ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਿਡਾਰੀਆਂ ਨੂੰ ਮਿਲੇਗਾ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਦੀ ਮਾਹਰਤ ਦਾ ਲਾਭ

----ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨਾਲ ਖੇਡ ਮੰਤਰੀ ਰਾਣਾ ਸੋਢੀ ਦੀ ਖਾਸ ਮੁਲਾਕਾਤ----

 

ਪੰਜਾਬ ਸਰਕਾਰ ਦੇ ਖੇਡ ਵਿਭਾਗ ਨੇ ਅੱਜ ਨਿਸ਼ਾਨੇਬਾਜ਼ੀ ਖੇਡ ਨਾਲ ਜੁੜਿਆ ਇਕ ਅਹਿਮ ਫੈਸਲਾ ਲਿਆ ਹੈ। ਇਸ ਫੈਸਲੇ ਮੁਤਾਬਕ ਭਾਰਤ ਦੇ ਇਕਲੌਤੇ ਓਲੰਪਿਕ ਸੋਨ ਤਮਗਾ ਜੇਤੂ ਖਿਡਾਰੀ ਅਭਿਨਵ ਬਿੰਦਰਾ ਦੀ ਮਾਹਤਰ ਤੇ ਨਿਸ਼ਾਨੇਬਾਜ਼ੀ ਦਾ ਲਾਭ ਸੂਬੇ ਦੇ ਵੱਧ ਤੋਂ ਵੱਧ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੇ ਤਿਆਰ ਹੋ ਸਕਣ ਲਈ ਦਿੱਤਾ ਜਾਵੇਗਾ

 

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਵਿਖੇ ਇਸ ਸਬੰਧੀ ਅਭਿਨਵ ਬਿੰਦਰਾ ਨਾਲ ਖਾਸ ਮੁਲਾਕਾਤ ਕਰਦਿਆਂ ਕਿਹਾ ਕਿ 2008 ਬੀਜਿੰਗ ਓਲਪਿੰਕ ਖੇਡਾਂ ' 10 ਮੀਟਰ ਏਅਰ ਰਾਈਫਲ ਈਵੈਂਟ ਦਾ ਸੋਨ ਤਗਮਾ ਜੇਤੂ ਅਭਿਨਵ ਬਿੰਦਰਾ ਵੱਲੋਂ ਖੇਡ ਵਿਗਿਆਨ ਅਤੇ ਤਕਨਾਲੋਜੀ ਨਾਲ ਲੈਸ ਚਲਾਏ ਜਾ ਰਹੇ ਭਾਰਤ ਦੇ ਅਹਿਮ ਉਚ ਕਾਰਗੁਜ਼ਾਰੀ ਵਾਲੇ ਕੇਂਦਰ 'ਅਭਿਨਵ ਬਿੰਦਰਾ ਟਾਰਗੇਟਿੰਗ ਪਰਫਾਰਮੈਂਸ' ਦੀ ਮੁਹਾਰਤ ਦਾ ਫਾਇਦਾ ਪਟਿਆਲਾ ਜ਼ਿਲ੍ਹੇ ਵਿਖੇ ਸਥਾਪਤ ਹੋਣ ਵਾਲੀ ਨਵੀਂ ਖੇਡ ਯੂਨੀਵਰਸਿਟੀ ਚ ਤਿਆਰ ਹੋਣ ਵਾਲੇ ਖਿਡਾਰੀਆਂ ਨੂੰ ਵੀ ਮਿਲੇਗਾ।

 

ਇਸ ਮੌਕੇ ਅਭਿਨਵ ਬਿੰਦਰਾ ਨੇ ਖੇਡ ਮੰਤਰੀ ਦੇ ਦਫਤਰ ਦੇਸ਼ ਦੇ ਨਾਮੀ ਖਿਡਾਰੀਆਂ ਦੀਆਂ ਤਸਵੀਰਾਂ ਵੀ ਦੇਖੀਆ ਜਿਸ ਖੁਦ ਉਸ ਨੇ ਆਪਣੀ ਵੀ ਤਸਵੀਰ ਦੇਖੀਰਾਣਾ ਸੋਢੀ ਨੇ ਵੀ ਅਭਿਨਵ ਬਿੰਦਰਾ ਨਾਲ ਜੁੜੀਆਂ ਦੂਨ ਸਕੂਲ ਤੋਂ ਉਸ ਦੇ ਓਲੰਪਿਕ ਚੈਂਪੀਅਨ ਬਣਨ ਤੱਕ ਆਪਣੀਆਂ ਯਾਦਾਂ ਤਾਜ਼ੀਆਂ ਕੀਤੀਆਂ

 

ਅਭਿਨਵ ਨੇ ਖੇਡ ਮੰਤਰੀ ਵੱਲੋਂ ਭਾਰਤੀ ਖੇਡਾਂ ਦੇ ਸੁਨਹਿਰੀ ਪਲਾਂ ਨੂੰ ਸਾਂਭਣ ਦੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਬਿੰਦਰਾ ਨੇ ਵੀ ਉਸ ਪਲ ਨੂੰ ਯਾਦ ਕੀਤਾ ਜਦੋਂ ਉਸ ਨੇ ਬੀਜਿੰਗ ਵਿਖੇ ਸੋਨ ਤਮਗਾ ਜਿੱਤਿਆ ਸੀ ਅਤੇ ਰਾਣਾ ਸੋਢੀ ਉਸ ਵੇਲੇ ਉਸ ਦੇ ਨਾਲ ਸਨ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab players get the benefit of shooter Abhinav Bindra