ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਟੋਲ ਪਲਾਜ਼ਿਆਂ 'ਤੇ ਇਲੈਕਟ੍ਰਾਨਿਕ ਕਟੌਤੀ ਵਿਧੀ ਲਾਗੂ ਕਰਨ ਲਈ ਤਿਆਰ: ਵਿਜੇ ਇੰਦਰ ਸਿੰਗਲਾ

ਨਵੀਂ ਦਿੱਲੀ ਵਿਖੇ ਵਨ ਨੇਸ਼ਨ-ਵਨ ਟੈਗ-ਫਾਸਟੈਗ ਕਾਨਫ਼ਰੰਸ ਵਿੱਚ ਕੀਤੀ ਸ਼ਮੂਲੀਅਤ


ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਪੰਜਾਬ ਰਾਸ਼ਟਰੀ ਇਲੈਕਟ੍ਰਾਨਿਕ ਟੋਲ ਇਕੱਤਰ (ਐਨ.ਈ.ਟੀ.ਸੀ) ਪ੍ਰੋਗਰਾਮ ਨੂੰ ਸੂਬੇ ਦੇ ਰਾਜ ਮਾਰਗਾਂ 'ਤੇ ਲੱਗੇ ਟੋਲ ਪਲਾਜ਼ਿਆਂ ਉੱਪਰ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਵਿਵਸਥਾ ਨੂੰ ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਨਿਰਧਾਰਤ ਕੀਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੇਡੀਓ ਫਰੀਕੁਐਂਸੀ ਆਈਡੈਂਟੀਫਿਕੇਸ਼ਨ (ਆਰ.ਐਫ.ਆਈ.ਡੀ) ਤਕਨੀਕ ਜ਼ਰੀਏ ਲਾਗੂ ਹੋਣ ਵਾਲੀ ਇਸ ਵਿਵਸਥਾ ਦਾ ਮਕਸਦ ਆਵਾਜਾਈ ਨੂੰ ਹੋਰ ਸੁਚਾਰੂ ਬਣਾਉਣਾ ਹੈ।


ਸ੍ਰੀ ਸਿੰਗਲਾ, ਜਿਨ੍ਹਾਂ ਵੱਲੋਂ ਅੱਜ ਨਵੀਂ ਦਿੱਲੀ ਦੇ ਡਾ. ਅੰਬੇਦਕਰ ਅੰਤਰਰਾਸ਼ਟਰੀ ਕੇਂਦਰ ਵਿਖੇ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਜ਼ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਪ੍ਰਧਾਨਗੀ ਹੇਠ ਵਨ-ਨੇਸ਼ਨ ਵਨ ਟੈਗ-ਫਾਸਟੈਗ ਵਿਸ਼ੇ 'ਤੇ ਹੋਈ ਕਾਨਫ਼ਰੰਸ ਵਿੱਚ ਸ਼ਿਰਕਤ ਕੀਤੀ, ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਮੁੱਖ ਮੰਤਵ ਇਲੈਕਟ੍ਰਾਨਿਕ ਵਿਧੀ ਜ਼ਰੀਏ ਟੌਲ ਫੀਸ ਇਕੱਤਰ ਕਰਨਾ ਹੈ ਜੋ ਕਿ ਆਰ.ਐਫ.ਆਈ.ਡੀ ਤਕਨੀਕ  ਨਾਲ ਸੰਭਵ ਹੋਵੇਗਾ ਜਿਸ ਦੇ ਨਤੀਜੇਵਸ ਵਾਹਨ ਟੋਲ ਪਲਾਜ਼ਿਆਂ ਰਾਹੀਂ ਬਿਨ੍ਹਾਂ ਦੇਰੀ ਸੁਚਾਰੂ ਢੰਗ ਨਾਲ ਲੰਘ ਸਕਣਗੇ।

 

ਜ਼ਿਕਰਯੋਗ ਹੈ ਕਿ ਰਾਸ਼ਟਰੀ ਇਲੈਕਟ੍ਰਾਨਿਕ ਟੌਲ ਕੁਲੈਕਸ਼ਨ (ਐਨ.ਈ.ਟੀ.ਸੀ) ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ਅੰਦਰ ਲਾਗੂ ਕੀਤਾ ਜਾ ਰਿਹਾ ਹੈ। ਅੱਜ ਕਾਨਫ਼ਰੰਸ ਦੌਰਾਨ ਸ੍ਰੀ ਗਡਕਰੀ ਨੇ ਦੱਸਿਆ ਕਿ  ਰਾਸ਼ਟਰੀ ਮਾਰਗਾਂ ਉੱਪਰ ਲੱਗੇ ਟੌਲ ਪਲਾਜ਼ਿਆਂ ਉੱਪਰ ਫਾਸਟੈਗ ਜ਼ਰੀਏ ਟੌਲ ਫੀਸ ਦੀ ਕਟੌਤੀ ਲਈ 1 ਦਸੰਬਰ 2019 ਨਿਸ਼ਚਿਤ ਕੀਤੀ ਗਈ ਹੈ।ਧੀ ਤੇਜ਼ੀ ਨਾਲ ਕੰਮ ਕਰ ਰਹੇ ਹਨ ਤਾਂ ਜੋ ਇਸ ਨਵੀਂ ਵਿਵਸਥਾ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:punjab is fully geared up to implement netc on all state highways-vijay inder singla