ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਹੁਣ ਬਿਜਲੀ ਬਿਲ ਭਰਨ ਲਈ ਵੀ ਮਿਲੇਗਾ ਲੋਨ

ਕਰਜ਼ੇ 'ਚ ਡੁੱਬੀ ਪੰਜਾਬ ਸਰਕਾਰ ਨੇ ਆਪਣੀ ਮਾਲੀ ਹਾਲਤ ਨੂੰ ਕੁੱਝ ਠੀਕ ਕਰਨ ਲਈ ਇੱਕ ਨਵਾਂ ਤਰੀਕਾ ਲੱਭਿਆ ਹੈ। ਹੁਣ ਗਾਹਕ ਬਿਜਲੀ ਬਿੱਲ ਭਰਨ ਲਈ ਵੀ ਲੋਨ ਲੈ ਸਕਦੇ ਹਨ ਅਤੇ ਈਐਮਆਈ ਰਾਹੀਂ ਰਕਮ ਦਾ ਭੁਗਤਾਨ ਕਰ ਸਕਦੇ ਹਨ। ਤਿੰਨ ਮਹੀਨੇ ਤੋਂ 24 ਮਹੀਨੇ ਤਕ ਕਿਸ਼ਤਾਂ ਭਰਨ ਦਾ ਆਪਸ਼ਨ ਰੱਖਿਆ ਗਿਆ ਹੈ।


 

ਸਾਲ ਦਾ 9% ਤੋਂ 15% ਤਕ ਵਿਆਜ਼ ਦੇਣ ਪਵੇਗਾ। ਇਸ ਲਈ ਕ੍ਰੈਡਿਟ ਕਾਰਡ ਹੋਣਾ ਜ਼ਰੂਰੀ ਹੈ। ਗਾਹਕਾਂ ਨੂੰ ਪਾਵਰਕਾਮ ਦੀ ਵੈਬਸਾਈਟ 'ਤੇ ਜਾ ਕੇ ਈਐਮਆਈ ਦੇ ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ। ਐਮਡੀ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਬੈਂਕਾਂ ਦਾ ਪੈਨਲ ਤਿਆਰ ਕੀਤਾ ਗਿਆ ਜੋ ਗਾਹਕਾਂ ਨੂੰ ਲੋਨ ਦੇਣਗੇ।
 

ਇਹ ਸੁਵਿਧਾ ‘ਇੰਸਟਾ ਬਿੱਲ ਪੈਮੇਂਟ’ ਟੈਬ ਤਹਿਤ ਪੀਐਸਪੀਸੀਐਲ ਦੀ ਵੈਬਸਾਈਟ ਦੇ ਹੋਮ ਪੇਜ਼ www.pspcl.in ‘ਤੇ ਉਪਲੱਬਧ ਹੈ। ਗਾਹਕ ਨੂੰ ਪਹਿਲਾਂ ਵੈਬਸਾਈਟ 'ਤੇ ਆਪਣੀ ਰਜਿਸਟਰੀਕਰਨ ਕਰਾਉਣੀ ਪਵੇਗੀ। ਉਪਭੋਗਤਾ ਪ੍ਰੋਫਾਈਲ ਨੂੰ ਬੈਂਕ ਖਾਤੇ 'ਚ ਅਪਡੇਟ ਕੀਤਾ ਜਾਣਾ ਚਾਹੀਦਾ ਹੈ। ਆਧਾਰ ਕਾਰਡ, ਪੈਨ ਕਾਰਡ, ਸੀਆਈਬੀਆਈਐਲ ਦਾ ਅੰਕ ਸਕਰਾਤਮਕ ਹੋਣਾ ਚਾਹੀਦਾ ਹੈ। ਭੁਗਤਾਨ ਸਿਰਫ ਕ੍ਰੈਡਿਟ ਕਾਰਡ ਦੁਆਰਾ ਹੋਵੇਗਾ।


 

ਪਾਵਰਕਾਮ ਦਾ ਕੈਸ਼ ਕਾਉਂਟਰ ਸਟਾਫ ਖਪਤਕਾਰਾਂ ਨੂੰ ਬੈਂਕ ਲੈ ਜਾਵੇਗਾ। ਜਿੱਥੇ ਖਪਤਕਾਰ ਨੂੰ ਬਿੱਲ ਨੂੰ ਵੇਖਣ ਦੇ ਬਾਅਦ ਉਸੇ ਸਮੇਂ ਕਰਜ਼ਾ ਦਿੱਤਾ ਜਾਵੇਗਾ। ਬੈਂਕ ਸਾਰੀ ਰਕਮ ਪਾਵਰਕਾਮ ਨੂੰ ਜਮ੍ਹਾ ਕਰਵਾਏਗਾ ਤੇ ਖਪਤਕਾਰਾਂ ਨਾਲ ਕਿਸ਼ਤਾਂ ਦਾ ਨਿਬੇੜਾ ਕਰ ਦਿੱਤਾ ਜਾਵੇਗਾ। ਬੈਂਕ ਇਹ ਯਕੀਨੀ ਕਰਦਾ ਹੈ ਕਿ ਉਪਭੋਗਤਾ ਪੈਸੇ ਵਾਪਸ ਕਰਨ ਦੀ ਸਥਿਤੀ ਵਿੱਚ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab peoples will now get loans to pay electricity bills