ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ਾਲਿਸਤਾਨੀ ਧਮਕੀਆਂ ਕਾਰਨ ਪੰਜਾਬ ਦੇ ਜੇਲ੍ਹ ਮੰਤਰੀ ਨੂੰ ਮਿਲੇਗੀ ਬੁਲੇਟ-ਪਰੂਫ਼ ਗੱਡੀ

ਖ਼ਾਲਿਸਤਾਨੀ ਧਮਕੀਆਂ ਕਾਰਨ ਪੰਜਾਬ ਦੇ ਜੇਲ੍ਹ ਮੰਤਰੀ ਨੂੰ ਮਿਲੇਗੀ ਬੁਲੇਟ-ਪਰੂਫ਼ ਗੱਡੀ

ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕੁਝ ਖ਼ਾਲਿਸਤਾਨੀਆਂ ਵੱਲੋਂ ਮਿਲੀਆਂ ਕਥਿਤ ਧਮਕੀਆਂ ਤੋਂ ਬਾਅਦ ਗ੍ਰਹਿ ਵਿਭਾਗ ਨੇ ਮੰਤਰੀ ਲਈ ਇੱਕ ਬੁਲੇਟ-ਪਰੂਫ਼ ‘ਸਪੋਰਟਸ ਯੂਟੀਲਿਟੀ ਵਾਹਨ` (ਐੱਸਯੂਵੀ) ਮੁਹੱਈਆ ਕਰਵਾਉਣ ਦੀ ਤਜਵੀਜ਼ ਰੱਖੀ ਹੈ। ਮੰਤਰੀ ਨੂੰ ਧਮਕੀਆਂ ਫ਼ੋਨ ਕਾਲਾਂ ਤੇ ਵਿਡੀਓਜ਼ ਰਾਹੀਂ ਮਿਲੀਆਂ ਦੱਸੀਆਂ ਜਾਂਦੀਆਂ ਹਨ।

ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ ਲਾਇਆ ਸੀ ਕਿ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਉਸ ਹਾਲਤ ਵਿੱਚ ਵੀ ਕੋਈ ਕਾਰਵਾਈ ਨਹੀਂ ਕੀਤੀ, ਜਦ ਕਿ ਉਨ੍ਹਾਂ ਧਮਕੀ ਭਰੀਆਂ ਵਿਡੀਓਜ਼ ਉਨ੍ਹਾਂ ਡੀਜੀਪੀ ਅਰੋੜਾ ਦੇ ਨਾਲ-ਨਾਲ ਡੀਜੀਪੀ-ਇੰਟੈਲੀਜੈਂਸ ਦਿਨਕਰ ਗੁਪਤਾ ਨੂੰ ਵੀ ਬਾਕਾਇਦਾ ਫ਼ਾਰਵਰਡ ਕੀਤੀਆਂ ਸਨ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਉਨ੍ਹਾਂ ਹਸਤੀਆਂ ਦੀ ਸੂਚੀ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਖ਼ਤਰੇ ਦੇ ਮੱਦੇਨਜ਼ਰ ਸੂਬਾ ਪੁਲਿਸ ਨੇ ਬੁਲੇਟ-ਪਰੂਫ਼ ਯੂਟੀਲਿਟੀ ਵਾਹਨ ਦੇਣ ਦਾ ਪ੍ਰਸਤਾਵ ਹੈ।


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਹੀ ਕੋਈ ਸਰਕਾਰੀ ਬਖ਼ਤਰਬੰਦ ਗੱਡੀ ਹਾਸਲ ਕਰਨ ਵਾਲੇ ਪਹਿਲੇ ਕੈਬਿਨੇਟ ਮੰਤਰੀ ਹੋਣਗੇ। ਹੁਣ ਕਿਉਂਕਿ ਗੈਂਗਸਟਰਾਂ ਤੇ ਮੂਲਵਾਦੀਆਂ ਦੀਆਂ ਧਮਕੀਆਂ ਦਾ ਸਿਲਸਿਲਾ ਵਧਦਾ ਹੀ ਜਾ ਰਿਹਾ ਹੈ। ਹੋਰ ਤਾਂ ਹੋਰ, ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਤੱਕ ਵੀ ਧਮਕੀਆਂ ਦੇ ਰਹੇ ਹਨ। ਅਜਿਹੇ ਹਾਲਾਤ ਕਾਰਨ ਹੀ ਪੰਜਾਬ ਪੁਲਿਸ ਨੇ ਆਪਣੇ ਪਾਇਲਟ ਤੇ ਐਸਕਾਰਟ ਵਾਹਨਾਂ ਨੂੰ ਇੱਕ ਨਵਾਂ ਰੂਪ ਦੇਣ ਬਾਰੇ ਸੋਚਿਆ ਹੈ।


