ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਬਿਜਲੀ ਸਪਲਾਈ ਦੀ ਪੂਰਤੀ ਲਈ 10 ਨਵੇਂ ਸਬ ਸ਼ਟੇਸ਼ਨ ਸ਼ੁਰੂ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਖਪਤਕਾਰਾਂ ਨੂੰ ਹੋਰ ਵਧੇਰੇ ਚੰਗੀ ਬਿਜਲੀ ਸਪਲਾਈ ਦੇਣ ਦੇ ਉਦੇਸ਼ ਨਾਲ ਪੰਜਾਬ ਚ ਬੀਤੇ ਮਹੀਨੇ 10 (ਦੱਸ) ਨਵੇਂ 66 ਕੇ.ਵੀ. ਸਬ ਸ਼ਟੇਸ਼ਨ ਚਾਲੂ ਕੀਤੇ ਹਨ। ਪੀ.ਐਸ.ਪੀ.ਸੀ.ਐਲ ਦੇ ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ ਖੇਤਰਾਂ ਚ ਫੀਡਰ ਲੰਬੇ ਜਾਂ ਓਵਰ ਲੋਡ ਹੋਣ ਕਰਕੇ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਨਹੀਂ ਪਹੁੰਚ ਰਹੀ ਉਥੇ ਨਵੇਂ ਬਿਜਲੀ ਘਰ ਤਿਆਰ ਕਰਨ ਦੇ ਕੰਮ ਨੂੰ ਪਹਿਲਾਂ ਨਾਲੋਂ ਦੁੱਗਣੀ ਤੇਜ਼ੀ ਨਾਲ ਸ਼ੁਰੂ ਕੀਤਾ ਗਿਆ ਹੈ।

 

ਬੁਲਾਰੇ ਨੇ ਦੱਸਿਆ ਕਿ ਇਸ ਨਾਲ ਸਬੰਧਤ ਇਲਾਕਿਆਂ ਦੀ ਵੋਲਟੇਜ਼ ਵਿੱਚ ਵੀ ਸੁਧਾਰ ਹੋਵੇਗਾ।ਪਿਛਲੇ ਸਾਲ 2018-ਅਗਸਤ ਮਹੀਨੇ ਵਿੱਚ ਪੀ.ਐਸ.ਪੀ.ਸੀ.ਐਲ ਨੇ ਦੋਂ ਨਵੇਂ 66 ਕੇ.ਵੀ. ਸਬ ਸ਼ਟੇਸ਼ਨ ਚਲਾਏ ਸਨ ਇਸ ਦੇ ਮੁਕਾਬਲੇ ਇਸ ਸਾਲ ਅਗਸੱਤ ਮਹੀਨੇ ਵਿੱਚ 5 ਨਵੇਂ ਸ਼ਟੇਸ਼ਨ ਚਾਲੂ ਕੀਤੇ ਗਏ ਹਨ ਇਨ੍ਹਾਂ ਤੇ ਕਾਰਪੋਰੇਸ਼ਨ ਨੇ ਲਗਭਗ 20 ਕਰੋੜ ਰੁਪਏ ਖਰਚੇ ਹਨ।

 

ਇਨ੍ਹਾਂ ਵਿੱਚ ਇਤਿਹਾਸਕ ਨਗਰ ਸੁਲਤਾਨਪੁਰ ਲੋਧੀ,ਅਰਬਨ ਅਸਟੇਟ, ਗੁਰਦਾਸਪੁਰ,ਪਿੰਡ ਲੋਹਗੜ੍ਹ(ਮੋਗਾ) ਆਲ ਇੰਡੀਆ ਮੈਡੀਕਲ ਸੰਸਥਾਨ ਬਠਿੰਡਾ ਅਤੇ ਪਟਿਆਲਾ ਸ਼ਹਿਰ ਦਾ ਸਨੌਰੀ ਅੱਡਾ ਸ਼ਾਮਲ ਹਨ।

 

ਇਨ੍ਹਾਂ ਤੋਂ ਇਲਾਵਾ ਰਾਜ ਵਿੱਚ ਸੱਤ ਹੋਰ ਸਬ ਸ਼ਟੇਸ਼ਨਾਂ ਦੀ ਸਮਰੱਥਾ ਵਧਾਈ ਗਈ ਹੈ ਕਿਉਕਿ ਇਨ੍ਹਾਂ ਇਲਾਕਿਆਂ ਵਿੱਚ ਸਥਾਪਿਤ ਬਿਜਲੀ ਘਰਾਂ ਦੀ ਸਮਰੱਥਾ ਘੱਟ ਹੋਣ ਕਰਕੇ ਗਰਮੀਆਂ ਵਿੱਚ ਕਈ ਵਾਰ ਐਮਰਜੈਂਸੀ ਕੱਟ ਲਗਾਉਣੇ ਪੈੱਦੇ ਸਨ। 66 ਕੇ.ਵੀ. ਸਬ ਸ਼ਟੇਸ਼ਨ ਦਸੂਹਾ, ਸ਼ਾਮ ਚੁਰਾਸੀ( ਹੁਸ਼ਿਆਰਪੁਰ) ਬਾਦਸ਼ਾਹਪੁਰ (ਪਟਿਆਲਾ),ਰੁੜਕਾ ਕਲਾਂ( ਜਲੰਧਰ) ਜੰਡਿਆਲੀ (ਸਮਰਾਲਾ),ਮੱਤੀ(ਬਠਿੰਡਾ),ਚੈਨਾ( ਬਠਿੰਡਾ) ਸਬ ਸ਼ਟੇਸ਼ਨਾਂ ਤੇ ਲੱਗੇ 12.5 ਸਮਰੱਥਾ ਦੇ ਪਾਵਰ ਟਰਾਂਸਫਾਰਮਰਾਂ ਦੀ ਸਮਰੱਥਾ 20 ਐਮ.ਵੀ.ਏ ਕੀਤੀ ਗਈ ਹੈ।

