ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਪੁਲਿਸ ਨੇ ਕਾਬੂ ਕੀਤੇ ਗ੍ਰੇਨੇਡ ਹਮਲੇ ਦੇ ‘ਦੋਵੇਂ ਮੁਲਜ਼ਮ`

ਪੰਜਾਬ ਪੁਲਿਸ ਨੇ ਕਾਬੂ ਕੀਤੇ ਗ੍ਰੇਨੇਡ ਹਮਲੇ ਦੇ ‘ਦੋਵੇਂ ਮੁਲਜ਼ਮ`

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮੀਂ ਪ੍ਰੈੱਸ ਕਾਨਫ਼ਰੰਸ ਕਰ ਕੇ ਸਾਰੀ ਦੁਨੀਆ ਸਾਹਵੇਂ ਇਹ ਖ਼ੁਲਾਸਾ ਕੀਤਾ ਸੀ ਕਿ ਰਾਜਾਸਾਂਸੀ ਲਾਗਲੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ `ਚ ਸ਼ਰਧਾਲੂਆਂ `ਤੇ ਹਿੰਸਕ ਹਮਲਾ ਕਰ ਕੇ ਉਨ੍ਹਾਂ `ਚੋਂ ਤਿੰਨ ਦੀ ਜਾਨ ਲੈਣ ਵਾਲੇ ਇੱਕ ਮੁਲਜ਼ਮ ਬਿਕਰਮਜੀਤ ਸਿੰਘ (26) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਰਾਜਾਸਾਂਸੀ ਲਾਗਲੇ ਪਿੰਡ ਧਾਰੀਵਾਲ ਦਾ ਵਸਨੀਕ ਹੈ। ਉਸ ਨੂੰ ਅੱਜ ਸਵੇਰੇ ਪਿੰਡ ਲੋਹਾਰਕਾ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ। ਸ਼ਾਮ ਨੂੰ ਕੁਝ ਪੁਲਿਸ ਸੂਤਰਾਂ ਨੇ ਦਾਅਵਾ ਕੀਤਾ ਕਿ ਦੂਜੇ ਮੁਲਜ਼ਮ ਅਵਤਾਰ ਸਿੰਘ ਖ਼ਾਲਸਾ (32) ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਅੰਮ੍ਰਿਤਸਰ ਲਾਗਲੇ ਪਿੰਡ ਲੋਪੋਕੇ ਦੇ ਪਿੰਡ ਚੱਕ ਮਿਸ਼ਰੀ ਖ਼ਾਨ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਦੂਜੀ ਗ੍ਰਿਫ਼ਤਾਰੀ ਦੀ ਹਾਲੇ ਭਾਵੇਂ ਅਧਿਕਾਰਤ ਪੁਸ਼ਟੀ ਤਾਂ ਨਹੀਂ ਹੋ ਸਕੀ ਪਰ ਫਿਰ ਵੀ ਸੂਤਰਾਂ ਨੇ ਇਸ ਬਾਰੇ ਦੱਸਿਆ ਹੈ ਕਿ ਦੂਜੀ ਗ੍ਰਿਫ਼ਤਾਰੀ ਵੀ ਹੋ ਗਈ ਹੈ।


ਇਸ ਦੌਰਾਨ ਮੀਡੀਆ `ਚ ਹੁਣ ਇਸ ਗੱਲ ਨੂੰ ਲੈ ਕੇ ਦੌੜਾਂ ਲੱਗ ਰਹੀਆਂ ਹਨ ਕਿ ਬਿਕਰਮਜੀਤ ਸਿੰਘ ਦੇ ਪਿੰਡ ਧਾਰੀਵਾਲ ਅਤੇ ਅਵਤਾਰ ਸਿੰਘ ਖ਼ਾਲਸਾ ਦੇ ਪਿੰਡ ਚੱਕ ਮਿਸ਼ਰੀ ਖ਼ਾਨ `ਚ ਜਾ ਕੇ ਦੋਵੇਂ ਸ਼ੱਕੀਆਂ ਦਾ ਪਿਛੋਕੜ ਜਾਣਿਆ ਜਾਵੇ।


ਮੀਡੀਆ `ਚ ਇਹ ਆਮ ਚਰਚਾ ਹੋ ਰਹੀ ਹੈ ਕਿ ਬਿਕਰਮਜੀਤ ਸਿੰਘ ਬਾਰੇ ਪਿੰਡ ਦੇ ਲੋਕ ਸਹੁੰਆਂ ਚੁੱਕ ਰਹੇ ਹਨ ਕਿ ਉਹ ਕਦੇ ਕਿਸੇ ਦੀ ਜਾਨ ਨਹੀਂ ਲੈ ਸਕਦਾ ਕਿਉਂਕਿ ਉਹ ਤਾਂ ਬਹੁਤ ਵਧੀਆ ਵਿਅਕਤੀ ਹੈ। ਪੁਲਿਸ ਇਸ ਸਾਰੇ ਮਾਮਲੇ ਦੀ ਪੁਣਛਾਣ ਕਰ ਰਹੀ ਹੈ।


