ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਪੁਲਿਸ ਦਾ ਹੌਲਦਾਰ ਨਿੱਕਲਿਆ ‘ਨਸ਼ਿਆਂ ਦਾ ਕਾਰੋਬਾਰੀ’

ਪੰਜਾਬ ਪੁਲਿਸ ਦਾ ਹੌਲਦਾਰ ਨਿੱਕਲਿਆ ‘ਨਸ਼ਿਆਂ ਦਾ ਕਾਰੋਬਾਰੀ’

ਨਵਾਂਸ਼ਹਿਰ ’ਚ ਨਿਯੁਕਤ ਪੰਜਾਬ ਪੁਲਿਸ ਦਾ ਹੌਲਦਾਰ ਪ੍ਰੀਤਪਾਲ ਸਿੰਘ ਨੂੰ ਦਿੱਲੀ ਹਵਾਈ ਅੱਡੇ ਉੱਤੇ ਗ੍ਰਿ਼ਫ਼ਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ‘ਉਹ ਨਸ਼ਿਆਂ ਦੀ ਸਮੱਗਲਿੰਗ ਕਰਦਾ ਹੈ।‘  ਗ੍ਰਿਫ਼ਤਾਰੀ ਵੇਲੇ ਪ੍ਰੀਤਪਾਲ ਸਿੰਘ ਕੈਨੇਡਾ ਤੋਂ ਵਤਨ ਪਰਤ ਰਿਹਾ ਸੀ।

 

 

ਗ੍ਰਿਫ਼ਤਾਰ ਕੀਤੇ ਗਏ ਨਸ਼ਿਆਂ ਦੇ ਦੋ ਸਮੱਗਲਰਾਂ ਨੇ ਇਸ ਹੌਲਦਾਰ ਦੇ ਕਥਿਤ ਕਾਲ਼ੇ ਕਾਰੋਬਾਰ ਦਾ ਖ਼ੁਲਾਸਾ ਕੀਤਾ ਸੀ। ਮੁਲਜ਼ਮ ਪ੍ਰੀਤਪਾਲ ਸਿੰਘ ਵਿਰੁੱਧ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ।

 

 

ਪੁਲਿਸ ਨੂੰ ਪ੍ਰੀਤਪਾਲ ਸਿੰਘ ਬਾਰੇ ਜਦੋਂ ਗੁਪਤ ਜਾਣਕਾਰੀ ਮਿਲੀ, ਤਾਂ ਉਸ ਦੀ ਅੰਦਰਖਾਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਤਦ ਕਾਫ਼ੀ ਹੈਰਾਨਕੁੰਨ ਇੰਕਸ਼ਾਫ਼ ਹੋਣ ਲੱਗੇ।

 

 

ਪ੍ਰੀਤਪਾਲ ਸਿੰਘ ਕਥਿਤ ਤੌਰ ਉੱਤੇ ਇੱਕ ਅਫ਼ਰੀਕੀ ਨਾਗਰਿਕ ਨਾਲ ਮਿਲ ਕੇ ਇਹ ਨਸ਼ੀਲਾ ਕਾਰੋਬਾਰ ਕਰ ਰਿਹਾ ਸੀ। ਉਹ ਉਸ ਅਫ਼ਰੀਕਨ ਤੋਂ ਹੈਰੋਇਨ ਮੰਗਵਾ ਕੇ ਅੱਗੇ ਵੇਚਦਾ ਸੀ। ਉਸ ਨਾਲ ਇੱਕ ਔਰਤ ਤੇ ਇੱਕ ਹੋਰ ਨੌਜਵਾਨ ਵੀ ਸ਼ਾਮਲ ਰਹੇ ਹਨ; ਜਿਨ੍ਹਾਂ ਦੀ ਸ਼ਨਾਖ਼ਤ ਸੰਨੀ ਤੇ ਪਰਮਜੀਤ ਕੌਰ ਵਜਂ ਹੋਈ ਹੈ।

 

 

ਇਨ੍ਹਾਂ ਦੋਵਾਂ ਨੂੰ ਪੁਲਿਸ ਨੇ ਬੀਤੀ 2 ਜੁਲਾਈ ਨੂੰ ਲਗਭਗ ਨਸ਼ੇ ਦੇ 4 ਦਰਜਨ ਇੰਜੈਕਸ਼ਨਾਂ ਤੇ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ।

 

 

ਹੌਲਦਾਰ ਪ੍ਰੀਤਪਾਲ ਸਿੰਘ ਬਹੁਤ ਸ਼ਾਹੀ ਠਾਠਬਾਠ ਨਾਲ ਰਹਿ ਰਿਹਾ ਸੀ। ਉਹ ਆਪਣੇ ਪਰਿਵਾਰ ਸਮੇਤ ਘੁੰਮਣ ਲਈ ਕੈਨੇਡਾ ਗਿਆ ਸੀ। ਇਸ ਵੇਲੇ ਉਹ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Police Head Constable was actually a drug smuggler