ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਵੇਚ ਰਿਹਾ ਮਹਿੰਗੇ ਭਾਅ ਹੋਰਨਾਂ ਰਾਜਾਂ ਨੂੰ ਬਿਜਲੀ

ਪੰਜਾਬ ਵੇਚ ਰਿਹਾ ਮਹਿੰਗੇ ਭਾਅ ਹੋਰਨਾਂ ਰਾਜਾਂ ਨੂੰ ਬਿਜਲੀ

ਅੰਤਾਂ ਦੀ ਗਰਮੀ ਤੇ ਝੋਨੇ ਦੇ ਸੀਜ਼ਨ ਦੌਰਾਨ ਜਦੋਂ ਪੰਜਾਬ `ਚ ਬਿਜਲੀ ਦੀ ਮੰਗ ਬਹੁਤ ਜਿ਼ਆਦਾ ਹੈ; ਅਜਿਹੇ ਵੇਲੇ ‘ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ` (ਪੀਐੱਸਪੀਸੀਐੱਲ - ਪੰਜਾਬ ਰਾਜ ਬਿਜਲੀ ਨਿਗਮ ਲਿਮਿਟੇਡ) ਵੱਲੋਂ ਬਿਜਲੀ ਪੰਜਾਬ ਤੋਂ ਬਾਹਰ ਵੇਚੀ ਜਾ ਰਹੀ ਹੈ। ਉਸ ਵੱਲੋਂ ਅਜਿਹਾ ਤੁਰੰਤ ਧਨ ਇਕੱਠਾ ਕਰਨ ਦੇ ਮੰਤਵ ਨਾਲ ਕੀਤਾ ਜਾ ਰਿਹਾ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 24 ਜੁਲਾਈ ਤੋਂ 27 ਜੁਲਾਈ ਦੌਰਾਨ ਪੀਐੱਸਪੀਸੀਐੱਲ ਨੇ ਪੰਜਾਬ ਤੋਂ ਬਾਹਰ ਕਈ ਲੱਖ ਯੂਨਿਟਾਂ ਬਿਜਲੀ 5.24 ਰੁਪਏ ਪ੍ਰਤੀ ਯੂਨਿਟ ਦੇ ਭਾਅ ਤੱਕ ਵੀ ਵੇਚੀ।


ਪੀਐੱਸਪੀਸੀਐੱਲ ਨੇ 24 ਜੁਲਾਈ ਨੂੰ 3 ਲੱਖ ਯੂਨਿਟਾਂ ਬਿਜਲੀ ਵੇਚੀ, ਇੰਝ ਹੀ 26 ਜੁਲਾਈ ਨੂੰ ਇੱਕ ਲੱਖ ਯੂਨਿਟਾਂ ਅਤੇ 27 ਜੁਲਾਈ ਨੂੰ 12 ਲੱਖ ਯੂਨਿਟਾਂ ਤੱਕ ਬਿਜਲੀ ਵੇਚੀ ਗਈ। ਇਸ ਦੀ ਕੀਮਤ 4.24 ਰੁਪਏ ਤੋਂ ਲੈ ਕੇ 5.24 ਰੁਪਏ ਤੱਕ ਰੱਖੀ ਗਈ। ਪਿਛਲੇ ਵਰ੍ਹੇ ਜੁਲਾਈ ਦੇ ਆਖ਼ਰੀ ਹਫ਼ਤੇ ਪੀਐੱਸਪੀਸੀਐੱਲ ਨੇ ਪੰਜਾਬ `ਚ ਬਿਜਲੀ ਦੀ ਵਧਦੀ ਮੰਗ ਪੂਰੀ ਕਰਨ ਲਈ ਬਾਹਰੋਂ ਬਿਜਲੀ ਖ਼ਰੀਦੀ ਸੀ।


ਪੀਐੱਸਪੀਸੀਐੱਲ ਦੇ ਸੀਐੱਮਡੀ ਬਲਦੇਵ ਸਿੰਘ ਸਰਾਂ ਨੇ ਦੱਸਿਆ,‘‘ਗਰਮੀਆਂ ਦੇ ਮੌਸਮ ਦੌਰਾਨ ਨਿਗਮ ਪਹਿਲੀ ਵਾਰ ਬਿਜਲੀ ਵੇਚਣ `ਚ ਕਾਮਯਾਬ ਹੋਇਆ ਹੈ। ਉਹ ਵੀ ਤਦ ਜਦੋਂ ਇਸ ਵੱਲੋਂ ਰੋਜ਼ਾਨਾ 10,000 ਮੈਗਾਵਾਟ ਬਿਜਲੀ ਦੀ ਮੰਗ ਪੂਰੀ ਕੀਤੀ ਜਾ ਰਹੀ ਹੈ। ਅਸੀਂ ਲੀਕੇਜ ਚੈੱਕ ਕਰਨ ਲਈ ਸਖ਼ਤ ਕਦਮ ਚੁੱਕੇ ਹਨ, ਖੇਤੀਬਾੜੀ ਖੇਤਰ ਨੂੰ ਵਾਰੀ-ਸਿਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਬਿਜਲੀ ਸਪਲਾਈ ਹੋ ਰਹੀ ਹੈ; ਇਸ ਨਾਲ ਬਿਜਲੀ ਦੀ ਬੱਚਤ ਕਰਨ ਵਿੱਚ ਮਦਦ ਮਿਲ ਰਹੀ ਹੈ ਤੇ ਉਹੀ ਬਿਜਲੀ ਅਸੀਂ ਖੁੱਲ੍ਹੇ ਬਾਜ਼ਾਰ ਵਿੱਚ ਵੇਚ ਰਹੇ ਹਾਂ ਤੇ ਪੰਜਾਬ ਵਿੱਚ ਕੋਈ ਬਿਜਲੀ ਕੱਟ ਵੀ ਨਹੀਂ ਲੱਗ ਰਿਹਾ।``


ਉਨ੍ਹਾਂ ਕਿਹਾ ਕਿ ਬਿਜਲੀ ਪਲਾਂਟ ਤਾਂ ਬੰਦ ਨਹੀਂ ਕੀਤਾ ਜਾ ਸਕਦਾ; ਉਹ ਲਗਾਤਾਰ ਚੱਲਦਾ ਰਹਿੰਦਾ ਹੈ। ਇਸੇ ਲਈ ਰਾਤ ਸਮੇਂ ਜਦੋਂ ਪੰਜਾਬ ਵਿੱਚ ਬਿਜਲੀ ਦੀ ਮੰਗ ਘਟ ਜਾਂਦੀ ਹੈ, ਤਾਂ ਬਿਜਲੀ ਸੂਬੇ ਤੋਂ ਬਾਹਰ ਵੇਚੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਨਸੂਨ ਨੇ ਵੀ ਪੀਐੱਸਪੀਸੀਐੱਲ ਦੀ ਇਸ ਮਾਮਲੇ `ਚ ਮਦਦ ਕੀਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab is selling power to other states