ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਨੂੰ ਠੱਲ੍ਹ ਪਾਉਣ ਲਈ ਪੰਜਾਬ ਲਗਾਤਾਰ ਵਧਾ ਰਿਹਾ ਟੈਸਟਿੰਗ ਸਮਰੱਥਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਮੀਟਿੰਗ ਦੌਰਾਨ ਦੱਸਿਆ ਕਿ ਸੂਬਾ ਸਰਕਾਰ ਇਸ ਮਹਾਮਾਰੀ ਦੇ ਫੈਲਾਅ ਨੂੰ ਠੱਲਣ ਲਈ ਲਗਾਤਾਰ ਟੈਸਟਿੰਗ ਸਮਰੱਥਾ ਵਧਾ ਰਹੀ ਹੈ ਅਤੇ ਹੁਣ ਸੂਬੇ ਦੇ ਸਾਰੇ ਤਿੰਨ ਮੈਡੀਕਲ ਕਾਲਜ 1200 ਟੈਸਟ ਪ੍ਰਤੀ ਦਿਨ ਦੀ ਸਮਰੱਥਾ ਨਾਲ ਇਸ ਮਹਾਮਾਰੀ ਦੇ ਟਾਕਰੇ ਲਈ ਤਤਪਰ ਹਨ

 

ਉਨ੍ਹਾਂ ਕਿਹਾ ਕਿ ਇਹ ਪੀ.ਜੀ.ਆਈ. ਚੰਡੀਗੜ ਦੀ ਟੈਸਟਿੰਗ ਸਮਰੱਥਾ ਤੋਂ ਵੱਖ ਹੈ, ਜਦੋਂ ਦਿ ਲੁਧਿਆਣਾ ਦੀ ਡੀ.ਐਮ.ਸੀ. ਅਤੇ ਸੀ.ਐਮ.ਸੀ. ਨੂੰ ਟੈਸਟ ਕਰਨ ਦੀ ਪ੍ਰਵਾਨਗੀ ਦਾ ਇੰਤਜ਼ਾਰ ਹੈ

 

ਕੈਪਟਨ ਅਮਰਿੰਦਰ ਸਿੰਘ ਨੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੂੰ ਵੱਡੇ ਪੱਧਰ ਉਤੇ ਟੈਸਟਿੰਗ (ਬੇਤਰਤੀਬੇ ਢੰਗ ਨਾਲ) ਕਰਨ ਦਾ ਭਰੋਸਾ ਦਿੱਤਾ, ਜੋ ਅੱਜ ਦੋ ਜ਼ਿਲਿਆਂ ਵਿੱਚ ਸ਼ੁਰੂ ਹੋ ਗਈ ਇਸ ਨੂੰ ਸਾਰੇ ਜ਼ਿਲਿਆਂ ਅਤੇ ਪਿੰਡਾਂ ਤੱਕ ਵਧਾਇਆ ਜਾਵੇਗਾਉਨ੍ਹਾਂ ਇਸ ਲੜਾਈ ਦੇ ਮੋਹਰੀ ਕਾਮਿਆਂ ਦੀ ਸੁਰੱਖਿਆ ਲਈ ਸਾਰੇ ਕਦਮ ਚੁੱਕਣ ਦਾ ਭਰੋਸਾ ਦਿੰਦਿਆਂ ਆਖਿਆ ਕਿ ਸਾਰਿਆਂ ਨੂੰ ਪੀ.ਪੀ.. ਕਿੱਟਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab is constantly expanding its testing capabilities to beat Corona