ਵਿੱਤ ਵਿਭਾਗ ਨੂੰ ਭੇਜੀ ਇੱਕ ਤਜਵੀਜ਼ `ਚ ਵਿਭਾਗ ਨੇ 118 ਮਾਰੂਤੀ ਸੁਜ਼ੂਕੀ ਜਿਪਸੀਆਂ ਖ਼ਰੀਦਣ ਦੀ ਪ੍ਰਵਾਨਗੀ ਮੰਗੀ ਹੈ। ਇਹ ਵਾਹਨ ਜ਼ੈੱਡ-ਪਲੱਸ ਸੁਰੱਖਿਆ ਪ੍ਰਾਪਤ ਸ਼ਖ਼ਸਤੀਅਤਾਂ; ਜਿਵੇਂ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਪੁੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਲਈ ਵੀ ਵਰਤੇ ਜਾਣਗੇ। ਵਿਭਾਗ ਨੂੰ ਲੁਧਿਆਣਾ ਦੇ ਐੱਮਪੀ ਰਵਨੀਤ ਸਿੰਘ ਬਿੱਟੂ ਅਤੇ ਸਿ਼ਵ ਸੈਨਾ ਜਿਹੀਆਂ ਸੱਜੇ-ਪੱਖੀ ਜੱਥੇਬੰਦੀਆਂ ਦੇ ਕੁਝ ਆਗੂਆਂ ਲਈ ਵੀ ਨਵੀਂਆਂ ਐਸਕਾਰਟ ਤੇ ਪਾਇਲਟ ਜਿਪਸੀਆਂ ਚਾਹੀਦੀਆਂ ਹਨ।


ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ ਸੁਪਰਇੰਟੈਂਡੈਂਟਸ ਲਈ ਵੀ ਜਿਪਸੀਆਂ ਮੰਗੀਆਂ ਹਨ ਕਿਉਂਕਿ ਉਹ ਅਕਸਰ ਜੇਲ੍ਹਾਂ ਵਿੱਚ ਸੰਭਾਵੀ ਨਸਿ਼ਆਂ ਤੇ ਮੋਬਾਇਲ ਫ਼ੋਨਾਂ ਦੀ ਮੌਜੂਦਗੀ ਚੈੱਕ ਕਰਦੇ ਰਹਿੰਦੇ ਹਨ। ਇੱਕ ਜਿਪਸੀ 6.5 ਲੱਖ ਰੁਪਏ ਦੀ ਆਉ਼ਦੀ ਹੈ।


ਮੁੱਖ ਮੰਤਰੀ ਦੀ ਅਗਵਾਈ ਹੇਠਲੇ ਗ੍ਰਹਿ ਵਿਭਾਗ ਦੀ ਇਸ ਤਜਵੀਜ਼ ਨੂੰ ਭਾਵੇਂ ਵਿੱਤ ਵਿਭਾਗ ਨੇ ਹਾਲੇ ਆਪਣੀ ਮਨਜ਼ੂਰੀ ਦੇਣੀ ਹੈ। ਕੁਝ ਮੰਤਰੀਆਂ ਤੇ ਵਿਧਾਿੲਕਾਂ ਨੇ ਪੁਰਾਣੀਆਂ ਐੱਸਯੂਵੀ ਗੱਡੀਆਂ ਬਦਲਣ ਦੀ ਬੇਨਤੀ ਵੀ ਪਾਈ ਹੋਈ ਹੈ। ਟਰਾਂਸਪੋਰਟ ਤੇ ਵਿੱਤ ਵਿਭਾਗਾਂ ਨੇ ਪਿੱਛੇ ਜਿਹੇ ਨਵੀਆਂ ਗੱਡੀਆਂ ਖ਼ਰੀਦਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਅਤੇ ਸਿਰਫ਼ ਤੇਲ ਤੇ ਡਰਾਇਵਰ ਦੀ ਤਨਖ਼ਾਹ ਹੀ ਦੇਣ ਦੇ ਹੁਕਮ ਦਿੱਤੇ ਸਨ।


ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਬਾਰੇ ਵੇਰਵੇ ਸਾਂਝੇ ਕਰਦਿਆਂ ਦੱਸਿਆ,‘‘ਪੁਰਾਣੀਆਂ ਕਾਰਾਂ ਬਦਲ ਦਿੱਤੀਆਂ ਜਾਣਗੀਆਂ ਪਰ ਨਵੀਂਆਂ ਨਹੀ਼ ਖਰ਼ੀਦੀਆਂ ਜਾਣਗੀਆਂ। ਮੰਤਰੀਆਂ ਲਈ ਇੱਕ ਟੋਯੋਟਾ ਫ਼ਾਰਚੂਨਰ 30 ਲੱਖ ਰੁਪਏ ਦੀ ਆਉਂਦੀ ਹੈ, ਜਦ ਕਿ ਇੱਕ ਵਿਧਾਇਕ ਲਈ ਇਨੋਵਾ ਕਾਰ ਦੀ ਕੀਮਤ 15 ਲੱਖ ਰੁਪਏ ਹੁੰਦੀ ਹੈ। ਇਹ ਵਾਹਨ ਕੁਝ ਸਾਲ ਚੰਲਣ ਤੋਂ ਬਾਅਦ ਕੰਡਮ ਹੋ ਜਾਂਦੇ ਹਨ। ਸਾਰੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਆਪਣੀਆਂ ਗੱਡੀਆਂ ਹਨ। ਉਹ ਨਿਸ਼ਚਤ ਹੱਦ ਤੱਕ ਤੇਲ ਦਾ ਖ਼ਰਚਾ ਅਤੇ ਡੀਸੀ ਰੇਟ ਅਨੁਸਾਰ ਡਰਾਇਵਰ ਦੀ ਤਨਖ਼ਾਹ ਲੈ ਸਕਦੇ ਹਨ।``


