ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਪੁਲਿਸ ਨੇ ਜਿੱਤਿਆ ਕੇਂਦਰ ਸਰਕਾਰ ਦਾ ਪੁਰਸਕਾਰ

ਪੰਜਾਬ ਪੁਲਿਸ ਨੇ ਜਿੱਤਿਆ ਕੇਂਦਰ ਸਰਕਾਰ ਦਾ ਪੁਰਸਕਾਰ

ਪੰਜਾਬ ਪੁਲਿਸ ਨੇ ਕੇਂਦਰੀ ਗ੍ਰਹਿ ਮੰਤਰਾਲੇ ਦਾ ‘ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈੱਟਵਰਕ ਐਂਡ ਸਿਸਟਮਜ਼` (ਸੀਸੀਟੀਐੱਨਐੱਸ) ਪੁਰਸਕਾਰ ਜਿੱਤਿਆ ਹੈ। ਇਹ ਪੁਰਸਕਾਰ ਡਿਜੀਟਲ ਕ੍ਰਿਮੀਨਲ ਇੰਟੈਲੀਜੈਂਸ ਗਜ਼ਟ ਦੇ ਵਿਕਾਸ ਅਤੇ ਸਟੇਟ ਕ੍ਰਾਈਮ ਰਿਕਾਰਡ ਬਿਊਰੋ ਦੀਆਂ ਰਿਪੋਰਟਾਂ ਤਿਆਰ ਕਰਨ ਲਈ ਦਿੱਤਾ ਗਿਆ ਹੈ।


ਸੀਸੀਟੀਐੱਨਐੱਸ ਦੀ ਸ਼ੁਰੂਆਤ ਇਸੇ ਵਰ੍ਹੇ ਪਹਿਲਾਂ ਕੀਤੀ ਗਈ ਸੀ; ਜਿਸ ਅਧੀਨ ਐੱਫ਼ਆਈਆਰਜ਼ ਦਾ ਸਾਰਾ ਰਿਕਾਰਡ ਡਿਜੀਟਲ ਰੂਪ ਵਿੱਚ ਤਿਆਰ ਕੀਤਾ ਜਾਂਦਾ ਹੈ। ਇੰਝ ਹੀ ਅਪਰਾਧਾਂ ਤੇ ਅਪਰਾਧੀਆਂ ਬਾਰੇ ਵੀ ਜਾਣਕਾਰੀ ਹੁਣ ਡਿਜੀਟਲ ਰੂਪ ਵਿੱਚ ਉਪਲਬਧ ਹੁੰਦੀ ਹੈ।


ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗੌਬਾ, ਖ਼ੁਫ਼ੀਆ ਬਿਊਰੋ ਦੇ ਡਾਇਰੈਕਟਰ ਰਾਜੀਵ ਜੈਨ, ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਦੇ ਡਾਇਰੈਕਟਰ ਈਸ਼ ਕੁਮਾਰ ਅਤੇ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਪੁੰਨਯ ਸ੍ਰੀਵਾਸਤਵਾ ਨੇ ਪੰਜਾਬ ਦੇ ਆਈਟੀ ਤੇ ਟੀ ਮਾਮਲਿਆਂ ਦੇ ਡੀਜੀਪੀ ਵੀਕੇ ਭਵਰਾ ਨੂੰ ਇਹ ਪੁਰਸਕਾਰ ਭੇਟ ਕੀਤਾ।


ਡੀਜੀਪੀ ਸੁਰੇਸ਼ ਅਰੋੜਾ ਨੇ ਕਿਹ ਕਿ ਇਹ ਪੰਜਾਬ ਪੁਲਿਸ ਲਈ ਮਾਣਮੱਤਾ ਛਿਣ ਹੈ। ਸ੍ਰੀ ਭਵਰਾ ਨੂੰ ਪੰਜਾਬ `ਚ ਸੀਸੀਟੀਐੱਨਐੱਸ ਲਾਗੂ ਕਰਨ ਵਿੱਚ ਵਡਮੁੱਲੇ ਯੋਗਦਾਨ ਵਾਸਤੇ ਵਿਅਕਤੀਗਤ ਐਵਾਰਡ ਵੀ ਦਿੱਤਾ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Police bags Centre Award