ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਦੇਵੇਗੀ ਦਲੀਪ ਕੌਰ ਟਿਵਾਣਾ ਦੇ ਇਲਾਜ ਦਾ ਸਾਰਾ ਖ਼ਰਚਾ

ਪੰਜਾਬ ਸਰਕਾਰ ਦੇਵੇਗੀ ਦਲੀਪ ਕੌਰ ਟਿਵਾਣਾ ਦੇ ਇਲਾਜ ਦਾ ਸਾਰਾ ਖ਼ਰਚਾ

ਪੰਜਾਬੀ ਦੇ ਨਾਮਵਰ ਲੇਖਿਕਾ ਦਲੀਪ ਕੌਰ ਟਿਵਾਣਾ ਦੇ ਮੈਡੀਕਲ ਬਿਲਾਂ ਦੇ ਸਾਰੇ ਖ਼ਰਚੇ ਪੰਜਾਬ ਸਰਕਾਰ ਦੇਵੇਗੀ। ਇੱਥੇ ਵਰਨਣਯੋਗ ਹੈ ਕਿ 84 ਸਾਲਾ ਦਲੀਪ ਕੌਰ ਟਿਵਾਣਾ ਇਸ ਵੇਲੇ ਮੋਹਾਲੀ ਦੇ ਫ਼ੇਜ਼–6 ਸਥਿਤ ਮੈਕਸ ਹਸਪਤਾਲ ’ਚ ਜ਼ੇਰੇ ਇਲਾਜ ਹਨ।

 

 

ਸ੍ਰੀਮਤੀ ਦਲੀਪ ਕੌਰ ਟਿਵਾਣਾ ਨੂੰ ਪਿਛਲੇ ਹਫ਼ਤੇ ਫੇਫੜਿਆਂ ’ਚ ਰੇਸ਼ਾ ਫਸਣ ਕਰਕੇ ਮੋਹਾਲੀ ਦੇ ਵੱਡੇ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਮੈਡੀਕਲ ਬਿਲਾਂ ਦੇ ਖ਼ਰਚੇ ਮਾਫ਼ ਕਰਨ ਬਾਰੇ ਜਾਣਕਾਰੀ ਪੰਜਾਬ ਦੇ ਦਿਹਾਤੀ ਵਿਕਾਸ ਤੇ ਪੰਚਾਇਤਾਂ ਅਤੇ ਉਚੇਰੀ ਸਿੱਖਿਆ ਬਾਰੇ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦਿੱਤੀ।

 

 

ਸ੍ਰੀ ਬਾਜਵਾ ਕੱਲ੍ਹ ਪੰਜਾਬੀ ਲੇਖਿਕਾ ਦਲੀਪ ਕੌਰ ਟਿਵਾਣਾ ਦਾ ਹਾਲ ਪੁੱਛਣ ਲਈ ਹਸਪਤਾਲ ਵੀ ਗਏ। ਉਨ੍ਹਾਂ ਉੱਥੇ ਸ੍ਰੀਮਤੀ ਦਲੀਪ ਕੌਰ ਦੇ ਪਤੀ ਸ੍ਰੀ ਭੁਪਿੰਦਰ ਸਿੰਘ ਟਿਵਾਣਾ ਤੇ ਪੁੱਤਰ ਸਿਮਰਨਜੀਤ ਸਿੰਘ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ।

 

 

ਇਸ ਮੌਕੇ ਮੰਤਰੀ ਨਾਲ ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਐੱਸਡੀਐੱਮ ਜਗਦੀਪ ਸਹਿਗਲ, ਮੰਤਰੀ ਦੇ OSD ਗੁਰਦਰਸ਼ਨ ਸਿੰਘ ਬਾਹੀਆ ਵੀ ਮੌਜੂਦ ਸਨ।

 

 

ਪਦਮਸ਼੍ਰੀ ਤੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਲੇਖਕਾ ਦਲੀਪ ਕੌਰ ਟਿਵਾਣਾ ਪਿਛਲੇ ਹਫ਼ਤੇ ਤੋਂ ਹੀ ਹਸਪਤਾਲ ਦੇ ICU (ਇੰਟੈਂਸਿਵ ਕੇਅਰ ਯੂਨਿਟ) ’ਚ ਦਾਖ਼ਲ ਹਨ। ਦਰਅਸਲ, ਉਨ੍ਹਾਂ ਨੂੰ ਠੰਢ ਲੱਗੀ ਹੋਈ ਹੈ।

 

 

ਚੇਤੇ ਰਹੇ ਕਿ ਸਾਲ 2015 ਦੌਰਾਨ ਦਲੀਪ ਕੌਰ ਟਿਵਾਣਾ ਨੇ ਕੇਂਦਰ ’ਚ ਭਾਜਪਾ ਸਰਕਾਰ ਕਾਇਮ ਹੋਣ ਤੋਂ ਬਾਅਦ ਦੇਸ਼ ਵਿੱਚ ਵਧਦੀ ਜਾ ਰਹੀ ਫਿਰਕਾਪ੍ਰਸਤੀ ਤੇ ਬੋਲਣ ਦੀ ਆਜ਼ਾਦੀ ਉੱਤੇ ਰੋਕ ਵਿਰੁੱਧ ਰੋਸ ਪ੍ਰਗਟਾਉ਼ਦਿਆਂ ਆਪਣਾ ਪਦਮਸ਼੍ਰੀ ਪੁਰਸਕਾਰ ਵਾਪਸ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Govt to pay all medical bills of Dalip Kaur Tiwana