ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕੁੱਲ ਘਰੇਲੂ ਉਤਪਾਦ ਬਾਰੇ ਪੰਜ ਰੋਜ਼ਾ ਖੇਤਰੀ ਵਰਕਸ਼ਾਪ

ਸੂਬਿਆਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿਚ ਮਦਦਗਾਰ ਹੋਵੇਗੀ ਵਰਕਸ਼ਾਪ

 

ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕੇਂਦਰ ਵੱਲੋਂ ਚੰਡੀਗੜ੍ਹ ਵਿਚ ਕੁੱਲ ਘਰੇਲੂ ਉਤਪਾਦ (ਜੀਐਸਡੀਪੀ-ਗ੍ਰੋਸ ਸਟੇਟ ਡੂਮੈਸਟਿਕ ਪ੍ਰੋਡੈਕਟ) ਸਬੰਧੀ ਇਕ ਖੇਤਰੀ ਵਰਕਸ਼ਾਪ ਕਰਵਾਈ ਜਾ ਰਹੀ ਹੈ। 

 

12 ਸੂਬਿਆਂ ਦੇ ਨੁਮਾਇੰਦੇ ਲੈ ਰਹੇ ਨੇ ਹਿੱਸਾ

ਸੋਮਵਾਰ ਨੂੰ ਵਰਕਸ਼ਾਪ ਦਾ ਉਦਘਾਟਨ ਪੰਜਾਬ ਦੇ ਆਰਥਿਕ ਸਲਾਹਕਾਰ ਐਮ.ਐਲ. ਸ਼ਰਮਾ ਅਤੇ ਕੇਂਦਰੀ ਸਟੈਟਿਕਸ ਦਫ਼ਤਰ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਨਰੇਸ਼ ਕੁਮਾਰ ਸ਼ਰਮਾ ਵੱਲੋਂ ਕੀਤਾ ਗਿਆ। ਪੰਜ ਦਿਨਾਂ ਤੱਕ ਚੱਲਣ ਵਾਲੀ ਇਸ ਵਰਕਸ਼ਾਪ ਵਿਚ 12 ਸੂਬਿਆਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ। 

 

ਇਸ ਦੌਰਾਨ ਵਰਕਸ਼ਾਪ ਵਿੱਚ ਸ਼ਾਮਲ ਅਧਿਕਾਰੀ ਆਪੋ-ਆਪਣੇ ਸੂਬਿਆਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਨੁਕਤਿਆਂ ‘ਤੇ ਸਿਖਲਾਈ ਪ੍ਰਾਪਤ ਕਰਨਗੇ ਅਤੇ ਆਪਸੀ ਵਿਚਾਰ-ਚਰਚਾ ਰਾਹੀਂ ਵਿੱਤੀ ਹਾਲਾਤਾਂ ਨੂੰ ਸੁਧਾਰ ਵੱਲ ਲੈ ਜਾਣ ‘ਤੇ ਵੀ ਜ਼ੋਰ ਦਿੱਤਾ ਜਾਵੇਗਾ।

 

ਕੇਂਦਰੀ ਸਟੈਟਿਕਸ ਦਫ਼ਤਰ, ਮਨਿਸਟਰੀ ਆਫ਼ ਸਟੈਟਿਸਟੀਕਲ ਐਂਡ ਪ੍ਰੋਗਰਾਮ ਇੰਪਲੀਮੈਂਨਟੇਸ਼ਨ ਵੱਲੋਂ ਪੰਜਾਬ ਦੇ ਆਰਥਿਕ ਅਤੇ ਅੰਕੜਾ ਸੰਸਥਾ ਦੇ ਸਹਿਯੋਗ ਨਾਲ ਇਸ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ ਹੈ। 

 

ਵਰਕਸ਼ਾਪ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਮੱਧਪ੍ਰਦੇਸ਼, ਚੰਡੀਗੜ੍ਹ, ਬਿਹਾਰ, ਮਹਾਂਰਾਸ਼ਟਰ, ਪੱਛਮੀ ਬੰਗਾਲ, ਉਤਰਾਖੰਡ, ਰਾਜਸਥਾਨ ਅਤੇ ਦਿੱਲੀ ਸਮੇਤ 12 ਸੂਬਿਆਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ।

 

ਪੰਜਾਬ ਦੇ ਆਰਥਿਕ ਸਲਾਹਕਾਰ ਐਮ.ਐਲ. ਸ਼ਰਮਾ ਨੇ ਦੱਸਿਆ ਕਿ ਜੀਐਸਡੀਪੀ ਯਾਨੀ ਕੁੱਲ ਘਰੇਲੂ ਉਤਪਾਦ ਨੂੰ ਜੇਕਰ ਆਸਾਨ ਸ਼ਬਦਾਂ ਵਿਚ ਸਮਝਣਾ ਹੋਵੇ ਤਾਂ ਨਿਰਧਾਰਤ ਸਮੇਂ ਦੌਰਾਨ ਕਿਸੇ ਸੂਬੇ ਦੀਆਂ ਹੱਦਾਂ ਦੇ ਅੰਦਰ ਪੈਦਾ ਹੋਣ ਵਾਲੀਆਂ ਸਾਰੀਆਂ ਵਸਤਾਂ ਅਤੇ ਸੇਵਾਵਾਂ ਨੂੰ ਕੁੱਲ ਘਰੇਲੂ ਉਤਪਾਦ ਕਿਹਾ ਜਾਂਦਾ ਹੈ। 

 

ਕੇਂਦਰੀ ਸਟੈਟਿਕਸ ਦਫਤਰ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਨਰੇਸ਼ ਕੁਮਾਰ ਸ਼ਰਮਾਂ ਨੇ ਦੱਸਿਆ ਕਿ ਕਿਸੇ ਸੂਬੇ ਦੀ ਆਰਥਿਕਤਾ ਕਿਵੇਂ ਕੰਮ ਕਰ ਰਹੀ ਹੈ ਅਤੇ ਇਸ ਵਿਚ ਕਿਵੇਂ ਸੁਧਾਰ ਕੀਤਾ ਜਾ ਸਕਦੈ ਇਹ ਸਵਾਲ ਬਹੁਤ ਅਹਿਮ ਹੁੰਦਾ ਹੈ। ਇਸ ਮਕਸਦ ਲਈ ਜਿਹੜਾ ਡਾਟਾ ਤਿਆਰ ਕੀਤਾ ਜਾਂਦਾ ਹੈ ਉਹ ਸੱਚਾਈ ਦੇ ਨੇੜੇ ਹੋਵੇ ਤਾਂ ਹੀ ਇਹ ਡਾਟਾ ਪਲੈਨਿੰਗ ਲਈ ਮਦਦਗਾਰ ਸਿੱਧ ਹੁੰਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab hosts 5-day Training Workshop on State Income and Related Aggregates