ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਲੋਹੜੀ ਬੰਪਰ ਲਾਟਰੀ ਨੇ ਪਠਾਨਕੋਟ ਦੇ ਨੌਜਵਾਨ ਨੂੰ ਬਣਾਇਆ ਕਰੋੜਪਤੀ

ਕਿਸਮਤ ਕਦੋਂ ਬਦਲ ਜਾਵੇ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਅਜਿਹਾ ਹੀ ਪੰਜਾਬ ਸਰਕਾਰ ਵਲੋਂ ਐਲਾਨੇ ਗਏ ਪੰਜਾਬ ਲੋਹੜੀ ਬੰਪਰ ਲਾਟਰੀ ਦੇ ਨਤੀਜੇ ਦੌਰਾਨ ਦੇਖਣ ਨੂੰ ਮਿਲਿਆ। ਜਿਸ ਨਾਲ ਪੰਜਾਬ ਦੇ ਪਠਾਨਕੋਟ ਦੇ ਇਕ ਪਰਿਵਾਰ ਦੀ ਕਿਸਮਤ ਹੀ ਬਦਲ ਗਈ ਹੈ।

 

ਨਾਮੀ ਅਖਬਾਰ ‘ਬਾਬੂਸ਼ਾਹੀ ਡਾਟ ਕਾਮ’ ਦੀ ਖਬਰ ਮੁਤਾਬਕ ਕਰੋੜਪਤੀ ਬਣਿਆ ਗਗਨ ਪਠਾਨਕੋਟ ਦਾ ਰਹਿਣ ਵਾਲਾ ਹੈ। ਜਿਸਦਾ ਲੋਹੜੀ ਬੰਪਰ ਲਾਟਰੀ ਚ ਡੇਢ ਕਰੋੜ ਦਾ ਪਹਿਲਾ ਇਨਾਮ ਨਿਕਲਿਆ ਹੈ ਗਗਨ ਕਿੱਤੇ ਵਜੋਂ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਖਾਸ ਗੱਲ ਇਹ ਹੈ ਕਿ ਲਾਟਰੀ ਨਿਕਲਣ ਮਗਰੋਂ ਗਗਨ ਦੇ ਘਰ ਖੁਸ਼ੀ ਦਾ ਡਾਢਾ ਮਾਹੌਲ ਹੈ, ਜਿਸ ਤੋਂ ਬਾਅਦ ਰਿਸ਼ਤੇਦਾਰਾਂ ਅਤੇ ਦੋਸਤਾਂ ਵੱਲੋਂ ਲਗਾਤਾਰ ਵਧਾਈਆਂ ਮਿਲਣ ਦਾ ਦੌਰ ਜਾਰੀ ਹੈ

 

ਡੇਢ ਕਰੋੜ ਦੀ ਲਾਟਰੀ ਨਿਕਲਣ ਤੋਂ ਬਾਅਦ ਗਗਨ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਸ ਕੋਲ ਲਾਟਰੀ ਵੇਚਣ ਵਾਲਾ ਇੱਕ ਵਿਅਕਤੀ ਆਇਆ ਸੀ ਜਿਸ ਨੇ ਉਸ ਨੂੰ ਕਿਹਾ ਕਿ ਉਸ ਕੋਲ ਲੋਹੜੀ ਬੰਪਰ ਦੀਆਂ ਕੁੱਝ ਟਿਕਟਾਂ ਬਾਕੀ ਹਨ। ਗਗਨ ਨੇ ਉਕਤ ਵਿਅਕਤੀ ਕੋਲੋਂ 200 ਰੁਪਏ ਦੀ ਇੱਕ ਲਾਟਰੀ ਬੰਪਰ ਦੀ ਟਿਕਟ ਖਰੀਦ ਲਈ।

 

ਗਗਨ ਨੇ ਅੱਗੇ ਕਿਹਾ ਕਿ ਲਾਟਰੀ ਦੀ ਟਿਕਟ ਖਰੀਦਣ ਤੋਂ ਬਾਅਦ ਹੋਰਨਾਂ ਵਾਂਗ ਹੁਣ ਉਸ ਨੂੰ ਵੀ ਡਰਾਅ ਦੇ ਨਤੀਜੇ ਦਾ ਇੰਤਜ਼ਾਰ ਸੀ। ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਵੱਲੋਂ ਉਂਝ ਹੀ ਖਰੀਦ ਲਈ ਗਈ ਇਹ ਲਾਟਰੀ ਦੀ ਟਿਕਟ ਉਸ ਦੇ ਪਰਿਵਾਰ ਦੀ ਜ਼ਿੰਦਗੀ ਚ ਖੁਸ਼ੀਆਂ ਨਾਲ ਭਰ ਦੇਵੇਗੀ।

 

ਪੰਜਾਬ ਨਿਊ ਈਅਰ ਬੰਪਰ-2020 ਲਾਟਰੀ ਦਾ ਨਤੀਜਾ ਐਲਾਨਿਆ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Lohri Bumper Lottery has made Pathankot youth a millionaire