ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਨਹੀਂ ਕਰਦਾ ਸਬਸਿਡੀ ਦਾ ਪੂਰਾ ਭੁਗਤਾਨ, ਪੀਐੱਸਪੀਸੀਐੱਲ ਵਿੱਤੀ ਸੰਕਟ `ਚ

ਪੰਜਾਬ ਨਹੀਂ ਕਰਦਾ ਸਬਸਿਡੀ ਦਾ ਪੂਰਾ ਭੁਗਤਾਨ, ਪੀਐੱਸਪੀਸੀਐੱਲ ਵਿੱਤੀ ਸੰਕਟ `ਚ

--  ਮੁਲਾਜ਼ਮਾਂ ਨੂੰ ਤਨਖ਼ਾਹਾਂ ਦਾ ਭੁਗਤਾਨ ਵੀ ਹੋਇਆ ਔਖਾ

 

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪੀਐੱਸਪੀਸੀਐੱਲ) ਨੂੰ ਬਿਜਲੀ-ਸਬਸਿਡੀ ਦਾ ਭੁਗਤਾਨ ਕਰਨ ਦੇ ਮਾਮਲੇ `ਤੇ ਪੰਜਾਬ ਸਰਕਾਰ ਲਗਾਤਾਰ ਲਾਪਰਵਾਹੀ ਵਰਤਦੀ ਆ ਰਹੀ ਹੈ ਤੇ ਉਸੇ ਕਾਰਨ ਹੁਣ ਪੀਐੱਸਪੀਸੀਐੱਲ ਨੂੰ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਇਸ ਮਾਮਲੇ ਦਾ ਅਹਿਮ ਪੱਖ ਇਹ ਵੀ ਹੈ ਕਿ ਰਾਜ ਸਰਕਾਰ ਪਹਿਲਾਂ ਇਸ ਬਿਜਲੀ ਰੈਗੂਲੇਟਰ ਭਾਵ ਪੀਐੱਸਪੀਸੀਐੱਲ ਨਾਲ ਇਹ ਲਿਖਤੀ ਇਕਰਾਰ ਕਰ ਚੁੱਕਾ ਹੈ ਕਿ ਉਸ ਨੂੰ ਸਬਸਿਡੀਆਂ ਲਈ ਉਸ ਨੂੰ ਅਗਾਊਂ ਭੁਗਤਾਨ ਕੀਤਾ ਜਾਇਆ ਕਰੇਗਾ ਪਰ ਪੰਜਾਬ ਸਰਕਾਰ ਨੇ ਅਕਤੂਬਰ ਤੇ ਨਵੰਬਰ ਮਹੀਨਿਆਂ ਦੀ ਕੋਈ ਅਦਾਇਗੀ ਨਹੀਂ ਕੀਤੀ ਹੈ। ਸਰਕਾਰ ਨੇ ਪਹਿਲਾਂ ਵੀ ਸਬਸਿਡੀਆਂ ਦੇ ਭੁਗਤਾਨ ਕਦੇ ਨਿਯਮਤ ਤੌਰ `ਤੇ ਨਹੀਂ ਕੀਤੇ।


ਇਸ ਵਰ੍ਹੇ ਪਹਿਲੇ ਅੱਠ ਮਹੀਨਿਆਂ ਦੌਰਾਨ ਪੀਐੱਸਪੀਸੀਐੱਲ ਦੇ 1,143.24 ਕਰੋੜ ਰੁਪਏ ਦੀ ਮਾਸਿਕ ਕਿਸ਼ਤ ਦੇ ਹਿਸਾਬ ਨਾਲ ਪੰਜਾਬ ਸਰਕਾਰ ਤੋਂ 9,145 ਕਰੋੜ ਰੁਪਏ ਲੈਣੇ ਬਣਦੇ ਸਨ ਪਰ ਰਾਜ ਸਰਕਾਰ ਨੇ ਉਸ ਵਿੱਚੋਂ ਸਿਰਫ਼ 2,788 ਕਰੋੜ ਰੁਪਏ ਦਾ ਹੀ ਨਕਦ ਭੁਗਤਾਨ ਕੀਤਾ ਹੈ। ਸਰਕਾਰ ਨੇ 1,479 ਕਰੋੜ ਰੁਪਏ ਬਿਜਲੀ ਡਿਊਟੀ, `ਤੇ ਐਡਜਸਟ ਕਰ ਦਿੱਤੇ; ਇੰਝ ਹੀ 620 ਕਰੋੜ ਰੁਪਏ ਆਈਡੀਐੱਫ਼ ਵਜੋਂ ਅਤੇ ਉਦੈ ਬਾਂਡਜ਼ (ਜਿਨ੍ਹਾਂ ਦੇ ਆਧਾਰ `ਤੇ ਪਹਿਲਾਂ ਪੀਐੱਸਪੀਸੀਐੱਲ ਨੂੰ ਕਰਜ਼ਾ ਜਾਰੀ ਕੀਤਾ ਗਿਆ ਸੀ) ਦੀ ਥਾਂ 653 ਕਰੋੜ ਰੁਪਏ ਕੱਟ ਲਏ ਗਏ।


