ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਤੋਂ ਸਮੱਗਲਿੰਗ ਵਧੀ, ਪੰਜਾਬ ਦੇ ਸ਼ਰਾਬ-ਕਾਰੋਬਾਰੀ ਹੋ ਰਹੇ ਪ੍ਰਭਾਵਿਤ

ਹਰਿਆਣਾ ਤੋਂ ਸਮੱਗਲਿੰਗ ਵਧੀ, ਪੰਜਾਬ ਦੇ ਸ਼ਰਾਬ-ਕਾਰੋਬਾਰੀ ਹੋ ਰਹੇ ਪ੍ਰਭਾਵਿਤ

ਪਿਛਲੇ ਕੁਝ ਸਮੇਂ ਦੌਰਾਨ ਹਰਿਆਣਾ `ਚ ਬਣੀ ਦੇਸੀ ਸ਼ਰਾਬ ਦੀ ਪੰਜਾਬ, ਖ਼ਾਸ ਤੌਰ `ਤੇ ਬਠਿੰਡਾ ਜਿ਼ਲ੍ਹੇ `ਚ ਸਮੱਗਲਿੰਗ ਵਿੱਚ ਬਹੁਤ ਜਿ਼ਆਦਾ ਵਾਧਾ ਹੋਇਆ ਹੈ। ਇਸ ਦਾ ਕਾਰਣ ਬੜਾ ਸਪੱਸ਼ਟ ਹੈ। ਹਰਿਆਣਾ `ਚ ਦੇਸੀ ਸ਼ਰਾਬ ਦੀ 12 ਬੋਤਲਾਂ ਵਾਲੀ ਜਿਹੜੀ ਪੇਟੀ 800 ਰੁਪਏ `ਚ ਮਿਲਦੀ ਹੈ, ਉਹੀ ਪੰਜਾਬ `ਚ 1,800 ਰੁਪਏ ਵਿੱਚ ਮਿਲਦੀ ਹੈ। ਹਰਿਆਣਾ ਤੋਂ ਸਮੱਗਲਿੰਗ ਕਾਰਨ ਪੰਜਾਬ ਦੇ ਸਰਹੱਦੀ ਜਿ਼ਲ੍ਹਿਆਂ ਦੇ ਸ਼ਰਾਬ ਦੇ ਠੇਕੇਦਾਰਾਂ/ਕਾਰੋਬਾਰੀਆਂ ਨੂੰ ਵੱਡੇ ਪੱਧਰ `ਤੇ ਨੁਕਸਾਨ ਪੁੱਜ ਰਿਹਾ ਹੈ।


ਬਠਿੰਡਾ `ਚ ਇਹ ਸਮੱਗਲਿੰਗ ਸਿੱਧੇ ਤੌਰ `ਤੇ ਹਰਿਆਣਾ ਦੇ ਸਿਰਸਾ ਜਿ਼ਲ੍ਹੇ ਤੋਂ ਹੋ ਰਹੀ ਹੈ। ਇਸੇ ਵਰ੍ਹੇ 1 ਅਪ੍ਰੈਲ ਤੋਂ ਲੈ ਕੇ 30 ਨਵੰਬਰ ਤੱਕ ਜੇ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਦੇ ਅੰਕੜਿਆਂ `ਤੇ ਝਾਤ ਪਾਈਏ, ਤਾਂ ਹਰਿਆਣਾ ਤੋਂ ਇਕੱਲੇ ਬਠਿੰਡਾ ਜਿ਼ਲ੍ਹੇ `ਚ ਸ਼ਰਾਬ ਦੀ ਸਮੱਗਲਿੰਗ ਵਿੱਚ 13 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ। ਇਨ੍ਹਾਂ ਸੱਤ ਮਹੀਨਿਆਂ ਦੌਰਾਨ ਇਸ ਵਾਰ 8,000 ਪੇਟੀਆਂ ਸ਼ਰਾਬ ਫੜੀ ਗਈ ਹੈ, ਜਦ ਕਿ ਪਿਛਲੇ ਸਾਲ 2017 `ਚ ਇਸੇ ਸਮੇਂ ਦੌਰਾਨ 7,100 ਪੇਟੀਆਂ ਸ਼ਰਾਬ ਫੜੀ ਗਈ ਸੀ।


