ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਡੀਕਲ ਅਤੇ ਹੋਰ ਸੇਵਾਵਾਂ ਲਈ ਸੰਗਰੂਰ ਤੋਂ ਪੁਲੀਸ ਐਮਰਜੈਂਸੀ ਸਰਵਿਸਿਜ਼ ਐਪ (ਪੇਸਾ) ਦੀ ਸ਼ੁਰੂਆਤ 

ਘਰ-ਘਰ ਸੇਵਾਵਾਂ ਪਹੁੰਚਾਣ ਲਈ ਪ੍ਰਾਈਵੇਟ ਕਲੀਨਿਕਸ, ਐਂਬੂਲੈਂਸਾਂ, ਐਨਜੀਓਜ਼, ਬਿੱਗ ਬਾਜ਼ਾਰ ਅਤੇ ਹੋਰਨਾਂ ਦਾ ਲਿਆ ਜਾ ਰਿਹੈ ਸਹਿਯੋਗ

 

ਕੋਵੀਡ -19 ਲਾਕਡਾਊਨ ਦੌਰਾਨ ਲੋਕਾਂ ਨੂੰ ਉਨ੍ਹਾਂ ਦਰ `ਤੇ ਐਮਰਜੈਂਸੀ ਡਾਕਟਰੀ ਅਤੇ ਨਿਯਮਿਤ ਸੇਵਾਵਾਂ ਮੁਹੱਈਆ ਕਰਵਾਉਣ ਲਈ, ਪੰਜਾਬ ਪੁਲਿਸ ਨੇ ਪਾਇਲਟ ਪ੍ਰਾਜੈਕਟ ਵਜੋਂ ਇੱਕ ਪੁਲਿਸ ਐਮਰਜੈਂਸੀ ਸਰਵਿਸਿਜ਼ ਐਪ (ਪੇਸਾ) ਦੀ ਸ਼ੁਰੂਆਤ ਕੀਤੀ ਹੈ ਜਿਸ ਦਾ ਵਿਸਥਾਰ ਜਲਦ ਹੀ ਸੂਬੇ ਭਰ ਵਿੱਚ ਕੀਤਾ ਜਾਵੇਗਾ।

 

ਸੰਗਰੂਰ ਜ਼ਿਲ੍ਹੇ ਵਿੱਚ ਐਪ ਲਾਂਚ ਹੋਣ ਦੇ ਪਹਿਲੇ ਦਿਨ 1000 ਤੋਂ ਵੱਧ ਵਿਅਕਤੀਆਂ ਨੂੰ ਐਪ ਦਾ ਲਾਭ ਮਿਲਿਆ। ਡੀ.ਜੀ.ਪੀ. ਦਿਨਕਰ ਗੁਪਤਾ ਅਨੁਸਾਰ ਇਹ ਐਪ ਗੂਗਲ ਪਲੇ ਸਟੋਰ ਉੱਤੇ ਉੱਪਲਬੱਧ ਹੈ ਅਤੇ ਰਾਤੋ ਰਾਤ 700 ਤੋਂ ਵੱਧ ਉਪਭੋਗਤਾਵਾਂ ਵੱਲੋਂ ਇਹ ਐਪ ਡਾਊਨਲੋਡ ਕੀਤੀ ਜਾ ਚੁੱਕੀ ਹੈ। ਇਸ ਐਪ 'ਤੇ ਸੇਵਾਵਾਂ ਦੀ ਸਪੁਰਦਗੀ ਪਹਿਲਾਂ ਹੀ ਸ਼ੁਰੂ ਹੋ ਗਈ ਹੈ।

 