ਬਿਜਲੀ ਸਬਸਿਡੀਆਂ `ਚੋਂ ਹੀ 3,604 ਕਰੋੜ ਰੁਪਏ ਘੱਟ ਮਿਲਣ ਕਾਰਨ ਹੁਣ ਪੀਐੱਸਪੀਸੀਐੱਲ ਨੂੰ ਰੋਜ਼ਮੱਰਾ ਦੇ ਖ਼ਰਚਿਆਂ ਲਈ ਵੀ ਮਜਬੂਰਨ ਕਰਜ਼ੇ ਲੈਣੇ ਪੈ ਰਹੇ ਹਨ।


ਪੀਐੱਸਪੀਸੀਐੱਲ ਦੇ ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ - ‘‘ਪਹਿਲੇ ਅੱਠ ਮਹੀਨੇ ਸਰਕਾਰ ਨੇ ਨਾਮਾਤਰ ਭੁਗਤਾਨ ਕੀਤਾ ਸੀ; ਜਿਸ ਕਾਰਨ ਸਾਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਵੱਧ ਬਿਲਾਂ ਦਾ ਸੀਜ਼ਨ ਖ਼ਤਮ ਹੋ ਗਿਆ ਹੈ ਤੇ ਸਰਕਾਰ ਸਬਸਿਡੀ ਦੀ ਰਕਮ ਦੇਣ ਤੋਂ ਨਾਕਾਮ ਸਿੱਧ ਹੋ ਰਹੀ ਹੈ। ਇੰਝ ਤਾਂ ਅਸੀਂ ਤਨਖ਼ਾਹਾਂ ਵੀ ਅਦਾ ਕਰਨ ਦੇ ਯੋਗ ਨਹੀਂ ਹੋਵਾਂਗੇ।``


ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਸਰਕਾਰ ਦੇ ਵੀ ਧਿਆਨ ਗੋਚਰੇ ਲਿਆਂਦਾ ਗਿਆ ਹੈ ਪਰ ਉਸ ਦਾ ਵੀ ਕੋਈ ਫ਼ਾਇਦਾ ਨਾ ਹੋਇਆ।


ਦਰਅਸਲ ਸਾਲ 2016-17 ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਹੀ ਬਿਜਲੀ ਸਬਸਿਡੀ ਦੇ 2,908 ਕਰੋੜ ਰੁਪਏ ਅਦਾ ਨਹੀਂ ਕੀਤੇ ਸਨ। ਹੁਣ ਪੀਐੱਸਪੀਸੀਐੱਲ ਨੇ ਜਦੋਂ ਹਿਸਾਬ ਲਾਇਆ, ਤਾਂ ਪਤਾ ਲੱਗਾ ਕਿ 1,147 ਕਰੋੜ ਰੁਪਏ ਦੀ ਪੇਸ਼ਗੀ ਮਾਸਿਕ ਕਿਸ਼ਤ ਦੇ ਹਿਸਾਬ ਨਾਲ ਕੁੱਲ 13,718 ਕਰੋੜ ਰੁਪਏ ਬਕਾਇਆ ਖੜ੍ਹੇ ਹਨ; ਜੋ ਬਕਾਇਆਂ ਸਮੇਤ ਸਾਲਾਨਾ ਸਬਸਿਡੀ ਦੇ ਹਨ।


ਅਧਿਕਾਰੀ ਨੇ ਦੱਸਿਆ ਕਿ ਸਬਸਿਡੀ ਦੀ ਰਕਮ ਜਾਰੀ ਕਰਨ ਦਾ ਕਾਰਨ ਸਰਕਾਰ ਵੀ ਵਿੱਤੀ ਸੰਕਟ ਹੀ ਦੱਸਦੀ ਹੈ। ਪਰ ਪੀਐੱਸਪੀਸੀਐੱਲ `ਤੇ ਵਧੇਰੇ ਬੋਝ ਪੈ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਅਦਾਇਗੀ ਠੀਕ ਢੰਗ ਨਾਲ ਨਹੀਂ ਹੋ ਰਹੀ। ਇਸੇ ਲਈ ਹੁਣ ਪੀਐੱਸਪੀਸੀਐੱਲ ਵੀ ਅੱਗੇ ਬਿਜਲੀ ਸਪਲਾਇਰਾਂ ਤੇ ਹੋਰ ਠੇਕੇਦਾਰਾਂ ਨੂੰ ਪੂਰੇ ਭੁਗਤਾਨ ਨਹੀਂ ਕਰ ਪਾ ਰਿਹਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab is not paying PSPCL fully for subsidies