ਆਲਮੀ ਕਬੱਡੀ ਟੂਰਨਾਮੈਂਟ-2019 ਵਿੱਚ ਹਿੱਸਾ ਲੈਣ ਵਾਲੀ ਭਾਰਤੀ ਕਬੱਡੀ ਟੀਮ ਦਾ ਕੋਚਿੰਗ ਕੈਂਪ ਸ਼ੁਰੂ ਹੋ ਗਿਆ ਹੈ ਜੋ 30 ਨਵੰਬਰ ਤੱਕ ਚੱਲੇਗਾ।
ਜਾਣਕਾਰੀ ਮੁਤਾਬਕ ਇਹ ਕੋਚਿੰਗ ਕੈਂਪ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਲੱਗਾ ਹੈ ਅਤੇ ਇਸ ਵਿੱਚ 26 ਖਿਡਾਰੀ ਹਿੱਸਾ ਲੈ ਰਹੇ ਹਨ। ਇਨਾਂ ਖਿਡਾਰੀਆਂ ਦੀ ਚੋਣ 19 ਨਵੰਬਰ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਹੋਏ ਚੋਣ ਟਰਾਇਲਾਂ ਦੌਰਾਨ ਕੀਤੀ ਗਈ ਸੀ।
ਇਹ ਕੋਚਿੰਗ ਕੈਂਪ ਅੰਤਰਰਾਸ਼ਟਰੀ ਕਬੱਡੀ ਕੋਚ ਸ੍ਰੀ ਹਰਪ੍ਰੀਤ ਸਿੰਘ ਦੀ ਸਰਪ੍ਰਸਤੀ ਹੇਠ ਲਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਗੁਰਲਾਲ ਸਿੰਘ ਘਨੌਰ, ਸੁਲਤਾਨ ਸਿੰਘ ਨਸਲਪੁਰ, ਬਲਵੀਰ ਸਿੰਘ ਦੁੱਲਾ, ਪਲਵਿੰਦਰ ਸਿੰਘ ਮਾਹਲਾਂ, ਤੇਜਿੰਦਰ ਸਿੰਘ ਮਨੀ ਸੰਧੂ ਚੱਠਾ, ਨਵਜੋਤ ਸਿੰਘ ਜੋਤਾ, ਵਿਨੇ ਖੱਤਰੀ, ਜਗਮੋਹਣ ਸਿੰਘ ਮੱਖੀ, ਕਮਲਦੀਪ ਸਿੰਘ ਨਵਾਂ ਪਿੰਡ, ਸਰਬਜੀਤ ਸਿੰਘ ਟਿੱਡਾ, ਬਲਵਾਨ ਸਿੰਘ ਬਾਨਾ, ਰੇਸ਼ਮ ਸਿੰਘ ਚਾਮਾਰਾਏ, ਪ੍ਰਨੀਕ ਸਿੰਘ ਜਰਗ ਅਤੇ ਰਵਿੰਦਰ ਸਿੰਘ ਰੇਡਰ ਵਜੋਂ ਹਿੱਸਾ ਲੈ ਰਹੇ ਹਨ ਜਦਕਿ ਯਾਦਵਿੰਦਰ ਸਿੰਘ ਯਾਦਾ, ਅੰਮਿ੍ਰਤਪਾਲ ਸਿੰਘ ਔਲਖ, ਜਗਦੀਪ ਸਿੰਘ ਚਿੱਟੀ, ਰਣਜੋਧ ਸਿੰਘ ਜੋਧਾ, ਗੁਰਪ੍ਰੀਤ ਸਿੰਘ ਮਾਣਕੇ, ਗਰਸਰਨ ਸਿੰਘ ਸਰਨਾ, ਅੰਮਿ੍ਰਤਪਾਲ ਸਿੰਘ ਸੁਰਲੀ, ਹਰਜੀਤ ਸਿੰਘ ਦੁਤਾਲ, ਤਲਵਿੰਦਰ ਸਿੰਘ ਫੂਲਾਸੂਚਕ, ਆਸਮ ਮੁਹੰਮਦ ਅਸੂ, ਗੁਰਜੀਤ ਸਿੰਘ ਚੰਨਾ ਅਤੇ ਕੁਲਦੀਪ ਸਿੰਘ ਤਾਰੀ ਜਾਫੀ ਵਜੋਂ ਹਿੱਸਾ ਲੈ ਰਹੇ ਹਨ।
ਬੁਲਾਰੇ ਅਨੁਸਾਰ ਭਾਰਤੀ ਟੀਮ ਦੇ ਟਰਾਇਲਾਂ ਦੌਰਾਨ ਇਨਾਂ ਖਿਡਾਰੀਆਂ ਨੇ ਬਹੁਤ ਵਧੀਆ ਖੇਡ ਦਾ ਪ੍ਰਗਟਾਵਾ ਕੀਤਾ ਸੀ ਅਤੇ ਭਾਰਤੀ ਟੀਮ ’ਤੇ ਜਿੱਤਣ ਦੀਆਂ ਬਹੁਤ ਆਸਾਂ ਹਨ।