ਅਗਲੀ ਕਹਾਣੀ

ਬਹਿਬਲ ਕਲਾਂ ਗੋਲੀਕਾਂਡ ਦੀ FIR 'ਚ ਆਪਣੇ ਮੁਲਾਜ਼ਮਾਂ ਦੇ ਨਾਮ ਨਹੀਂ ਦਰਜ ਕਰਨਾ ਚਾਹੁੰਦੀ ਪੰਜਾਬ ਪੁਲਿਸ

ਬਹਿਬਲ ਕਲਾਂ ਗੋਲੀਕਾਂਡ

ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਫਰੀਦਕੋਟ ਦੇ ਬਹਿਬਲ ਕਲਾਂ ਗੋਲੀ ਕਾਂਡ ਵਿਚ 10 ਪੁਲਿਸ ਵਾਲਿਆਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਨ ਦਾ ਸੁਝਾਅ ਦਿੱਤਾ ਹੈ। ਪਰ ਪੰਜਾਬ ਪੁਲਿਸ ਆਪਣੇ ਕਿਸੇ ਵੀ ਮੁਲਾਜ਼ਮ ਦਾ ਨਾਮ FIR ਵਿਚ ਸਾਮਲ ਨਹੀਂ ਕਰਨਾ ਚਾਹੁੰਦੀ।

 

ਅਕਤੂਬਰ 14, 2015 ਨੂੰ ਪੁਲਿਸ ਫ਼ਾਇਰਿੰਗ ਵਿਚ 2 ਪ੍ਰਦਰਸਨਕਾਰੀ ਮਾਰੇ ਗਏ ਸਨ। ਅਕਤੂਬਰ 21 ਨੂੰ ਬਾਜ਼ਾ ਖ਼ਾਨਾ ਪੁਲਿਸ ਸ਼ਟੇਸ਼ਨ 'ਤੇ ਕੇਸ ਦਰਜ ਕੀਤਾ ਗਿਆ।  ਕੋਟਕਪੁਰਾ ਗੋਲੀਕਾਂਡ ਵਿਚ ਵੀ ਪੁਲਿਸ ਨੇ ਮੰਗਲਵਾਰ ਨੂੰ ਇੱਕ ਨਵੀਂ FIR ਵੀ ਦਰਜ ਕੀਤੀ ਹੈ। ਪਰ ਉਸ ਵਿਚ ਵੀ ਕਿਸੇ ਵੀ ਪੁਲਿਸ ਮੁਲਾਜ਼ਮ ਦਾ ਨਾਮ ਨਹੀਂ ਦਰਜ ਕੀਤਾ ਗਿਆ।  ਅਕਤੂਬਰ 21, 2015 ਦੀ  FIR ਸੈਕਸਨ 302 (ਹੱਤਿਆ) ਤੇ 307 (ਹੱਤਿਆ ਦੀ ਕੋਸਿਸ) ਦੇ ਤਹਿਤ ਦਰਜ ਕੀਤੀ ਗਈ ਸੀ। ਜਿਸਨੂੰ ਹੁਣ CBI ਹਵਾਲੇ ਕੀਤਾ ਜਾਵੇਗਾ ਜੋ ਕਿ ਇਸ ਕੇਸ ਦੀ ਜਾਂਚ ਕਰਨ ਜਾ ਰਹੀ ਹੈ।

 

 
ਸਪੈਸ਼ਲ ਜਾਂਚ ਕਮੇਟੀ ਦੀ ਸ਼ਿਫਾਰਿਸ 'ਤੇ ਹੀ ਇਹ FIR ਦਰਜ ਹੋਈ ਸੀ।ਜਿਸਨੂੰ ਡਾਈਰੈਕਟਕ ਜਨਰਲ ਆਫ ਪੁਲਿਸ IPS ਸਹੋਤਾ ਦੀ ਪ੍ਰਧਾਨਗੀ ਹੇਂਠ ਜਾਂਚ ਦੀ ਜ਼ਿੰਮੇਵਾਰੀ ਮਿਲੀ ਸੀ। FIR ਵਿਚ ਸਾਹਮਣੇ ਆਇਆ ਕਿ ਜਿਸ ਪੁਲਿਸ ਟੀਮ ਨੇ ਗੋਲੀ ਚਲਾਈ ਸੀ ਉਸਦੀ ਅਗਵਾਈ ਮੋਗਾ ਦੇ ਐਸਐੱਸਪੀ ਚਰਨਜੀਤ ਸ਼ਰਮਾ ਕਰ ਰਹੇ ਸਨ।

