ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਵੱਲੋਂ ਸੂਬੇ `ਚ ਸ਼ਰਾਬ ਦਾ ਕਾਰੋਬਾਰ ਆਪਣੇ ਹੱਥ ਲੈਣ ਦੀਆਂ ਤਿਆਰੀਆਂ

ਮਨਪ੍ਰੀਤ ਬਾਦਲ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ

-- ਪੱਛਮੀ ਬੰਗਾਲ ਮਾਡਲ ਦਾ ਅਧਿਐਨ ਕਰਨ ਲਈ ਮਨਪ੍ਰੀਤ ਬਾਦਲ ਮਿਲੇ ਮਮਤਾ ਬੈਨਰਜੀ ਤੇ ਹੋਰ ਅਧਿਕਾਰੀਆਂ ਨੂੰ

 

ਪੰਜਾਬ `ਚ ਹੋਣ ਵਾਲੇ ਸ਼ਰਾਬ ਦੇ ਚੋਖੇ ਕਾਰੋਬਾਰ ਨੂੰ ਸਰਕਾਰ ਹੁਣ ਆਪਣੇ ਹੱਥਾਂ `ਚ ਲੈਣ ਦੀਆਂ ਤਿਆਰੀਆਂ ਕਰ ਰਹੀ ਹੈ। ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸੇ ਲਈ ਪੱਛਮੀ ਬੰਗਾਲ ਦੇ ਮਾਡਲ ਦਾ ਅਧਿਐਨ ਕਰਨ ਲਈ ਕੋਲਕਾਤਾ ਤੇ ਕੁਝ ਹੋਰਨਾਂ ਸਥਾਨਾਂ ਦਾ ਦੌਰਾ ਕੀਤਾ।


ਚੇਤੇ ਰਹੇ ਕਿ ਮਮਤਾ ਬੈਨਰਜੀ ਸਰਕਾਰ ਨੇ ਪਿਛਲੇ ਸਾਲ ਸ਼ਰਾਬ ਦੀ ਥੋਕ ਵੰਡ ਦਾ ਕਾਰੋਬਾਰ ਸੰਭਾਲ ਲਿਆ ਸੀ ਤੇ ਇੰਝ ਪੱਛਮੀ ਬੰਗਾਲ `ਚ ਸ਼ਰਾਬ ਦੇ ਨਿਜੀ ਥੋਕ ਵਪਾਰੀਆਂ ਦਾ ਏਕਾਧਿਕਾਰ ਖ਼ਤਮ ਹੋ ਗਿਆ ਸੀ। ਇਸ ਲਈ ਸੂਬੇ ਦਾ ਆਪਣਾ ਇੱਕ ਸ਼ਰਾਬ ਨਿਗਮ ਕਾਇਮ ਕੀਤਾ ਗਿਆ ਸੀ।


ਮਨਪ੍ਰੀਤ ਸਿੰਘ ਬਾਦਲ ਨੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਕਿਹਾ,‘‘ਅਸੀਂ ਆਪਣਾ ਅਧਿਐਨ ਕਰ ਰਹੇ ਹਾਂ ਤੇ ਫਿਰ ਇਸ ਦੀ ਰਿਪੋਰਟ ਕੈਬਿਨੇਟ ਸਾਹਵੇਂ ਪੇਸ਼ ਹੋਵੇਗੀ ਤੇ ਉਸ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ ਕਿ ਨੀਤੀ ਵਿੱਚ ਕਿਵੇਂ ਤਬਦੀਲੀ ਲਿਆਂਦੀ ਜਾਵੇ ਕਿ ਉਸ ਦਾ ਸੂਬੇ ਦੀ ਆਮਦਨ `ਤੇ ਹਾਂ-ਪੱਖੀ ਅਸਰ ਪਵੇ। ਇੱਕ ਵਾਰ ਜਦੋਂ ਮੁੱਖ ਮੰਤਰੀ ਤੇ ਕੈਬਿਨੇਟ ਦੀ ਮਨਜ਼ੂਰੀ ਮਿਲ ਜਾਵੇਗੀ, ਤਦ ਉਸ ਨੂੰ ਅਗਲੇ ਵਰ੍ਹੇ ਦੀ ਨਵੀਂ ਆਬਕਾਰੀ ਨੀਤੀ ਵਿੱਚ ਸ਼ਾਮਲ ਕੀਤਾ ਜਾਵੇਗਾ।``


ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੁਰਾਂ ਨਾਲ ਪੰਜਾਬ ਦੇ ਕੁਝ ਅਧਿਕਾਰੀ ਵੀ ਗਏ ਹਨ। ਮਨਪ੍ਰੀਤ ਬਾਦਲ ਨੇ ਅੱਜ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਸਰਕਾਰ ਨੇ ਤਾਮਿਲ ਨਾਡੂ ਤੇ ਕੇਰਲ ਦੇ ਮਾਡਲਾਂ ਦਾ ਅਧਿਐਨ ਵੀ ਕੀਤਾ ਸੀ ਕਿਉਂਕਿ ਉੱਥੇ ਵੀ ਸ਼ਰਾਬ ਦਾ ਪ੍ਰਚੂਨ ਕਾਰੋਬਾਰ ਸਰਕਾਰ ਦੇ ਹੱਥਾਂ `ਚ ਜਾ ਚੁੱਕਾ ਹੈ। ਹੁਣ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਸ਼ਰਾਬ ਦਾ ਥੋਕ ਕਾਰੋਬਾਰ ਉਹ ਸੰਭਾਲੇ ਤੇ ਪ੍ਰਚੂਨ ਕਾਰੋਬਾਰ ਨਿਜੀ ਹੱਥਾਂ `ਚ ਚੱਲਦਾ ਰਹੇ।


ਪੰਜਾਬ ਦੀ ਤਾਕਤਵਰ ਸ਼ਰਾਬ ਲਾਬੀ ਦਾ ਖ਼ਾਤਮਾ ਕਰਨ ਲਈ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਨਾਲ ਆਬਾਕਾਰੀ ਰਾਹੀਂ ਹੋਣ ਵਾਲੀ ਆਮਦਨ `ਚ ਵੀ ਸਰਕਾਰ ਨੂੰ 3,000 ਕਰੋੜ ਰੁਪਏ ਦਾ ਵਾਧਾ ਹੋਣ ਦੀ ਸੰਭਾਵਨਾ ਹੈ।


ਪਿਛਲੇ ਵਰ੍ਹੇ ਵੀ ਇਹ ਕਾਰੋਬਾਰ ਪੰਜਾਬ ਸਰਕਾਰ ਨੇ ਆਪਣੇ ਕੋਲ ਰੱਖਣ ਦਾ ਮਨ ਬਣਾਇਆ ਸੀ ਪਰ ਤਦ ਸ਼ਰਾਬ ਲਾਬੀ ਨੇ ਇਸ ਦਾ ਵਿਰੋਧ ਕੀਤਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Govt wants to take over liquor trade