ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਨੇ ਪੰਜਾਬ ਨੂੰ ਬਿਮਾਰੂ ਸੂਬਾ ਬਣਾ ਧਰਿਆ: ਸੁਖਬੀਰ ਬਾਦਲ

ਕੈਪਟਨ ਨੇ ਪੰਜਾਬ ਨੂੰ ਬਿਮਾਰੂ ਸੂਬਾ ਬਣਾ ਧਰਿਆ: ਸੁਖਬੀਰ ਬਾਦਲ

ਪੰਜਾਬ ਦੇ ਸਾਬਕਾ ਉੱਪ-ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਕਿਸੇ ਵੇਲੇ ਅੱਵਲ ਨੰਬਰ `ਤੇ ਹੁੰਦਾ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਹ ਹੁਣ ਵਪਾਰਕ ਮਾਮਲੇ ਵਿੱਚ 20ਵੇਂ ਸਥਾਨ `ਤੇ ਆ ਗਿਆ ਹੈ, ਇਹ ਬੇਹੱਦ ਸ਼ਰਮਨਾਕ ਗੱਲ ਹੈ। ਹੁਣ ਪੰਜਾਬ ਦੀ ਹਾਲਤ ਬਿਲਕੁਲ ਉਹੋ ਜਿਹੇ ‘ਬਿਮਾਰੂ` ਸੂਬਿਆਂ ਵਰਗੀ ਹੋ ਗਈ ਹੈ, ਜਿਹੋ ਜਿਹੀ ਕਿਸੇ ਵੇਲੇ ਬਿਹਾਰ ਤੇ ਝਾਰਖੰਡ ਦੀ ਹੁੰਦੀ ਸੀ।


ਸੁਖਬੀਰ ਸਿੰਘ ਬਾਦਲ ਨੇ ਇੱਥੇ ਜਾਰੀ ਇੱਕ ਬਿਆਨ `ਚ ਕਿਹਾ,‘ਇਹ ਸਪੱਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਸਰਕਾਰ ਨੇ ਆਪਦੀ ਸਾਲ 2013 ਦੀ ਉਦਯੋਗਿਕ ਨੀਤੀ ਰਾਹੀਂ ਪੰਜਾਬ ਨੂੰ ਅੱਵਲ ਨੰਬਰ ਸੂਬਾ ਬਣਾਇਆ ਸੀ ਪਰ ਤੁਸੀਂ (ਕੈਪਟਨ ਅਮਰਿੰਦਰ ਸਿੰਘ) ਨੇ ਇਸ ਨੂੰ 20ਵੇਂ ਸਥਾਨ ਤੱਕ ਹੇਠਾਂ ਲਿਜਾਣ ਵਿੱਚ ਡੇਢ ਸਾਲ ਲਾ ਦਿੱਤਾ। ਇਸ ਤੋਂ ਮਾੜੇ ਹਾਲਾਤ ਹੋਰ ਕੀ ਹੋ ਸਕਦੇ ਹਨ?`


ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਖ਼ੁਦ ਦੇ ਹੀ ਸੂਬੇ ਨੂੰ ਬਰਬਾਦ ਕਰ ਕੇ ਪੰਜਾਬੀਆਂ ਦੇ ਦੁਸ਼ਮਣਾਂ ਵਾਂਗ ਵਿਵਹਾਰ ਕਰ ਰਹੀ ਹੈ।


ਸੁਖਬੀਰ ਬਾਦਲ ਨੇ ਕਿਹਾ,‘‘ਜਿਹੜਾ ‘ਨਿਵੇਸ਼ ਪੰਜਾਬ` ਨਾਂਅ ਦਾ ਵਿਭਾਗ ਬਣਾਇਆ ਗਿਆ ਸੀ ਤੇ ਜਿਸ ਰਾਹੀਂ ਪੰਜਾਬ `ਚ ਨਿਵੇਸ਼ ਕਰਨ ਲਈ ਬਹੁਤ ਸਾਰੇ ਸਨਅਤਕਾਰ ਤੇ ਸਰਮਾਏਦਾਰ ਤਿਆਰ ਹੋਏ ਸਨ, ਉਹ ਹੁਣ ਖ਼ਤਮ ਕਰ ਦਿੱਤਾ ਗਿਆ ਹੈ; ਜਦ ਕਿ ਉਸ ਦੁਆਰਾ ਨਿਵੇਸ਼ਕ ਨੂੰ ਇੱਕੋ ਵਾਰੀ `ਚ ਸਾਰੀਆਂ ਮਨਜ਼ੂਰੀਆਂ ਮਿਲ ਜਾਂਦੀਆਂ ਸਨ। ਸੁਧਾਰ ਕਮਿਸ਼ਨ ਵੀ ਖ਼ਤਮ ਕਰ ਦਿੱਤਾ ਗਿਆ ਹੈ। 12,000 ਸੇਵਾ ਕੇਂਦਰਾਂ ਰਾਹੀਂ ਆਮ ਨਾਗਰਿਕਾਂ ਦੀ ਸਹੂਲਤ ਲਈ ਬਹੁਤ ਸਾਰੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਸਨ ਤੇ ਕਿਸੇ ਨੂੰ ਸਰਕਾਰੀ ਦਫ਼ਤਰਾਂ `ਚ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਸੀ; ਉਹ ਸਭ ਵੀ ਬੰਦ ਕਰ ਦਿੱਤਾ ਗਿਆ ਹੈ। ਤੁਸੀਂ ਪਿਛਲੇ ਡੇਢ ਸਾਲ ਤੋਂ ਸੱਤਾ `ਚ ਹੋ ਅਤੇ ਹੁਣ ਹੋਰ ਕੋਈ ਬਹਾਨਾ ਜਾਂ ਦੂਸ਼ਣਬਾਜ਼ੀਆਂ ਨਹੀਂ ਚੱਲਣੀਆਂ। ਤੁਹਾਨੂੰ ਜਾਂ ਤਾਂ ਆਪਣੀ ਵਧੀਆ ਕਾਰਗੁਜ਼ਾਰੀ ਵਿਖਾਉਣੀ ਪੈਣੀ ਹੈ ਤੇ ਜਾਂ ਸਭ ਕੁਝ ਛੱਡ ਕੇ ਚਲੇ ਜਾਓ।``   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab has become a sick state under Captain says Sukhbir Badal