 

ਦਸੌਦਾ ਸਿੰਘ ਵਾਲਾ (੍ਰ੍ਰਬਰਨਾਲਾ) ਸਬ ਸ਼ਟੇਸ਼ਨ ਵਿਖੇ ਇੱਕ ਹੋਰ ਟਰਾਂਸਫਾਰਮਰ ਲਗਾਇਆ ਗਿਆ ਬੁਲਾਰੇ ਨੇ ਅੱਗੇ ਦੱਸਿਆ ਕਿ ਸਿਸਟਮ ਦੀ ਵੋਲਟੇਜ਼ ਨੂੰ ਨਿਯਮਤ ਕਰਨ ਲਈ ਜਿਹਨਾਂ ਬਿਜਲੀ ਘਰਾਂ ਤੇ ਕਪੈਸਟਰ ਬੈਂਕ ਨਹੀਂ ਲੱਗੇ ਜਾਂ ਘੱਟ ਸਮਰੱਥਾ ਦੇ ਲੱਗੇ ਹਨ। ਉਥੇ ਲੋੜ ਅਨੁਸਾਰ ਨਵੇਂ ਕਪੈਸ਼ਟਰ ਬੈਂਕ ਅਗਲੇ 2 ਮਹੀਨਿਆਂ ਵਿੱਚ ਲਗਾ ਦਿੱਤੇ ਜਾਣਗੇ।

 

ਹਾਲ ਹੀ ਵਿੱਚ  ਸਤੰਬਰ ਮਹੀਨੇ ਵਿੱਚ 66 ਕੇ.ਵੀ. ਸਬ ਸ਼ਟੇਸ਼ਨ ਅਟੋਵਾਲ(ਹੁਸ਼ਿਆਰਪੁਰ) ਜ਼ੋ ਕਿ 12.5 ਐਮ.ਵੀ.ਏ ਪਾਵਰ ਟਰਾਂਸਫਾਰਮਰ ਦੀ ਸਮਰੱਥਾ ਨੂੰ 20 ਐਮ.ਵੀ.ਏ, ਟਰਾਂਸਫਾਰਮਰ ਨਾਲ,ਧਰਮਪੁਰਾ ਜ਼ੋ ਕਿ ਪਹਿਲਾਂ 8 ਐਮ.ਵੀ.ਏ ਟਰਾਂਸਫਾਰਮਰ ਦੀ ਸਮਰੱਥਾ ਨੂੰ 20 ਐਮ.ਵੀ.ਏ, ਮੁਬਾਰਕਪੁਰ(ਪਟਿਆਲਾ) ਜਿਸ ਦੀ ਪਹਿਲਾਂ ਸਮੱਰਥਾ 20 ਐਮ.ਵੀ.ਏ ਟਰਾਂਸਫਾਰਮਰ ਨੂੰ 31.5 ਐਮ.ਵੀ.ਏ ਨਾਲ ਵਧਾਇਆ ਗਿਆ ਹੈ।

 

ਇਸ ਤੋਂ ਇਲਾਵਾ ਨਵੇਂ 66 ਕੇ.ਵੀ. ਸਬ ਸ਼ਟੇਸ਼ਨ ਵਿਹਲਾ ਗੇਜਾ (ਗੁਰਦਾਸਪੁਰ) ਅਤੇ 66 ਕੇ.ਵੀ. ਸਬ ਸ਼ਟੇਸ਼ਨ ਰੋਡੇ ਫਰੀਦਕੋਟ ਅਤੇ ਬਨਵਾਲਾ ਅਨੂਕਾ (ਮੁਕਤਸਰ) ਵਿਖੇ 10 ਐਮ.ਵੀ.ਏ ਤੋਂ 12.5 ਐਮ.ਵੀ.ਏ ਸਮਰੱਥਾ ਦੇ ਟਰਾਂਸਫਾਰਮਰ ਸਥਾਪਿਤ ਕੀਤੇ ਗਏ ਹਨ।ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਮੌਜੂਦਾ ਉਪਰੋਕਤ ਨਵੇਂ ਸਬ ਸ਼ਟੇਸ਼ਨਾਂ ਅਤੇ ਪਹਿਲਾਂ ਸਥਾਪਿਤ ਸਬ ਸ਼ਟੇਸ਼ਨਾਂ ਦੀ ਸਮਰੱਥਾ ਵਧਾਉਣ ਤੇ 30 ਕਰੋੜ ਰੁਪਏ ਖਰਚ ਕੀਤੇ ਗਏ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab launches 10 new sub-stations for supply of electricity