ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਐੱਸਆਈ ਨੂੰ ਮੰਤਰੀ ਬਾਜਵਾ ਦੇ ਪੈਰੀਂ ਪੈਣ ਦੀ ਮਿਲੀ ਸਜ਼ਾ

ਪੰਜਾਬ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

ਪੰਜਾਬ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਫ਼ਤਿਹਗੜ੍ਹ ਚੂੜੀਆਂ ਪੁਲਿਸ ਥਾਣੇ ਦੇ ਇੱਕ ਏਐੱਸਆਈ ਨੂੰ ਇਸ ਲਈ ਮੁਅੱਤਲ ਕਰਵਾ ਦਿੱਤਾ ਕਿਉਂਕਿ ਉਸ ਨੇ ਆਮ ਲੋਕਾਂ ਸਾਹਮਣੇ ਉਨ੍ਹਾਂ ਦੇ ਪੈਰ ਛੋਹੇ ਸਨ। ਦੱਸਿਆ ਜਾਂਦਾ ਹੈ ਕਿ ਇਹ ਪੁਲਿਸ ਅਧਿਕਾਰੀ ਆਪਣੇ ਕਿਸੇ ਕੰਮ ਲਈ ਮੰਤਰੀ ਦੀ ਰਿਹਾਇਸ਼ਗਾਹ `ਤੇ ਪੁੱਜਾ ਸੀ।

ਬਟਾਲਾ ਦੇ ਐੱਸਐੱਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਕੋਲ ਏਐੱਸਆਈ ਪਲਵਿੰਦਰ ਸਿੰਘ ਨੂੰ ਮੁਅੱਤਲ ਕਰਨ ਸਬੰਧੀ ਉੱਚ ਅਧਿਕਾਰੀਆਂ ਦੇ ਹੁਕਮ ਆਏ ਹਨ।

ਇੱਥੇ ਵਰਨਣਯੋਗ ਹੈ ਕਿ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਆਪਣੀ ਰਿਹਾਇਸ਼ਗਾਹ ਦੇ ਮੀਟਿੰਗ ਹਾਲ ਦੇ ਬਾਹਰ ਬਾਕਾਇਦਾ ਇਹ ਲਿਖਤੀ ਨੋਟਿਸ ਲਾਇਆ ਹੋਇਆ ਹੈ ਕਿ ਕੋਈ ਵੀ ਮੁਲਾਕਾਤੀ ਉਨ੍ਹਾਂ ਦੇ ਪੈਰਾਂ ਨੂੰ ਹੱਥ ਨਾ ਲਾਵੇ।

ਮਿਲੀ ਜਾਣਕਾਰੀ ਅਨੁਸਾਰ ਮੰਤਰੀ ਜਦੋਂ ਆਮ ਲੋਕਾਂ ਨੂੰ ਮਿਲ ਰਹੇ ਸਨ, ਬਾਵਰਦੀ ਏਐੱਸਆਈ ਪਲਵਿੰਦਰ ਸਿੰਘ ਉੱਥੇ ਪੁੱਜਾ। ਉਸ ਨੇ ਪਹਿਲਾਂ ਮੰਤਰੀ ਨੂੰ ਸਲੂਟ ਮਾਰਿਆ ਤੇ ਫਿਰ ਉਨ੍ਹਾਂ ਦੇ ਪੈਰੀਂ ਪੈ ਕੇ ਆਸ਼ੀਰਵਾਦ ਲੈਣਾ ਚਾਹਿਆ। ਪਰ ਇਸ ਦੇ ਉਲਟ ਮੰਤਰੀ ਬਾਜਵਾ ਨਾਰਾਜ਼ ਹੋ ਗਏ। ਉਨ੍ਹਾਂ ਨੇ ਤੁਰੰਤ ਅੰਮ੍ਰਿਤਸਰ ਬਾਰਡਰ ਰੇਂਜ ਦੇ ਆਈਜੀ ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਫ਼ੋਨ ਕਰ ਕੇ ਇਸ ਪੁਲਿਸ ਅਧਿਕਾਰੀ ਨੂੰ ਤੁਰੰਤ ਮੁਅੱਤਲ ਕਰਨ ਲਈ ਆਖਿਆ। ਕੁਝ ਹੀ ਮਿੰਟਾਂ ਬਾਅਦ ਪਲਵਿੰਦਰ ਸਿੰਘ ਦੇ ਮੋਬਾਇਲ ਫ਼ੋਨ `ਤੇ ਉਸ ਦੀ ਮੁਅੱਤਲੀ ਦਾ ਸੁਨੇਹਾ ਆ ਗਿਆ। ਉਸ ਨੂੰ ਤੁਰੰਤ ਬਟਾਲਾ ਪੁਲਿਸ ਲਾਈਨਜ਼ ਪੁੱਜਣ ਲਈ ਆਖਿਆ ਗਿਆ।

ਬਟਾਲਾ ਦੇ ਐੱਸਐੱਸਪੀ ਨੇ ਕਿਹਾ ਕਿ ਏਐੱਸਆਈ ਵਰਦੀ `ਚ ਸੀ। ਅਜਿਹੇ ਹਾਲਾਤ ਵਿੱਚ ਉਸ ਲਈ ਆਮ ਜਨਤਾ ਦੇ ਸਾਹਮਣੇ ਮੰਤਰੀ ਦੇ ਪੈਰੀਂ ਪੈਣਾ ਦਰੁਸਤ ਨਹੀਂ ਸੀ ਤੇ ਇਸ ਨੂੰ ਕਦਾਚਾਰ ਮੰਨਿਆ ਜਾਂਦਾ ਹੈ। ‘ਉਸ ਨੂੰ ਜੇ ਕੋਈ ਸਮੱਸਿਆ ਸੀ, ਤਾਂ ਉਹ ਉਸ ਦੇ ਹੱਲ ਲਈ ਮੇਰੇ ਕੋਲ ਜਾਂ ਕਿਸੇ ਹੋਰ ਸੀਨੀਅਰ ਅਧਿਕਾਰੀ ਕੋਲ ਜਾਂਦਾ। ਅਜਿਹੀ ਅਨੁਸ਼ਾਸਨਹੀਣਤਾ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Minister Bajwa suspends ASI for touching his feet