ਐਕਸਾਈਜ਼ ਐਂਡ ਟੈਕਸੇਸ਼ਨ ਆਫ਼ੀਸਰ ਕੁਲਵਿੰਦਰ ਵਰਮਾ ਨੇ ਦੱਸਿਆ ਕਿ ਸਮੱਗਲਰ ਆਮ ਤੌਰ `ਤੇ ਪੰਜਾਬ `ਚ ਪ੍ਰਚਲਿਤ ਦਰਾਂ ਤੋਂ ਘੱਟ ਕੀਮਤ `ਤੇ ਸ਼ਰਾਬ ਵੇਚ ਰਹੇ ਹਨ।


ਇਸ ਦੌਰਾਨ ਬਠਿੰਡਾ ਦੇ ਐੱਸਐੱਸਪੀ ਸ੍ਰੀ ਨਾਨਕ ਸਿੰਘ ਨੇ ਦੱਸਿਆ ਕਿ ਪੁਲਿਸ ਆਪਣੇ ਪੱਧਰ `ਤੇ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਦਰਜ ਹੋਣ ਵਾਲੇ ਨਾਜਾਇਜ਼ ਸ਼ਰਾਬ ਦੇ ਮਾਮਲਿਆਂ ਵਿੱਚ ਕਮੀ ਵੇਖੀ ਗਈ ਹੈ ਕਿਉਂਕਿ 1 ਅਪ੍ਰੈਲ ਤੋਂ ਲੈ ਕੇ ਬੀਤੀ 30 ਨਵੰਬਰ ਤੱਕ ਕੁੱਲ 799 ਕੇਸ ਦਰਜ ਹੋਏ ਹਨ; ਜਦ ਕਿ ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ 1,043 ਕੇਸ ਦਰਜ ਹੋਏ ਸਨ। ਇੰਝ ਇਨ੍ਹਾਂ ਕੇਸਾਂ ਵਿੱਚ 20% ਕਮੀ ਦਰਜ ਕੀਤੀ ਗਈ ਹੈ।


ਪੁਲਿਸ ਦਾ ਮੰਨਣਾ ਹੈ ਕਿ ਪਹਿਲਾਂ ਦੇ ਮੁਕਾਬਲੇ ਹੁਣ ਸ਼ਰਾਬ ਵੱਡੀਆਂ ਖੇਪਾਂ ਵਿੱਚ ਸਮੱਗਲ ਹੋਣ ਲੱਗ ਪਈ ਹੈ। ਪਿਛਲੇ ਵਰ੍ਹੇ ਅਜਿਹੇ ਮਾਮਲਿਆਂ `ਚ 1,276 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਸਨ ਪਰ ਇਸ ਵਾਰ 10 ਦਸੰਬਰ ਤੱਕ 979 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।


ਬਠਿੰਡਾ ਜਿ਼ਲ੍ਹੇ ਦੇ ਸ਼ਰਾਬ ਕਾਰੋਬਾਰੀ ਹਰੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਰਾਬ ਦੇ ਸਮੱਗਲਰਾਂ ਤੇ ਉਨ੍ਹਾਂ ਦੇ ਕਿਸੇ ਸਹਿਯੋਗੀਆਂ ਬਾਰੇ ਸੂਚਨਾ ਦੇਣ ਵਾਲੇ ਨੂੰ 10,000 ਰੁਪਏ ਦਾ ਇਨਾਮ ਐਲਾਨਿਆ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab liquor traders are being affected from Haryana Smuggling