ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਪੁਲਿਸ ਹੋ ਚੱਲੀ ਹਾਈ-ਟੈੱਕ, ਪਰਚਾ ਦਰਜ ਹੋਣ `ਤੇ ਆਵੇਗਾ ਐੱਸਐੱਮਐੱਸ

ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ‘ਐੱਸਐੱਮਐੱਸ ਅਲਰਟ ਸੇਵਾ` ਦੀ ਸ਼ੁਰੂਆਤ ਕਰਦੇ ਹੋਏ

ਪੰਜਾਬ ਪੁਲਿਸ ਹੁਣ ਹਾਈ-ਟੈੱਕ ਹੋ ਚੱਲੀ ਹੈ। ਹੁਣ ਪੁਲਿਸ ਵਿਭਾਗ ਨੇ ਈ-ਇਨੀਸ਼ੀਏਟਿਵ ਪ੍ਰੋਗਰਾਮ ਅਧੀਨ ਆਮ ਲੋਕਾਂ ਲਈ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਡੀਜੀਪੀ ਸੁਰੇਸ਼ ਅਰੋੜਾ ਨੇ ਐੱਸਐੱਮਐੱਸ ਅਲਰਟ ਸੇਵਾ ਸ਼ੁਰੂ ਕੀਤੀ ਹੈ। ਇਹ ਸੇਵਾ ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈੱਟਵਰਕ ਅਧੀਨ ਹੋਵੇਗੀ।


ਅੱਜ ਪੰਜਾਬ ਪੁਲਿਸ ਦੇ ਮੁੱਖ ਦਫ਼ਤਰ `ਚ ਇਸ ਐੱਸਐੱਮਐੱਸ ਸੇਵਾ ਨੂੰ ਲਾਂਚ ਕਰਦਿਆਂ ਡੀਜੀਪੀ ਨੇ ਕਿਹਾ ਕਿ ਹੁਣ ਸਿ਼ਕਾਇਤਕਰਤਾ ਵੱਲੋਂ ਦਰਜ ਕਰਵਾਈ ਐੱਫ਼ਆਈਆਰ ਤੇ ਉਸ ਦੀ ਸਿ਼ਕਾਇਤ ਦੀ ਜਾਂਚ ਕਰ ਰਹੇ ਅਧਿਕਾਰੀ ਬਾਰੇ ਉਸ ਨੂੰ ਆਪਣੇ ਮੋਬਾਇਲ ਫ਼ੋਨ `ਤੇ ਐੱਸਐੱਮਐੱਸ ਸੁਨੇਹਾ ਪੁੱਜ ਜਾਵੇਗਾ।


ਡੀਜੀਪੀ ਸੁਰੇਸ਼ ਅਰੋੜਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਨਾਗਰਿਕ ਆਪਣੀ ਐੱਫ਼ਆਈਆਰ ਦੀ ਨਕਲ ਪੰਜਾਬ ਪੁਲਿਸ ਦੀ ਵੈੈੱਬਸਾਈਟ ਤੋਂ ਡਾਊਨਲੋਡ ਵੀ ਕਰ ਸਕਦੇ ਹਨ। ਦੋਸ਼ੀ ਨੂੰ ਗ੍ਰਿਫ਼ਤਾਰ ਕਰਨ, ਜਾਂਚ ਅਧਿਕਾਰੀ ਬਦਲਣ ਤੇ ਅਦਾਲਤ `ਚ ਚਲਾਨ ਜਮ੍ਹਾ ਕਰਵਾਉਣ ਜਾਂ ਅੰਤਿਮ ਰਿਪੋਰਟ ਦੀ ਸਥਿਤੀ ਬਾਰੇ ਐੱਸਐੱਮਐੱਸ ਰਾਹੀਂ ਸੁਨੇਹਾ ਚਲਾ ਜਾਵੇਗਾ। 


ਆਮ ਨਾਗਰਿਕਾਂ ਨੂੰ ਇਸ ਸੇਵਾ ਦਾ ਲਾਹਾ ਲੈਣ ਲਈ ਐੱਫ਼ਆਈਆਰ ਦਰਜ ਕਰਵਾਉਣ ਵੇਲੇ ਆਪਣਾ ਮੋਬਾਇਲ ਨੰਬਰ ਜ਼ਰੂਰ ਅਪਡੇਟ ਕਰਨਾ ਹੋਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Police goes high tech SMS will come FIR lodging