 

ਡੀਜੀਪੀ ਸੁਰੇਸ ਅਰੋੜਾ ਨੇ ਇਸ ਗੱਲ 'ਤੇ ਮੁਹਰ ਲਗਾਈ ਕਿ FIR ਕਿਸੇ ਵੀ ਪੁਲਿਸ ਵਾਲੇ ਦਾ ਨਾਮ ਲਿਖ ਕੇ ਦਰਜ ਨਹੀਂ ਹੋਵੇਗੀ। ਹਿੰਦੁਸਤਾਨ ਟਾਈਮਜ਼ ਨੂੰ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ FIR ਵਿਚ ਸ਼ਰਮਾ ਤੇ ਹੋਰ ਪੁਲਿਸ ਵਾਲਿਆਂ ਦੇ ਨਾਮ ਦਰਜ ਹਨ।


ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ 'ਤੇ ਸੂਬਾ ਗ੍ਰਹਿ ਮੰਤਰਾਲੇ  ਨੇ 10 ਪੁਲਿਸ ਵਾਲਿਆਂ ਦਾ ਨਾਮ FIR ਵਿਚ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਸੀ। ਇਹ ਪੁਲਿਸ ਵਾਲੇ ਸਨ ਮੋਗਾ ਦੇ SSP ਚਰਨਜੀਤ ਸਰਮਾ, ਬਠਿੰਡਾ ਦੇ SP ਬਿਕਰਮਜੀਤ ਸਿੰਘ, ਇੰਸਪੈਕਟਰ ਪਰਦੀਪ ਸਿੰਘ ਤੇ ਹਰਪਾਲ ਸਿੰਘ, ਸਬ ਇੰਸਪੈਕਟਰ ਅਮਰਜੀਤ ਸਿੰਘ ਤੇ 4 ਹੋਰ ਕਾਂਸਟੇਬਲ ਹਨ।


ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਸੀਨੀਅਰ ਪੁਲਿਸ ਅਧਿਕਾਰਿਆਂ ਖ਼ਿਲਾਫ਼ ਕਸ ਦਰਜ ਕਰਨ ਦੀ ਗੱਲ ਕਹੀ ਸੀ। ਪਰ DGP ਅਰੋੜਾ ਨੇ ਸਰਕਾਰ ਨੂੰ ਇਹ ਫ਼ੈਸਲਾ ਨਾ ਲੈਣ ਨੂੰ ਕਿਹਾ, ਕਿਉਂਕਿ ਇਸ ਨਾਲ ਪੁਲਿਸ ਫੋਰਸ ਦਾ ਰੁਤਬਾ ਘੱਟ ਜਾਵੇਗਾ।

 

ਨਾਲ ਹੀ ਇਹ ਵੀ ਤਰਕ ਰੱਖੇ ਜਾ ਰਹੇ ਹਨ ਕਿ ਖਾਲਿਸਤਾਨੀ ਪੱਖੀ ਮਾਹੌਲ ਦੀ ਗੱਲ ਹੋ ਰਹੀ ਹੈ। ਇਸ ਲਈ ਇਸ ਤਰ੍ਹਾਂ ਦੀ ਕਾਰਵਾਈ ਸਹੀ ਨਹੀਂ ਹੋਵੇਗੀ। ਸੀਨੀਅਰ ਅਧਿਕਾਰੀ ਕਹਿ ਰਹੇ ਹਨ ਕਿ ਉਸ ਸਮੇਂ 40 ਪੁਲਿਸ ਵਾਲਿਆਂ 'ਤੇ ਵੀ ਤਾਂ ਹਮਲਾ ਹੋਇਆ ਸੀ ਫ਼ਿਰ ਉਨ੍ਹਾਂ ਉੱਤੇ ਹਮਲਾ ਕਿਸਨੇ ਕੀਤਾ। ਇਸਦੀ ਕਿਉਂ ਜਾਂਚ ਨਹੀਂ ਹੋ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Punjab Police are against including any of their men by name in the FIR of behbal kalan firing