ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਕੋਲ ਚੰਗੇ ਡਾਕਟਰ ਤੇ ਬੁਨਿਆਦੀ ਢਾਂਚਾ ਮੌਜੂਦ: ਸਿਹਤ ਮੰਤਰੀ

ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸੂਬੇ ਦੇ ਹਰ ਪਿਛੜੇ, ਦਿਹਾਤੀ ਤੇ ਦੂਰ-ਦਰਾਡੇ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ਤੇ ਹੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਦਾ ਹਰ ਪਖੋਂ ਮਜਬੂਤੀਕਰਨ ਕੀਤਾ ਜਾ ਰਿਹਾ ਹੈ

 

ਸਿਹਤ ਮੰਤਰੀ ਨੇ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਰਾਖਵੀਆਂ ਰੱਖੀਆਂ ਗਈਆਂ ਯੋਜਨਾਵਾਂ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਸਰਕਾਰੀ ਹਸਪਤਾਲਾਂ ਵਿਚ ਮਾਹਰ ਤੇ ਤਜ਼ਰਬੇਕਾਰ ਡਾਕਟਰ ਵੀ ਹਨ ਤੇ ਸਿਹਤ ਵਿਭਾਗ, ਪੰਜਾਬ ਕੋਲ ਲੋੜੀਂਦਾ ਬੁਨਿਆਦੀ ਢਾਂਚਾ ਵੀ ਹੈ

 

ਉਨਾਂ ਕਿਹਾ ਕਿ ਉਨਾਂ ਸਿਹਤ ਸਹੂਲਤਾਂ (ਪੈਕੇਜ) ਰਾਖਵਾਂ ਰੱਖਿਆ ਗਿਆ ਹੈ ਜਿਹਨਾਂ ਦੀ ਬੀਮਾ ਯੋਜਨਾ ਤਹਿਤ ਜ਼ਿਆਦਾ ਦੁਰਵਰਤੋਂ ਹੋਣ ਦਾ ਖਤਰਾ ਹੈ ਵੱਡੇ ਪੱਧਰ 'ਤੇ ਹੋਣ ਵਾਲੀਆਂ ਸਰਜਰੀਆਂ ਜਿਵੇਂ ਕਿ ਸਾਰੀਆਂ ਦਿਲ ਦੀਆਂ ਸਰਜਰੀਆਂ, ਅੱਗ ਨਾਲ ਜਲਣ ਦੇ ਮਾਮਲੇ, ਕੈਂਸਰ ਦਾ ਇਲਾਜ ਅਤੇ ਹੋਰ ਗੰਭੀਰ ਸਰਜਰੀਆਂ, ਡਾਇਲੈਸਿਸ ਆਦਿ ਵੀ ਸਰਕਾਰੀ ਤੇ ਪ੍ਰਾਇਵੇਟ ਦੋਵਾਂ ਹਸਪਤਾਲਾਂ ਲਈ ਖੁੱਲੇ ਤੌਰ 'ਤੇ ਰੱਖਿਆ ਗਿਆ ਹੈ

 

ਉਨ੍ਹਾਂ ਕਿਹਾ ਕਿ ਪਿਛਲੀਆਂ ਲਾਗੂ ਸਾਰੀਆਂ ਯੋਜਨਾਵਾਂ ਦੀ ਕਮੀਆਂ ਨੂੰ ਧਿਆਨ ਵਿਚ ਰੱਖ ਕੇ ਹੀ ਇਸ ਵਿਲੱਖਣ ਸਰਬੱਤ ਸਿਹਤ ਬੀਮਾ ਯੋਜਨਾ ਨੂੰ ਲਾਗੂ ਕੀਤਾ ਗਿਆ ਹੈ ਜਿਸ ਦਾ ਮੰਤਵ ਸਰਕਾਰੀ ਹਸਪਤਾਲਾਂ ਨੂੰ ਮਿਲਣ ਵਾਲੀਆਂ ਮੁਫਤ ਅਤੇ ਸਸਤੀ ਸਿਹਤ ਸਹੂਲਤਾਂ ਸੇਵਾਵਾਂ ਨੂੰ ਬੰਦ ਕਰਨਾ ਨਹੀਂ ਸਗੋਂ ਅਪ੍ਰੇਸ਼ਨ ਤੇ ਸਰਜਰੀ ਵਰਗੇ ਮਹਿੰਗੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਨੂੰ ਸੂਚੀਬੱਧ ਕਰਕੇ ਆਮ ਲੋਕਾਂ ਤੱਕ ਪਹੁੰਚਾਣਾ ਹੈ ਜਿਸ 'ਤੇ ਨਿਗਰਾਨੀ ਰੱਖਣ ਲਈ ਜ਼ਿਲ੍ਹਾਂ ਤੇ ਸੂਬਾ ਪੱਧਰ 'ਤੇ ਵਿਸ਼ੇਸ਼ ਪ੍ਰਣਾਲੀ ਵੀ ਬਣਾਈ ਗਈ ਹੈ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab has good doctors and infrastructure: Health Minister