ਪੁਲਿਸ ਸੂਤਰਾਂ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਅਤੇ ਅਵਤਾਰ ਸਿੰਘ ਦੋਵਾਂ ਨੂੰ ਹੱਥਗੋਲਾ ਪਾਕਿਸਤਾਨ `ਚ ਕਿਸੇ ਹੈਪੀ ਨਾਂਅ ਦੇ ਵਿਅਕਤੀ ਨੇ ਦਿੱਤਾ ਸੀ। ਹੈਪੀ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਪਾਕਿਸਤਾਨ `ਚ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦਾ ਮੁਖੀ ਹਰਮੀਤ ਸਿੰਘ ਹੈਪੀ ਉਰਫ਼ ਪੀ-ਐੱਚ.ਡੀ. ਹੈ।


ਹਰਮੀਤ ਸਿੰਘ ਹੈਪੀ `ਤੇ ਦੋਸ਼ ਹੈ ਕਿ ਉਸੇ ਨੇ ਪੰਜਾਬ ਦੇ ਲੁਧਿਆਣਾ ਤੇ ਜਲੰਧਰ ਵਿੱਚ ਸਿ਼ਵ ਸੈਨਾ, ਆਰਐੱਸਐੱਸ ਦੇ ਆਗੂਆਂ ਤੇ ਮਸੀਹੀ ਪਾਦਰੀ ਦਾ ਕਤਲ ਕਰਵਾਇਆ ਸੀ।


ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਬਜਾਜ ਪਲਸਰ ਮੋਟਰਸਾਇਕਲ ਨੰਬਰ ਪੀਬੀ-02 ਬੀਐੱਫ਼ 9488 ਨੂੰ ਵੀ ਬਰਾਮਦ ਕਰ ਲਿਆ ਗਿਆ ਹੈ, ਜਿਸ ਦੀ ਵਰਤੋਂ ਐਤਵਾਰ ਨੂੰ ਨਿਰੰਕਾਰੀ ਭਵਨ `ਚ ਗਰੇਨੇਡ ਧਮਾਕਾ ਕਰਨ ਲਈ ਕੀਤੀ ਗਈ ਸੀ।


ਬਿਕਰਮਜੀਤ ਸਿੰਘ ਨੇ ਪੁਲਿਸ ਪੁੱਛਗਿੱਛ ਦੌਰਾਨ ਦੱਸਿਆ ਕਿ ਅਵਤਾਰ ਸਿੰਘ ਨੇ ਬੀਤੀ 3 ਨਵੰਬਰ ਨੂੰ ਦੇਰ ਰਾਤੀਂ ਫ਼ੋਨ ਕਰ ਕੇ ਉਸ ਨੂੰ ਅਗਲੀ ਸਵੇਰੇ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਤਿਆਰ ਰਹਿਣ ਲਈ ਕਿਹਾ ਸੀ। ਤੜਕੇ ਸਾਢੇ ਚਾਰ ਵਜੇ ਅਵਤਾਰ ਤਦ ਬਿਕਰਮਜੀਤ ਸਿੰਘ ਦੇ ਘਰ ਪੁੱਜ ਗਿਆ ਸੀ।


ਦੋਵੇਂ ਬਿਕਰਮਜੀਤ ਸਿੰਘ ਦੇ ਬਜਾਜ ਪਲਸਰ ਮੋਟਰਸਾਇਕਲ `ਤੇ ਹਥਗੋਲਾ ਲੈ ਕੇ ਨਿੱਕਲ ਤੁਰੇ ਅਤੇ ਲਗਭਗ ਇੱਕ ਕਿਲੋਮੀਟਰ ਦੂਰ ਮਜੀਠਾ-ਹਰਿਆਣਾ ਲਿੰਕ ਰੋਡ `ਤੇ ਰੁੱਖਾਂ ਦੇ ਹੇਠਾਂ ਹੱਥਗੋਲਾ ਅੱਧਾ ਫ਼ੁੱਟ ਦਾ ਟੋਆ ਪੁੱਟ ਕੇ ਦਬਾ ਦਿੱਤਾ ਸੀ।

ਨਿਰੰਕਰ ਭਵਨ ਦੀ ਰੇਕੀ 13 ਨਵੰਬਰ ਨੂੰ ਕੀਤੀ ਗਈ ਸੀ; ਜਦੋਂ ਉੱਥੇ ਕੋਈ ਵੀ ਨਹੀਂ ਸੀ। ਫਿਰ ਦੋਵਾਂ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਤੇ ਫਿਰ ਰੂਟ ਤੈਅ ਕੀਤਾ ਗਿਆ ਕਿ ਉਨ੍ਹਾਂ ਨੂੰ ਹਿੰਸਕ ਵਾਰਦਾਤ ਨੂੰ ਅੰਜਾਮ ਦੇ ਕੇ ਕਿੱਧਰ ਨੂੰ ਨੱਸਣਾ ਹੈ।


ਪੰਜਾਬ ਪੁਲਿਸ ਹੁਣ ਦਾਅਵਾ ਕਰ ਰਹੀ ਹੈ ਕਿ ਹੁਣ ਉਹ ਦਹਿਸ਼ਤਗਰਦਾਂ ਨੂੰ ਖ਼ਤਮ ਕਰਨ ਲਈ ਪੂਰਾ ਤਾਣ ਲਾ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Police arrested both accused of Nirankari Bhawan