ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਕਲਾ ਪਰਿਸ਼ਦ ਵੱਲੋਂ ਪ੍ਰਿੰ. ਸਰਵਣ ਸਿੰਘ ਸਨਮਾਨਿਤ

ਪੰਜਾਬ ਕਲਾ ਪਰਿਸ਼ਦ ਵੱਲੋਂ ਪ੍ਰਿੰ. ਸਰਵਣ ਸਿੰਘ ਸਨਮਾਨਿਤ

––  ਡਾ. ਮਹਿੰਦਰ ਸਿੰਘ ਰੰਧਾਵਾ ਕਲਾ ਤੇ ਸਾਹਿਤ ਉਤਸਵਪੰਜਾਬ ਕਲਾ ਪਰਿਸ਼ਦ ਵੱਲੋਂ ਇਥੇ ਪੰਜਾਬ ਕਲਾ ਭਵਨ ਵਿਖੇ ਮਨਾਏ ਜਾ ਰਹੇ ਸੱਤਦਿਨਾ ਡਾ.ਮਹਿੰਦਰ ਸਿੰਘ ਰੰਧਾਵਾ ਕਲਾ ਤੇ ਸਾਹਿਤ ਉਤਸਵ ਦੌਰਾਨ ਅੱਜ ਪ੍ਰਸਿੱਧ ਖੇਡ ਲੇਖਕ ਅਤੇ ਚੋਟੀ ਦੇ ਵਾਰਤਤਕਾਰ ਪ੍ਰਿੰਸੀਪਲ ਸਰਵਣ ਸਿੰਘ ਪਾਠਕਾਂ ਦੇ ਰੂਬਰੂ ਹੋਏ

 


ਪ੍ਰਿੰਸੀਪਲ ਸਰਵਣ ਸਿੰਘ ਨੇ ਪਾਠਕਾਂ ਨਾਲ ਗੁਫਤਗੂ ਕਰਦਿਆਂ ਆਪਣੇ 60 ਵਰ੍ਹਿਆਂ ਦੇ ਸਾਹਿਤਕ ਸਫਰ ਨੂੰ ਸਾਂਝਾ ਕਰਦਿਆਂ ਕਾਲਜ ਪੜ੍ਹਦਿਆਂ ਲਿਖੇ ਪਹਿਲੇ ਲੇਖ ਤੋਂ 38ਵੀਂ ਪੁਸਤਕ 'ਮੇਰੇ ਵਾਰਤਕ ਦੇ ਰੰਗ' ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਉਨ੍ਹਾਂ ਸਭ ਤੋਂ ਪਹਿਲਾ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਯਾਦ ਕਰਦਿਆਂ ਉਨ੍ਹਾਂ ਬਾਰੇ 'ਪੰਜਾਬ ਦੇ ਕੋਹੇਨੂਰ' ਪੁਸਤਕ ਵਿੱਚ ਲਿਖੇ ਲੰਬੇ ਸ਼ਬਦ ਚਿੱਤਰ ਦੀਆਂ ਚੋਣਵੀਆਂ ਸਤਰਾਂ ਪੜ੍ਹੀਆਂ ਉਨ੍ਹਾਂ ਕਿਹਾ ਕਿ ਵਾਰਤਕ ਲਿਖਣਾ ਕਵਿਤਾ ਲਿਖਣ ਦੇ ਤੁਲ ਹੈ ਜਿਸ ਦੀ ਆਪਣੀ ਲੈਅ ਹੁੰਦੀ ਹੈ ਚੰਗੀ ਵਾਰਤਕ ਉਹ ਹੁੰਦੀ ਹੈ ਜਿਸ ਦਾ ਪਹਿਲਾ ਫਿਕਰਾ ਪਾਠਕ ਨੂੰ ਬੰਨ੍ਹ ਕੇ ਬਿਠਾ ਦੇਵੇ ਅਤੇ ਆਖਰੀ ਫਿਕਰਾ ਪਾਠਕਾਂ ਨੂੰ ਸੋਚਣ ਲਈ ਮਜਬੂਰ ਕਰ ਦੇਵੇਆਪਣੀ ਖੇਡ ਲਿਖਣੀ ਦਾ ਜ਼ਿਕਰ ਕਰਦਿਆਂ ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਜੀਵਨ ਵੀ ਇਕ ਖੇਡ ਹੈ ਅਤੇ ਖਿਡਾਰੀ ਸਰਬ ਕਲਾ ਸੰਪੂਰਨ ਹੁੰਦਾ ਹੈ ਉਨ੍ਹਾਂ ਕਿਹਾ ਕਿ ਖੇਡਾਂ ਜੀਵਨ ਜਾਚ ਸਿਖਾਉਂਦੀਆਂ ਹਨ, ਜਿਵੇਂ ਖੇਡਾਂ ਵਿੱਚ ਭਾਰ ਚੁੱਕਣ, ਤੇਜ ਦੌੜਨ ਅਤੇ ਡਿਸਕਸ ਸੁੱਟਣ ਦੇ ਪੁਰਾਣੇ ਰਿਕਾਰਡ ਟੁੱਟਦੇ ਜਾਂਦੇ ਹਨ ਅਤੇ ਨਵੇਂ ਸਿਰਜੇ ਜਾਂਦੇ ਹਨ, ਉਵੇਂ ਜ਼ਿੰਦਗੀ ਵਿੱਚ ਨਵੀਆਂ ਚੁਣੌਤੀਆਂ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਪਾਰ ਕਰਨ ਹੀ ਵੱਡੀ ਚੁਣੌਤੀ ਹੁੰਦੀ ਹੈ ਉਨ੍ਹਾਂ ਨਵੇਂ ਲੇਖਕਾਂ ਨੂੰ ਨਸੀਹਤ ਵੀ ਦਿੱਤੀ ਕਿ ਸੌਖੀ, ਸਪੱਸ਼ਟ ਤੇ ਸਰਲ ਭਾਸ਼ਾ ਦੀ ਵਰਤੋਂ ਕੀਤੀ ਜਾਵੇ ਜੋ ਪਾਠਕਾਂ ਨਾਲ ਸਿੱਧਾ ਰਾਬਤਾ ਕਾਇਮ ਕਰੇ

