮਿਲੇਗੀ ਸੀਬੀਆਈ ਦੀ ਬਰਗਾੜੀ ਕਲੋਜ਼ਰ ਰਿਪੋਰਟ

ਪੰਜਾਬ ਸਰਕਾਰ ਨੂੰ ਮਿਲੇਗੀ ਸੀਬੀਆਈ ਦੀ ਬਰਗਾੜੀ ਕਲੋਜ਼ਰ ਰਿਪੋਰਟ

ਬਰਗਾੜੀ ਬੇਅਦਬੀ ਕਾਂਡ ’ਚ ਸੀਬੀਆਈ ਦੀ ਕਲੋਜ਼ਰ ਰਿਪੋਰਟ ਹੁਣ ਪੰਜਾਬ ਸਰਕਾਰ ਨੂੰ ਮਿਲੇਗੀ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਸਰਕਾਰ ਦੀ ਜਾਇਜ਼ਾ ਪਟੀਸ਼ਨ ਮਨਜ਼ੂਰ ਕਰਦਿਆਂ ਉਸ ਨੂੰ ਕਲੋਜ਼ਰ ਰਿਪੋਰਟ ਦਿੱਤੇ ਜਾਣ ਦੀ ਹੱਕਦਾਰ ਦੱਸਿਆ ਹੈ।

 

 

ਕੱਲ੍ਹ ਸਨਿੱਚਰਵਾਰ ਨੂੰ ਅਦਾਲਤ ਨੇ ਬਰਗਾੜੀ ਬੇਅਦਬੀ ਕਾਂਡ ਦੀ ਸੀਬੀਆਈ ਕਲੋਜ਼ਰ ਰਿਪੋਰਟ ਦੀ ਬਾਕਾਇਦਾ ਤਸਦੀਕਸ਼ੁਦਾ ਕਾਪੀ ਤੇ ਹੋਰ ਸਬੰਧਤ ਦਸਤਾਵੇਜ਼ ਪੰਜਾਬ ਸਰਕਾਰ ਹਵਾਲੇ ਕਰਨ ਦੀ ਹਦਾਇਤ ਜਾਰੀ ਕੀਤੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਬਰਗਾੜੀ ਬੇਅਦਬੀ ਕਾਂਡ ਜਿਹੇ ਨਾਜ਼ੁਕ ਮਾਮਲੇ ’ਚ ਪੰਜਾਬ ਸਰਕਾਰ ਨੂੰ ਉਸ ਵਲੇ ਝਟਕਾ ਲੱਗਾ ਸੀ; ਜਦੋਂ ਸੀਬੀਆਈ ਨੇ ਆਪਣੀ ‘ਕਲੋਜ਼ਰ ਰਿਪੋਰਟ’ ਅਦਾਲਤ ’ਚ ਦਾਖ਼ਲ ਕਰ ਦਿੱਤੀ ਸੀ।

 

 

ਉਂਝ ਪੰਜਾਬ ਸਰਕਾਰ ਨੇ ਪਹਿਲਾਂ 23 ਜੁਲਾਈ ਨੂੰ ਵੀ ਇਸ ਰਿਪੋਰਟ ਦੀ ਕਾਪੀ ਲੈਣ ਲਈ ਅਰਜ਼ੀ ਦਿੱਤੀ ਸੀ ਪਰ ਉਹ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਸਰਕਾਰ ਨੇ ਬੀਤੀ 20 ਅਗਸਤ ਨੂੰ ਇੱਕ ਜਾਇਜ਼ਾ ਪਟੀਸ਼ਨ ਦਾਇਰ ਕੀਤੀ ਸੀ।

 

 

ਚੇਤੇ ਰਹੇ ਕਿ ਪੰਜਾਬ ਸਰਕਾਰ ਨੇ ਬੇਅਦਬੀ ਕਾਂਡ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਸੀ। ਸੀਬੀਆਈ ਨੇ 13 ਨਵੰਬਰ, 2015 ਨੂੰ ਤਿੰਨ ਵੱਖੋ–ਵੱਖਰੇ ਕੇਸ ਦਰਜ ਕੀਤੇ ਸਨ।

 

 

ਬਰਗਾੜੀ ਦਾ ਬੇਅਦਬੀ ਕਾਂਡ ਇਸ ਵੇਲੇ ਪੰਜਾਬ ਦੀ ਸਿਆਸਤ ਦਾ ਧੁਰਾ ਬਣ ਚੁੱਕਾ ਹੈ। ਹਰ ਤਰ੍ਹਾਂ ਦੀ ਚੋਣ ਵੇਲੇ ਇਹ ਮੁੱਦਾ ਜ਼ਰੂਰ ਭਖਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Govt to get CBI s Bargari Closure Report