ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ਦੇ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਸੱਸ ਭੇਤ ਭਰੀ ਹਾਲਤ ’ਚ ਲਾਪਤਾ

ਪੰਜਾਬ ਦੇ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਸੱਸ ਹਰਪ੍ਰੀਤ ਪੁਰੀ ਦੀ ਇੱਕ ਪੁਰਾਣੀ ਤਸਵੀਰ: ਪੰਜਾਬ ਨਿਊਜ਼

ਪੰਜਾਬ ਦੇ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਸੱਸ ਹਰਪ੍ਰੀਤ ਪੁਰੀ ਸ਼ੁੱਕਰਵਾਰ ਤੋਂ ਭੇਤ ਭਰੀ ਹਾਲਤ ਵਿੱਚ ਲਾਪਤਾ ਹਨ। ਇਸ ਸਬੰਧੀ ਮਾਡਲ ਟਾਊਨ ਥਾਣੇ ਵਿੱਚ ਸੂਚਨਾ ਦਿੱਤੀ ਗਈ ਹੈ।

 

 

ਸ੍ਰੀਮਤੀ ਹਰਪ੍ਰੀਤ ਪੁਰੀ ਹੁਸ਼ਿਆਰਪੁਰ ਦੇ ਪ੍ਰਸਿੱਧ ਵਪਾਰੀ ਹਰਪਾਲ ਪੁਰੀ ਦੀ ਪਤਨੀ ਹਨ। ਉਨ੍ਹਾਂ ਦੀ ਪਿਛਲੇ ਤਿੰਨ ਦਿਨਾਂ ਤੋਂ ਕੋਈ ਉੱਘ–ਸੁੱਘ ਨਹੀਂ ਹੈ। ਘਰ ਵਿੱਚ ਬਹੁਤ ਚਿੰਤਾ ਵਾਲਾ ਮਾਹੌਲ ਬਣਿਆ ਹੋਇਆ ਹੈ।

 

 

ਉੱਧਰ ਹੁਸ਼ਿਆਰਪੁਰ ਦੇ ਨਾਲ ਲੱਗਦੇ ਕਾਂਗੜਾ ਤੇ ਊਨਾ ਦੀ ਪੁਲਿਸ ਨੂੰ ਵੀ ਇਸ ਬਾਰੇ ਇਤਲਾਹ ਦਿੱਤੀ ਗਈ ਕਿ ਤਾਂ ਜੋ ਉੱਥੋਂ ਦੇ ਕਈ ਸਥਾਨਕ ਧਾਰਮਿਕ ਅਸਥਾਨਾਂ ਉੱਤੇ ਉਨ੍ਹਾਂ ਦੀ ਭਾਲ਼ ਕੀਤੀ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Minister Sunder Sham Arora Mother in law is missing in mysterious conditions