 


ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਪ੍ਰਿੰਸੀਪਲ ਸਰਵਣ ਸਿੰਘ ਦੀਆਂ ਲਿਖਤਾਂ ਨੂੰ ਪੰਜਾਬੀ ਵਾਰਤਕ ਦਾ ਖਜ਼ਾਨਾ ਕਰਾਰ ਦਿੰਦਿਆਂ ਕਿਹਾ ਕਿ ਵਾਰਤਕ ਦਾ ਵੀ ਆਪਣਾ ਪਿੰਗਲ ਹੁੰਦਾ ਹੈ ਅਤੇ ਉਨ੍ਹਾਂ ਦੀ ਲਿਖਤਾ ਕਵਿਤਾ ਵਾਂਗ ਲੈਅਮਈ ਹੁੰਦੀਆਂ ਹਨ ਉਨ੍ਹਾਂ ਕਿਹਾ ਕਿ ਇਹ ਲੇਖਕ ਦੀ ਪ੍ਰਾਪਤੀ ਹੈ ਕਿ ਉਸ ਨੇ ਆਪਣੀ ਚੋਟੀ ਦੀ ਵਾਰਤਕ ਕਲਾ ਦੇ ਬਲਬੂਤੇ ਖੇਡਾਂ ਵਿੱਚ ਨਾ ਰੁੱਚੀ ਰੱਖਣ ਵਾਲੇ ਪਾਠਕਾਂ ਨੂੰ ਵੀ ਖੇਡ ਸਾਹਿਤ ਨਾਲ ਜੋੜੀ ਰੱਖਿਆ ਉਨ੍ਹਾਂ ਨੇ ਆਪਣੇ ਸ਼ਬਦਾਂ ਨਾਲ ਖੇਡਾਂ ਅਤੇ ਖਿਡਾਰੀਆਂ ਦਾ ਖਜ਼ਾਨਾ ਸਾਂਭਿਆ ਹੈ
 


ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ ਨੇ ਮੰਚ ਸੰਚਾਲਨ ਕੀਤਾ ਇਸ ਮੌਕੇ ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸਿੰਘ ਸੰਧੂ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰਿੰਸੀਪਲ ਸਰਵਣ ਸਿੰਘ ਨਾਲ ਜੁੜੀਆਂ ਆਪਣੀਆਂ ਦਿਲਚਸਪ ਯਾਦਾਂ ਸਾਂਝੀਆਂ ਕੀਤੀਆਂ ਇਸ ਤੋਂ ਪਹਿਲਾਂ ਡਾ. ਪਾਤਰ ਤੇ ਡਾ.ਜੌਹਲ ਨੇ ਪ੍ਰਿੰਸੀਪਲ ਸਰਵਣ ਸਿੰਘ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਹਰਜੀਤ ਕੌਰ ਸੰਧੂ ਨੂੰ ਗੁਲਦੁਸਤੇ, ਫੁਲਕਾਰੀ ਤੇ ਪੁਸਤਕਾਂ ਦੀ ਸੈੱਟ ਨਾਲ ਸਨਮਾਨਤ ਕੀਤਾ
 


ਇਸ ਮੌਕੇ ਪੰਜਾਬੀ ਸੰਗੀਤ ਨਾਟਕ ਅਕਾਦਮੀ ਦੇ ਸਕੱਤਰ ਡਾ ਨਿਰਮਲ ਜੌੜਾ, ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ ਸਰਬਜੀਤ ਸਿੰਘ, ਸੁਸ਼ੀਲ ਦੁਸਾਂਝ, ਸ਼ਮੀਲ, ਗੁਰਚਰਨ ਸਿੰਘ ਸ਼ੇਰਗਿੱਲ, ਸੁਖਮਿੰਦਰ ਸਿੰਘ ਗੱਜਣਵਾਲਾ, ਪ੍ਰਿਤਪਾਲ ਸਿੰਘ ਗਿੱਲ, ਸੁਰਿੰਦਰ ਗਿੱਲ ਆਦਿ ਹਾਜ਼ਰ ਸਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Kala Parishad honours Principal Sarvan Singh