ਕੁਝ ਵੱਖੋ-ਵੱਖਰੇ ਵਿਭਾਗਕਾਰਾਂ ਤੇ ਡਰਾਇਵਰ ਮੁਹੱਈਆ ਕਰਵਾਉਂਦੇ ਹਨ। ਨਵੀਂ ਨੀਤੀ ਨਾਲ ਕਲੇਮਜ਼ ਬਾਰੇ ਪਾਏ ਜਾਣ ਵਾਲੇ ਭੰਬਲ਼ਭੁਸੇ ਖ਼ਤਮ ਕਰਨ ਵਿੱਚ ਵੀ ਮਦਦ ਮਿਲੇਗੀ। ਮੰਤਰੀ ਨੇ ਦੱਸਿਆ,‘‘ਕੁਝ ਵਾਹਨ ਟਰਾਂਸਪੋਰਟ ਵਿਭਾਗ ਮੁਹੱਈਆ ਕਰਵਾਉ਼ਦਾ ਹੈ ਤੇ ਕੁਝ ਆਮ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵੱਲੋ਼ ਦਿੱਤੇ ਜਾਂਦੇ ਹਨ। ਭੰਬਲ਼ਭੂਸਿਆਂ ਕਾਰਨ ਤੇਲ ਦੇ ਬਿਲ ਅਕਸਰ ਮੁਲਤਵੀ ਪਏ ਰਹਿ ਜਾਂਦੇ ਹਨ।``


ਪ੍ਰਸ਼ਾਸਕੀ ਫ਼ੈਸਲਾ ਹੋਣ ਕਾਰਨ ਇਸ ਲਈ ਸੂਬਾ ਕੈਬਿਨੇਟ ਦੀ ਪ੍ਰਵਾਨਗੀ ਦੀ ਜ਼ਰੂਰਤ ਨਹੀ਼ ਪਵੇਗੀ। ਪਰ ਮੰਤਰੀ ਤੇ ਵਿਧਾਇਕ ਆਪਣੇ ਪੱਧਰ ਰ`ਤੇ ਇਸ ਦਾ ਵਿਰੋਧ ਜ਼ਰੂਰ ਕਰ ਸਕਦੇ ਹਨ। ਜਿਵੇਂ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਨੇ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਗੱਡੀਆਂ ਨੂੰ ‘ਬਹੁਤ ਪੁਰਾਣੀਆਂ` ਆਖ ਕੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਨਾਲ ਹੀ ਇਸ ਨੂੰ ਵਿਤਕਰਾ ਵੀ ਦੱਸਿਆ ਸੀ। ਰਵਨੀਤ ਸਿੰਘ ਬਿੱਟੂ ਨੇ ਵੀ ਪੁਰਾਣੀ ਬੁਲੇਟਪਰੂਫ਼ ਮਿਤਸੁਬਿਸ਼ੀ ਮੌਂਟੇਰੋ ਗੱਡੀ ਮੋੜ ਦਿੱਤੀ ਸੀ।


ਸਾਲ 2016 ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਪਿਛਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਚਾਰ ਪ੍ਰਮੁੱਖ ਸ਼ਹਿਰਾਂ ਵਿੱਚ ਨਵੀਂਆਂ 150 ਮਾਰੂਤੀ ਅਰਟਿਗਾ ਕਾਰਾਂ ਖ਼ਰੀਦਣ ਲਈ 10 ਕਰੋੜ ਰੁਪਏ ਮਨਜ਼ੂਰ ਕੀਤੇ ਸਨ। ਦਿਹਾਤੀ ਇਲਾਕਿਆਂ ਲਈ ਰੈਪਿਡ ਰੂਰਲ ਰੈਸਪਾਂਸ ਸਕੀਮ ਅਧੀਨ 220 ਮਹਿੰਦਰਾ ਬੋਲੇਰੋ ਅਤੇ 400 ਹੌਂਡਾ ਯੂਨੀਕੌਰਨ ਮੋਟਰਸਾਇਕਲ ਖ਼ਰੀਦੇ ਗਏ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab jail minister would get bullet proof vehicle