ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਕੈਦੀ ਹੁਣ ‘ਜੇਲ੍ਹ ’ਚੋਂ ਬਾਹਰ ਜਾ ਕੇ ਵੀ ਕਰ ਸਕਣਗੇ ਨੌਕਰੀ’

ਪੰਜਾਬ ਦੇ ਕੈਦੀ ਹੁਣ ‘ਜੇਲ੍ਹ ’ਚੋਂ ਬਾਹਰ ਜਾ ਕੇ ਵੀ ਕਰ ਸਕਣਗੇ ਨੌਕਰੀ’

ਪੰਜਾਬ ਸਰਕਾਰ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਉਨ੍ਹਾਂ ਦੀ ਸਜ਼ਾ ਦੌਰਾਨ ਹੀ ਜੇਲ੍ਹ ਦੇ ਅੰਦਰ ਅਤੇ ਬਾਹਰ ਨੌਕਰੀਆਂ ਮੁਹੱਈਆ ਕਰਵਾਉਣ ਬਾਰੇ ਵਿਚਾਰ ਕਰ ਰਹੀ ਹੈ। ਇਹ ਇੰਕਸ਼ਾਫ਼ ਹੋਰ ਕਿਸੇ ਨੇ ਨਹੀਂ, ਸਗੋਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਜਿਹੜੇ ਕੈਦੀਆਂ ਦਾ ਵਿਵਹਾਰ ਵਧੀਆ ਹੋਵੇਗਾ ਤੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਕਿਤੇ ਨਾ ਭੱਜਣ ਦੀ ਲਿਖਤੀ ਜ਼ਮਾਨਤ ਦੇਣ ਲਈ ਤਿਆਰ ਹੋਣਗੇ, ਉਨ੍ਹਾਂ ਨੂੰ ਸਜ਼ਾ ਦੌਰਾਨ ਹੀ ਜੇਲ੍ਹ ਦੇ ਬਾਹਰ ਜਾ ਕੇ ਵੀ ਨੌਕਰੀ ਕਰਨ ਦੀ ਛੋਟ ਦਿੱਤੀ ਜਾਵੇਗੀ।

 

 

ਅਜਿਹੇ ਕੈਦੀਆਂ ਨੂੰ ਸਵੇਰੇ ਡਿਊਟੀ ਸਮੇਂ ਕੰਮ ਉੱਤੇ ਬਾਹਰ ਜਾਣ ਦਿੱਤਾ ਜਾਵੇਗਾ ਤੇ ਸ਼ਾਮੀਂ ਉਨ੍ਹਾਂ ਨੂੰ ਡਿਊਟੀ ਖ਼ਤਮ ਹੋਣ ’ਤੇ ਜੇਲ੍ਹ ਵਿੱਚ ਪਰਤ ਆਇਆ ਕਰਨਗੇ।

 

 

ਇਸ ਨੀਤੀ ਦਾ ਮੁੱਖ ਮੰਤਵ ਸਜ਼ਾਵਾਂ ਭੁਗਤ ਰਹੇ ਲੋਕਾਂ ਨੂੰ ਸਮਾਜਕ ਢਾਂਚੇ ਵਿੱਚ ਸਨਮਾਨਤ ਤਰੀਕੇ ਨਾਲ ਵਾਪਸ ਲਿਆਉਣਾ ਹੈ। ਕੋਸ਼ਿਸ਼ ਇਹੋ ਹੈ ਕਿ ਉਹ ਜੇਲ੍ਹਾਂ ’ਚੋਂ ਰਿਹਾਅ ਹੋਣ ਪਿੱਛੋਂ ਦੋਬਾਰਾ ਅਪਰਾਧ–ਜਗਤ ਵੱਲ ਮੂੰਹ ਨਾ ਕਰਨ।

 

 

ਜੇ ‘ਓਪਨ ਜੇਲ੍ਹ’ ਦੇ ਇਸ ਪ੍ਰਸਤਾਵ ਨੂੰ ਸੂਬਾ ਕੈਬਿਨੇਟ ਦੀ ਮਨਜ਼ੂਰੀ ਮਿਲਦੀ ਹੈ, ਤਾਂ ਕੈਦੀਆਂ ਨੂੰ ਸੁਧਰਨ ਦਾ ਚੰਗਾ ਮੌਕਾ ਮਿਲ ਸਕੇਗਾ। ਇਸੇ ਨੀਤੀ ਅਧੀਨ ਪੜ੍ਹੇ–ਲਿਖੇ ਕੈਦੀਆਂ ਨੂੰ ਪੈਟਰੋਲ ਪੰਪਾਂ ਤੇ ਹੋਰ ਗ਼ੈਰ–ਸਰਕਾਰੀ ਜੱਥੇਬੰਦੀਆਂ ਨਾਲ ਕੰਮ ਕਰਨ ਦੇ ਮੌਕੇ ਉਪਲਬਧ ਕਰਵਾਏ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab inmates may be allowed to go outside Jail for private services