ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਰਾਜੂ ਬਾਸੌਦੀ ਗੈਂਗ ਦੇ ਸ਼ਾਰਪ ਸ਼ੂਟਰ ਅਤੇ 2 ਲੱਖ ਰੁਪਏ ਦੀ ਇਨਾਮੀ ਬਦਮਾਸ਼ ਨੂੰ ਜਿਲ੍ਹਾ ਝੱਜਰ ਦੇ ਬਹਾਦੁਰਗੜ੍ਹ ਤੋਂ ਗਿਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਫੜੇ ਗਏ ਦੋਸ਼ੀ ਦੀ ਪਛਾਣ ਸਚਿਨ ਉਰਫ ਭਾਂਜਾ ਨਿਵਾਸੀ ਦੁਲਹੇੜਾ ਜਿਲ੍ਹਾ ਝੱਜਰ ਹਾਲ ਝਾਡੌਰਾ ਨਜਫ਼ਗੜ੍ਹ ਦਿੱਲੀ ਵਜੋਂ ਹੋਈ ਹੈ।
ਦੋਸ਼ੀ ਨੂੰ ਸਪੈਸ਼ਲ ਟਾਸਕ ਫੋਰਸ ਰੋਹਤਕ ਯੂਨਿਟ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਲ 5 ਸਤੰਬਰ ਰਾਤ ਨੂੰ 9 ਵਜੇ ਬਹਾਦੁਰਗੜ੍ਹ ਤੋਂ ਝੱਜਰ ਰੋਡ ਕੇ.ਐਮ.ਪੀ. ਪੁੱਲ ਦੇ ਹੇਠਾਂ ਤੋਂ ਕਾਬੂ ਕੀਤਾ ਹੈ।
ਦੋਸ਼ੀ ਬਦਮਾਸ਼ ਹਰਿਆਣਾ ਪੁਲਿਸ, ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਲਈ ਸਿਰ ਦਰਦ ਬਣਿਆ ਹੋਇਆ ਸੀ।
.