ਪੰਜਾਬ, ਹਰਿਆਣਾ, ਦਿੱਲੀ ਤੇ ਹਿਮਾਚਲ ਪ੍ਰਦੇਸ਼ (HP) ਦੀਆਂ ਜੇਲ੍ਹਾਂ ’ਚ ਬੰਦ ਕੈਦੀਆਂ ਨੂੰ ਹੁਣ ਵਿਡੀਓ ਕਾਲਿੰਗ ਦੀ ਸਹੂਲਤ ਦੇ ਦਿੱਤੀ ਗਈ ਹੈ। ਇਸ ਦੀ ਸ਼ੁਰੂਆਤ ਵੀ ਹੋ ਗਈ ਹੈ।
ਕੁਝ ਜੇਲ੍ਹਾਂ ’ਚ ਅਜਿਹੀ ਵਿਡੀਓ ਕਾਲਿੰਗ ਰਾਹੀਂ ਪਰਿਵਾਰਕ ਮੈਂਬਰ ਹੁਣ ਆਸਾਨੀ ਨਾਲ ਆਪਣੇ ਮਿੱਤਰ–ਪਿਆਰਿਆਂ ਨਾਲ ਗੱਲਬਾਤ ਕਰਨ ਲੱਗ ਪਏ ਹਨ।
ਇਸ ਸਹੂਲਤ ਦਾ ਲਾਹਾ ਲੈਣ ਲਈ ਕੈਦੀ ਸਿਰਫ਼ ਇੱਕ ਨੰਬਰ ਦੇ ਸਕਣਗੇ; ਜਿਸ ਉੱਤੇ ਉਹ ਹਫ਼ਤੇ ’ਚ ਦੋ ਵਾਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਵਿਡੀਓ ਕਾਲਿੰਗ ਰਾਹੀਂ ਗੱਲ ਕਰ ਸਕਣਗੇ।
ਦਰਅਸਲ, ਮੁਲਾਕਾਤਾਂ ਵੇਲੇ ਵੀ ਜੇਲ੍ਹ ਦੀ ਸੁਰੱਖਿਆ ਵਿੱਚ ਸੰਨ੍ਹ ਲੱਗਣ ਦੀਆਂ ਬਹੁਤ ਵਾਰਦਾਤਾਂ ਪਹਿਲਾਂ ਵਾਪਰ ਚੁੱਕੀਆਂ ਹਨ; ਇੰਝ ਵਿਡੀਓ ਕਾਲਿੰਗ ਰਾਹੀਂ ਉਸ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਮੁਲਾਕਾਤੀਆਂ ਵੱਲੋਂ ਹੀ ਜੇਲ੍ਹਾਂ ’ਚ ਬੰਦ ਕੈਦੀਆਂ ਤੱਕ ਮੋਬਾਇਲ ਫ਼ੋਨ ਜਾਂ ਨਸ਼ੇ ਪਹੁੰਚਾਏ ਜਾਂਦੇ ਰਹੇ ਹਨ।