ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ਤਮ ਨਹੀਂ ਹੋ ਰਿਹਾ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਦਾ ਵਿਵਾਦ

ਇਤਿਹਾਸ ਦੀ ਕਿਤਾਬ ਦਾ ਵਿਵਾਦ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਲਈ ਜਾਰੀ ਕੀਤੀ ਗਈ ਪੁਸਤਕ ਦਾ ਵਿਵਾਦ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ। ਉੱਘੇ ਇਤਿਹਾਸਕਾਰ ਪ੍ਰੋਂ ਕ੍ਰਿਪਾਲ ਸਿੰਘ ਦੀ ਅਗਵਾਈ ਹੇਠ ਕਾਇਮ ਕੀਤੀ ਗਈ ਛੇ-ਮੈਂਬਰੀ ਕਮੇਟੀ ਨੇ ਇਸ ਕਿਤਾਬ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ ਕਿਉਂਕਿ ਇਸ ਵਿੱਚ ਬਹੁਤ ਜਿ਼ਆਦਾ ਗ਼ਲਤੀਆਂ ਹਨ। ਇਸ ਕਮੇਟੀ ਨੇ ਪਹਿਲਾਂ ਪ੍ਰਕਾਸਿ਼ਤ ਕਿਤਾਬਾਂ ਵਿੱਚ ਵੀ ਕੁਝ ਗ਼ਲਤੀਆਂ ਕੱਢੀਆਂ ਹਨ ਤੇ ਉਨ੍ਹਾਂ ਵਿੱਚ ਦਰਜ ਉਹ ਸਾਰੀਆਂ ਗ਼ਲਤੀਆਂ ਦਰੁਸਤ ਕਰਨ ਦੀ ਸਿਫ਼ਾਰਸ਼ ਕੀਤੀ ਹੈ।

ਸਰਕਾਰ ਦੀ ਤਰਫ਼ੋਂ ਕੋਈ ਵੀ ਅਧਿਕਾਰੀ ਇਸ ਕਮੇਟੀ ਦੀਆਂ ਸਿਫ਼ਾਰਸ਼ਾਂ ਬਾਰੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ। ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਵੀ ਇਸ ਮਾਮਲੇ `ਤੇ ਪੂਰੀ ਤਰ੍ਹਾਂ ਚੁੱਪ ਵੱਟੀ ਹੋਈ ਹੈ। ਉੱਧਰ ਸਿੱਖਿਆ ਮੰਤਰੀ ਓਪੀ ਸੋਨੀ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਅਣਜਾਣ ਬਣੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਪੁਸਤਕ ਦਾ ਜਾਇਜ਼ਾ ਲੈਣ ਵਾਲੀ ਕਿਸੇ ਕਮੇਟੀ ਦੀ ਕੋਈ ਰਿਪੋਰਟ ਨਹੀਂ ਮਿਲੀ। ਉਨ੍ਹਾਂ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਕਿਹਾ,‘‘ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਮੇਟੀ ਕਾਇਮ ਕੀਤੀ ਸੀ ਪਰ ਉਸ ਨੇ ਸਰਕਾਰ ਕੋਲ ਹਾਲੇ ਤੱਕ ਆਪਣੀ ਕੋਈ ਸਿਫ਼ਾਰਸ਼ ਨਹੀਂ ਭੇਜੀ। ਕਮੇਟੀ ਨੂੰ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਜਾਂ ਮੈਨੂੰ ਭੇਜਣੀ ਚਾਹੀਦੀ ਸੀ।``    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab History Book controversy