ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਪਤਵੰਤ ਸਿੰਘ ਪਨੂੰ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੀ ਕਾਨੂੰਨੀ ਕਾਰਵਾਈ ਸ਼ੁਰੂ

ਗੁਰਪਤਵੰਤ ਸਿੰਘ ਪਨੂੰ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੀ ਕਾਨੂੰਨੀ ਕਾਰਵਾਈ ਸ਼ੁਰੂ

--  ਸ਼੍ਰੋਮਣੀ ਕਮੇਟੀ ਨੇ ਵੀ ‘ਸਿੱਖਸ ਫ਼ਾਰ ਜਸਟਿਸ` ਦੀ ‘2020-ਰਾਇਸ਼ੁਮਾਰੀ`` ਤੋਂ ਝਾੜਿਆ ਪੱਲਾ


ਖ਼ਾਲਿਸਤਾਨ ਪੱਖੀ ਆਗੂ ਅਤੇ ਅਮਰੀਕਾ `ਚ ‘ਸਿੱਖਸ ਫ਼ਾਰ ਜਸਟਿਸ` ਨਾਂਅ ਦੀ ਜੱਥੇਬੰਦੀ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਨੂੰ ਹਵਾਲਗੀ ਸੰਧੀ ਰਾਹੀਂ ਅਮਰੀਕਾ ਤੋਂ ਭਾਰਤ ਲਿਆਉਣ ਦੀ ਕਾਨੂੰਨੀ ਕਾਰਵਾਈ ਪੰਜਾਬ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਕੇਂਦਰ ਸਰਕਾਰ ਨੂੰ ਕੇਸ ਬਣਾ ਕੇ ਭੇਜਿਆ ਜਾ ਰਿਹਾ ਹੈ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ‘ਸਿੱਖਸ ਫ਼ਾਰ ਜਸਟਿਸ` ਦੀ ‘2020-ਰਾਇਸ਼ੁਮਾਰੀ` ਨਾਲ ਸ਼੍ਰੋਮਣੀ ਕਮੇਟੀ ਦਾ ਕੋਈ ਵਾਹ-ਵਾਸਤਾ ਨਹੀਂ ਹੈ।


ਇੱਥੇ ਵਰਨਣਯੋਗ ਹੈ ਕਿ ‘ਸਿੱਖਸ ਫ਼ਾਰ ਜਸਟਿਸ` ਵੱਲੋਂ ਹੁਣ ਬਿਲਕੁਲ ਉਹੋ ਜਿਹੀ ਰੈਲੀ ਪਾਕਿਸਤਾਨ ਦੇ ਸਿੱਖ ਤੀਰਥ-ਅਸਥਾਨ ਕਰਤਾਰਪੁਰ ਸਾਹਿਬ `ਚ ਵੀ ਕਰਨ ਜਾ ਰਹੀ ਹੈ, ਜਿਹੜੀ ਉਸ ਨੇ ਪਿੱਛੇ ਜਿਹੇ ਲੰਦਨ ਦੇ ਟ੍ਰਾਫ਼ਲਗਰ ਸਕੁਏਰ `ਚ ਕਰਵਾਈ ਸੀ। ਉਸ ਰੈਲੀ ਵਿੱਚ ਇੱਕ ਵੱਖਰੇ ਸਿੱਖ ਰਾਸ਼ਟਰ ‘ਖ਼ਾਲਿਸਤਾਨ` ਦੀ ਮੰਗ ਕੀਤੀ ਗਈ ਸੀ।


‘ਹਿੰਦੁਸਤਾਨ ਟਾਈਮਜ਼` ਨਾਲ ਖ਼ਾਸ ਗੱਲਬਾਤ ਦੌਰਾਨ ਜੱਥੇਦਾਰ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਜੱਥੇਬੰਦੀ ਹੈ ਤੇ ਇਸ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab moved the case for extradition of Gurpatwant S Pannu