ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਪੁਲਿਸ ਨੇ ਫੜਿਆ ਨਸਿ਼ਆਂ ਦਾ ਅੰਤਰਰਾਜੀ ਕਾਰੋਬਾਰ, 72 ਕਿਲੋ ਭੁੱਕੀ ਬਰਾਮਦ

ਪੰਜਾਬ ਪੁਲਿਸ ਨੇ ਫੜਿਆ ਨਸਿ਼ਆਂ ਦਾ ਅੰਤਰਰਾਜੀ ਕਾਰੋਬਾਰ, 72 ਕਿਲੋ ਭੁੱਕੀ ਬਰਾਮਦ

ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿੰਗ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਨਸ਼ੇ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫ਼ਾਸ਼ ਕਰ ਕੇ ਉਨ੍ਹਾਂ ਤੋਂ 180 ਥੈਲੇ ਭੁੱਕੀ ਦੇ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। 


ਨਸਿ਼ਆਂ ਦੀ ਇਹ ਖੇਪ ਮੋਗਾ ਦੇ ਪਿੰਡ ਮਹਿਣਾ `ਚ ਫੜੀ ਗਈ, ਜਦੋਂ ਇੱਕ ਟਰੱਕ `ਚ ਇਹ ਖੇਪ ਕੱਚੇ ਕੇਲਿਆਂ ਹੇਠਾਂ ਲੁਕਾ ਕੇ ਰੱਖੀ ਗਈ ਸੀ। ਇਹ ਟਰੱਕ ਰਾਜਸਥਾਨ ਤੋਂ ਪੰਜਾਬ ਆ ਰਿਹਾ ਸੀ ਤੇ ਉਸ ਨੁੰ ਬਾਘਾਪੁਰਾਣਾ-ਜਗਰਾਓਂ ਸੜਕ `ਤੇ ਰੋਕਿਆ। ਉਸ `ਚੋਂ 72.5 ਕਿਲੋ ਭੁੱਕੀ ਬਰਾਮਦ ਹੋਈ। ਹਰੇਕ ਥੈਲੇ `ਚ 40 ਕਿਲੋ ਭੁੱਕੀ ਭਰੀ ਹੋਈ ਸੀ।


ਗ੍ਰਿਫ਼ਤਾਰ ਕੀਤੇ ਦੋ ਵਿਅਕਤੀਆਂ ਦੀ ਸ਼ਨਾਖ਼ਤ ਧਰਮਜੀਤ ਸਿੰਘ ਵਾਸੀ ਪਿੰਡ ਲੰਡੇਕੇ ਅਤੇ ਗੁਰਬੀਰ ਸਿੰਘ ਪਿੰਡ ਰੱਤੀਆਂ ਵਜੋਂ ਹੋਈ ਹੈ। ਤਿੰਨ ਪ੍ਰਮੁੱਖ ਸਮੱਗਲਰ ਜਗਦੇਵ ਸਿੰਘ ਉਰਫ਼ ਦੇਬਾਨ ਤੇ ਸਿ਼ੰਦਰ ਸਿੰਘ ਵਾੀ ਪਿੰਡ ਦੌਲੇਵਾਲਾ ਅਤੇ ਬੂਟਾ ਸਿੰਘ ਵਾਸੀ ਪਿੰਡ ਚੜਿੱਕ ਹਨੇਰੇ ਦਾ ਲਾਹਾ ਲੈਂਦੇ ਹੋਏ ਚਿੱਟੇ ਰੰਗ ਦੀ ਇੱਕ ਸਕਾਰਪੀਓ ਕਾਰ `ਚ ਫ਼ਰਾਰ ਹੋ ਗਏ। ਇਹ ਘਟਨਾ ਅੱਜ ਵੱਡੇ ਤੜਕੇ ਦੀ ਹੈ।


ਕਾਊਂਟਰ-ਇੰਟੈਲੀਜੈਂਸ ਵਿੰਗ ਦੇ ਏਆਈਜੀ ਐੱਚਪੀਐੱਸ ਖੱਖ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਸੂਹ ਮਿਲ ਗਈ ਸੀ ਕਿ ਇੱਕ ਸਕਾਰਪੀਓ ਕਾਰ ਦੀ ਨਿਗਰਾਨੀ ਵਿੱਚ ਇੱਕ ਟਰੱਕ ਰਾਹੀਂ ਨਸ਼ੇ ਦੀ ਵੱਡੀ ਖੇਪ ਪੰਜਾਬ ਲਿਆਂਦੀ ਜਾ ਰਹੀ ਹੈ।


ਪੁਲਿਸ ਅਧਿਕਾਰੀਆਂ ਨੂੰ ਕਿਉਂਕਿ ਭੁੱਕੀ ਦੀ ਬੋਅ ਦੀ ਪਛਾਣ ਹੈ, ਇਸੇ ਲਈ ਉਨ੍ਹਾਂ ਨੂੰ ਕੱਚੇ ਕੇਲਿਆਂ `ਚੋਂ ਵੀ ਨਸ਼ੇ ਦੀ ਖੇਪ ਨੂੰ ਸੁੰਘ ਲਿਆ।


ਨਸਿ਼ਆਂ ਦੀ ਇਸ ਖੇਪ ਦਾ ਲੈਣ-ਦੇਣ ਹਵਾਲਾ ਪ੍ਰਕਿਰਿਆ ਰਾਹੀਂ ਕੀਤਾ ਜਾ ਰਿਹਾ ਸੀ। ਇਹ ਵੀ ਆਪਣੇ-ਆਪ ਵਿੱਚ ਇੱਕ ਨਵੀਂ ਗੱਲ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Police bust interstate drug racket