ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਏਮਜ਼-ਬਠਿੰਡਾ ਦੀਆਂ ਫੀਸਾਂ ਮੁਆਫ਼ 

ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਏਮਜ਼-ਬਠਿੰਡਾ ਦੀਆਂ ਫੀਸਾਂ ਮੁਆਫ਼ 

--  ਨਗਰ ਕੌਂਸਲ ਬਲਾਚੌਰ ਵੱਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ ਲਈ 6 ਏਕੜ ਜ਼ਮੀਨ ਦੇਣ ਨੂੰ ਵੀ ਦਿੱਤੀ ਮਨਜ਼ੂਰੀ

 

ਸਥਾਨਕ ਸਰਕਾਰਾਂ ਬਾਰੇ ਵਿਭਾਗ ਵੱਲੋਂ ਬਠਿੰਡਾ ਵਿਖੇ ਬਣਨ ਵਾਲੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (AIIMS - ਏਮਜ਼) ਦੀਆਂ ਨਗਰ ਨਿਗਮ ਬਠਿੰਡਾ ਵੱਲ ਫੀਸਾਂ ਅਤੇ ਹੋਰ ਚਾਰਜਿਜ ਦੀਆਂ ਬਣਦੀਆਂ ਦੇਣਦਾਰੀਆਂ ਮੁਆਫ ਕਰਨ ਦਾ ਫੈਸਲਾ ਕੀਤਾ ਗਿਆ ਹੈ। 


ਇਸੇ ਤਰ੍ਹਾਂ ਬਲਾਚੌਰ ਵਿਖੇ ਜੁਡੀਸ਼ੀਅਲ ਕੋਰਟ ਕੰਪਲੈਕਸ ਬਣਾਉਣ ਲਈ ਨਗਰ ਕੌਂਸਲ ਬਲਾਚੌਰ ਦੀ 6 ਏਕੜ ਜ਼ਮੀਨ ਮਾਰਕੀਟ ਰੇਟ ਦੇਣ ਦੀ ਪ੍ਰਵਾਨਗੀ ਦਿੱਤੀ ਗਈ।ਇਹ ਖੁਲਾਸਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।


ਸ ਸਿੱਧੂ ਨੇ ਦੱਸਿਆ ਬਠਿੰਡਾ ਵਿਖੇ ਬਣਨ ਜਾ ਰਹੇ ਏਮਜ਼ ਵੱਲ ਨਕਸ਼ੇ, ਸੀ.ਐਲ.ਯੂ., ਆਦਿ ਸਮੇਤ ਨਗਰ ਨਿਗਮ ਬਠਿੰਡਾ ਦੀਆਂ ਬਣਦੀਆਂ ਫ਼ੀਸਾਂ ਮੁਆਫ ਕਰ ਦਿੱਤੀਆਂ ਹਨ ਤਾਂ ਜੋ ਪ੍ਰਾਜੈਕਟ ਨੂੰ ਕੋਈ ਦਿੱਕਤ ਨਹੀਂ ਆਵੇ।ਇਹ ਕਰੀਬ 5 ਕਰੋੜ ਰੁਪਏ ਦੇ ਚਾਰਜਿਜ ਬਣਦੇ ਸਨ।


ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਨਗਰ ਕੌਂਸਲ ਬਲਾਚੌਰ ਅਧੀਨ ਆਉਂਦੀ 6 ਏਕੜ ਜ਼ਮੀਨ ਮਾਰਕੀਟ ਰੇਟ ਉਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਲਈ ਮਨਜ਼ੂਰ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Govt waive off AIIMS Bathinda fees for MC