ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਵਾਈਨ–ਫ਼ਲੂ ਦੇ ਸ਼ਿਕੰਜੇ ’ਚ ਪੰਜਾਬ, ਦੋ ਮਹੀਨਿਆਂ ’ਚ 31 ਮੌਤਾਂ

​​​​​​​ਸਵਾਈਨ–ਫ਼ਲੂ ਦੇ ਸ਼ਿਕੰਜੇ ’ਚ ਪੰਜਾਬ, ਦੋ ਮਹੀਨਿਆਂ ’ਚ 31 ਮੌਤਾਂ

ਪੰਜਾਬ ਇਸ ਵੇਲੇ ਸਵਾਈਨ–ਫ਼ਲੂ ਦੇ ਸ਼ਿਕੰਜੇ ਵਿੱਚ ਹੈ। ਪਿਛਲੇ ਇੱਕ ਦਹਾਕੇ ਦੌਰਾਨ ਸੂਬੇ ਵਿੱਚ ਇਸ ਰੋਗ ਨਾਲ ਸਿਰਫ਼ ਦੋ ਮਹੀਨਿਆਂ ਅੰਦਰ ਕਦੇ ਇੰਨੀਆਂ ਮੌਤਾਂ ਨਹੀਂ ਹੋਈਆਂ, ਜਿੰਨੀਆਂ ਇਸ ਵਰ੍ਹੇ ਸਿਰਫ਼ ਜਨਵਰੀ ਤੇ ਫ਼ਰਵਰੀ ਮਹੀਨਿਆਂ ਦੌਰਾਨ ਹੋ ਗਈਆਂ ਹਨ। ਇਸ ਸਮੇਂ ਦੌਰਾਨ 31 ਮੌਤਾਂ ਹੋਈਆਂ ਤੇ ਕੁੱਲ 491 ਵਿਅਕਤੀ ਇਸ ਰੋਗ ਤੋਂ ਪੀੜਤ ਪਾਏ ਗਏ।

 

 

ਸਾਲ 2018 ਦੌਰਾਨ ਪੰਜਾਬ ਵਿੱਚ ਸਵਾਈਨ–ਫ਼ਲੂ ਕਾਰਨ 11 ਮੌਤਾਂ ਹੋਈਆਂ ਸਨ ਤੇ ਕੁੱਲ 47 ਵਿਅਕਤੀ ਇਸ ਰੋਗ ਤੋਂ ਪ੍ਰਭਾਵਿਤ ਹੋਏ ਸਨ। ਇੰਝ ਹੀ ਸਾਲ 2017 ਦੌਰਾਨ ਕੁੱਲ 295 ਮਰੀਜ਼ਾਂ ਵਿੱਚੋਂ 86 ਵਿਅਕਤੀ ਮਾਰੇ ਗਏ ਸਨ।

 

 

ਇਸ ਵਰ੍ਹੇ ਜਨਵਰੀ ਮਹੀਨੇ ਸਵਾਈਨ ਫ਼ਲੂ ਦੇ 177 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 24 ਨੇ ਦਮ ਤੋੜਿਆ। ਫ਼ਰਵਰੀ ਮਹੀਨੇ ਕੁੱਲ 300 ਮਰੀਜ਼ ਹਸਪਤਾਲਾਂ ਵਿੱਚ ਦਾਖ਼ਲ ਹੋਏ ਤੇ ਸੱਤ ਮੌਤਾਂ ਹੋਈਆਂ। ਸਾਲ 2012 ਦੌਰਾਨ ਪੰਜਾਬ ਵਿੱਚ ਸਭ ਤੋਂ ਵੱਧ 300 ਮੌਤਾਂ ਹੋਈਆਂ ਸਨ।

 

 

ਜੇ ਜ਼ਿਲ੍ਹਿਆਂ ਦੀ ਗੱਲ ਕਰੀਏ, ਤਾਂ ਇਸ ਵਾਰ ਸਵਾਈਨ ਫ਼ਲੂ ਦੇ ਸਭ ਤੋਂ ਵੱਧ 74 ਮਾਮਲੇ ਲੁਧਿਆਣਾ ਜ਼ਿਲ੍ਹੇ ਵਿੱਚ ਸਾਹਮਣੇ ਆਏ ਤੇ ਛੇ ਮੌਤਾਂ ਹੋਈਆਂ। ਦੂਜੇ ਨੰਬਰ ਉੱਤੇ ਪਟਿਆਲਾ ਰਿਹਾ, ਜਿੱਥੇ ਇਸ ਰੋਗ ਦੇ ਕੁੱਲ 60 ਮਾਮਲੇ ਸਾਹਮਣੇ ਆਏ ਤੇ ਚਾਰ ਮੌਤਾਂ ਹੋਈਆਂ। ਮੋਹਾਲੀ ਜ਼ਿਲ੍ਹੇ ਵਿੱਚ 59 ਵਿਅਕਤੀ ਇਸ ਰੋਗ ਤੋਂ ਪੀੜਤ ਹੋਏ।

 

 

ਪੰਜਾਬ ਦੇ ਸਿਹਤ ਪ੍ਰੋਗਰਾਮ ਆਫ਼ੀਸਰ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਸਿਹਤ–ਸਮੱਸਿਆ ਨਾਲ ਨਿਪਟਣ ਲਈ ਹਰ ਸੰਭਵ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਸਮੁੱਚੇ ਦੇਸ਼ ਵਿੱਚ ਹੀ ਸਵਾਈਨ–ਫ਼ਲੂ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ ਪਰ ਪੰਜਾਬ ਦੀ ਸਥਿਤੀ ਦੇਸ਼ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਬਿਹਤਰ ਹੈ।

 

 

ਉਨ੍ਹਾਂ ਦੱਸਿਆ ਕਿ ਬਹੁਤੀਆਂ ਮੌਤਾਂ ਸਿਰਫ਼ ਇਸ ਕਰਕੇ ਹੋ ਗਈਆਂ ਕਿਉਂਕਿ ਮਰੀਜ਼ ਬਹੁਤ ਦੇਰੀ ਨਾਲ ਹਸਪਤਾਲਾਂ ਵਿੱਚ ਆਉ਼ਦੇ ਹਨ।

 

 

ਸਮੁੱਚੇ ਭਾਰਤ ਵਿੱਚ ਇਸ ਵਾਰ ਸਵਾਈਨ–ਫ਼ਲੂ ਦੇ ਕੁੱਲ 17,366 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 530 ਦਮ ਤੋੜ ਗਏ। ਪੰਜਾਬ ਦੇ ਗੁਆਂਢੀ ਰਾਜਾਂ ਵਿੱਚੋਂ ਰਾਜਸਥਾਨ ’ਚ 147, ਹਿਮਾਚਲ ਪ੍ਰਦੇਸ਼ ’ਚ 32 ਤੇ ਜੰਮੂ–ਕਸ਼ਮੀਰ ਵਿੱਚ 25 ਮੌਤਾਂ ਹੋਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab in grip of Swine Flu 31 deaths in two months