ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਵੀ ਬੈਰਾਜ ਬਣਨ ’ਤੇ ਪੰਜਾਬ, ਹਰਿਆਣਾ, ਰਾਜਸਥਾਨ ਨੂੰ ਮਿਲੇਗਾ ਪੂਰਾ ਪਾਣੀ: ਕੇਂਦਰੀ ਮੰਤਰੀ

ਰਾਵੀ ਬੈਰਾਜ ਬਣਨ ’ਤੇ ਪੰਜਾਬ, ਹਰਿਆਣਾ, ਰਾਜਸਥਾਨ ਨੂੰ ਮਿਲੇਗਾ ਪੂਰਾ ਪਾਣੀ: ਕੇਂਦਰੀ ਮੰਤਰੀ

ਕੇਂਦਰੀ ਜਲ–ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਨੇ ਕਿਹਾ ਹੈ ਕਿ ਰਾਵੀ ਦਰਿਆ ਉੱਤੇ ਬਣ ਰਹੇ ਬੈਰਾਜ ਦਾ ਪ੍ਰੋਜੈਕਟ ਮੁਕੰਮਲ ਹੋਣ ਤੋਂ ਬਾਅਦ ਇੱਕ ਬੂੰਦ ਪਾਣੀ ਵੀ ਪਾਕਿਸਤਾਨ ਨਹੀਂ ਜਾਵੇਗਾ ਤੇ ਭਾਰਤ ਦਾ ਪਾਣੀ ਭਾਰਤ ’ਚ ਵਰਤਿਆ ਜਾਵੇਗਾ।

 

 

ਕੇਂਦਰੀ ਮੰਤਰੀ ਨੇ ਕੱਲ੍ਹ ਬੁੱਧਵਾਰ ਨੂੰ ਰਾਵੀ ਦਰਿਆ ਉੱਤੇ ਬਣ ਰਹੇ ਬੈਰਾਜ ਪ੍ਰੋਜੈਕਟ ਦਾ ਦੌਰਾ ਕਰ ਕੇ ਉੱਥੇ ਚੱਲ ਰਹੀ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਬੈਰਾਜ ਪ੍ਰੋਜੈਕਟ ਤਿਆਰ ਹੋਣ ਨਾਲ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਹਿੱਸੇ ਦਾ ਪੂਰਾ ਪਾਣੀ ਮਿਲੇਗਾ।

 

 

ਉਨ੍ਹਾਂ ਰਣਜੀਤ ਸਾਗਰ ਡੈਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਸਾਈਟ ਦਾ ਨਿਰੀਖਣ ਵੀ ਕੀਤਾ। ਸ੍ਰੀ ਸ਼ੇਖ਼ਾਵਤ ਨੇ ਕਿਹਾ ਕਿ – ‘ਬੈਰਾਜ ਦਾ ਕੰਮ ਪ੍ਰਗਤੀ ਉੱਤੇ ਹੈ ਤੇ ਸਾਨੂੰ ਆਸ ਹੈ ਕਿ 2022 ਤੱਕ ਇਸ ਦਾ ਕੰਮ ਮੁਕੰਮਲ ਹੋ ਜਾਵੇਗਾ।’

 

 

ਸ੍ਰੀ ਸ਼ੇਖ਼ਾਵਤ ਨੇ ਅੱਗੇ ਕਿਹਾ ਕਿ ਬੈਰਾਜ ਦੀ ਉਸਾਰੀ ਵਿੱਚ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

 

 

ਉਨ੍ਹਾਂ ਇਹ ਵੀ ਕਿਹਾ ਕਿ ਬੰਨ੍ਹ ਤੋਂ ਬਚਣ ਵਾਲਾ ਪਾਣੀ ਸਰਹੱਦੀ ਇਲਾਕਿਆਂ ’ਚ ਮੁਹੱਈਆ ਕਰਵਾਇਆ ਜਾਵੇਗਾ, ਜਿਸ ਨਾਲ 100 ਤੋਂ ਵੱਧ ਪਿੰਡਾਂ ਨੂੰ ਪੀਣ ਵਾਲਾ ਪਾਣੀ ਮਿਲੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Haryana and Rajasthan to get water fully after construction of Ravi Barrage says Union Minister Gajendra Singh Shekhawat