ਵਿਭਾਗ ਨੇ ਐਪ ਦੇ ਜ਼ਰੀਏ ਕੋਰੋਨਾ ਤੋਂ ਇਲਾਵਾ ਹੋਰ ਮੈਡੀਕਲ ਐਮਰਜੈਂਸੀ ਲੋੜਾਂ ਨੂੰ ਪੂਰਾ ਕਰਨ ਲਈ ਪ੍ਰਾਈਵੇਟ ਕਲੀਨਿਕਾਂ ਅਤੇ ਐਂਬੂਲੈਂਸਾਂ ਦੇ ਨਾਲ-ਨਾਲ ਐਨਜੀਓਜ਼ ਨਾਲ ਸਮਝੌਤਾ ਕੀਤਾ ਹੈ। ਇਹ ਐਪ ਵੈਟਰਨਰੀ ਡਾਕਟਰ, ਪਲੰਬਰ, ਇਲੈਕਟ੍ਰਿਸ਼ਨ, ਐਲ.ਪੀ.ਜੀ. ਗੈਸ ਸਿਲੰਡਰ ਤੋਂ ਇਲਾਵਾ ਹੋਰ ਸੇਵਾਵਾਂ ਪ੍ਰਦਾਨ ਕਰਦੀ ਹੈ। ਡੀਜੀਪੀ ਨੇ ਕਿਹਾ ਕਿ ਉਪਭੋਗਤਾ ਦੇ ਫੀਡਬੈਕ ਅਨੁਸਾਰ ਸੇਵਾਵਾਂ ਦੀ ਸੂਚੀ ਦੀ ਨਿਰੰਤਰ ਸਮੀਖਿਆ ਕੀਤੀ ਜਾ ਰਹੀ ਹੈ।


 24X7 ਐਪ ਸੇਵਾਵਾਂ ਦਾ ਪ੍ਰਬੰਧਨ ਕਰਨ ਲਈ ਫੀਲਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੰਜ ਫੋਨ ਨੰਬਰਾਂ ਵਾਲਾ ਇੱਕ ਐਮਰਜੈਂਸੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਪੀਈਐਸਏ ਐਪਲੀਕੇਸ਼ਨ ਨੂੰ ਗੂਗਲ ਪਲੇ ਸਟੋਰ ਤੋਂ https://play.google.com/store/apps/details?id=com.pesa.user ਲਿੰਕ ਜਾਂ ਵੈਬਸਾਈਟ ਤੋਂ https://pesappindia.com ਲਿੰਕ ਦੀ ਵਰਤੋਂ ਕਰਕੇ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਐਪ ਨੂੰ ਡਾਊਨਲੋਡ ਕਰਨ ਲਈ ਲਿੰਕ ਅਤੇ ਕਿਊਆਰ ਕੋਡ ਜ਼ਿਲ੍ਹਾ ਪੁਲਿਸ ਵੈਬਸਾਈਟ (www.sangrurpolice.in) 'ਤੇ ਵੀ ਉਪਲਬਧ ਹਨ।


ਵਿਭਾਗ ਨੇ ਆਟਾ, ਦਾਲ, ਖੰਡ, ਗੁੜ, ਚਾਹ, ਮੱਖਣ, ਘਿਓ, ਟੂਥਪੇਸਟ, ਸਾਬਣ ਅਤੇ ਹੋਰ ਕਰਿਆਨੇ ਦੇ ਸਾਮਾਨ ਸਮੇਤ ਕੁੱਲ 40 ਜ਼ਰੂਰੀ ਚੀਜ਼ਾਂ ਖਪਤਕਾਰਾਂ ਨੂੰ ਮੁੱਹਈਆ ਕਰਵਾਉਣ ਲਈ ਨਿੱਜੀ ਅਦਾਰਿਆਂ ਜਿਵੇਂ ਬਿਗ ਬਾਜ਼ਾਰ ਅਤੇ ਹੋਰਨਾਂ ਨਾਲ ਭਾਈਵਾਲੀ ਕੀਤੀ ਹੈ।

 

ਡੀਜੀਪੀ ਮੁਤਾਬਕ, ਬਿਜਲੀ ਨਾਲ ਸਬੰਧਿਤ ਜਿਵੇਂ ਗੀਜ਼ਰ, ਫਰਿੱਜ ਦੀ ਮੁਰੰਮਤ ਅਤੇ ਪਲੰਬਿੰਗ ਦੀਆਂ ਸਮੱਸਿਆਵਾਂ ਸਮੇਤ ਲਗਭਗ 35 ਕਾਲਾਂ ਪ੍ਰਾਪਤ ਹੋਈਆਂ ਸਨ ਅਤੇ ਇਨ੍ਹਾਂ ਦੀਆਂ ਤੁਰੰਤ ਸੇਵਾਵਾਂ ਮੁਹੱਈਆ ਕਰਵਾਈਆ ਗਈਆਂ। ਐਲਪੀਜੀ ਸਿਲੰਡਰਾਂ ਲਈ ਕਈ ਕਾਲਾਂ ਆਈਆਂ ਜਿਸ ਵਿੱਚ ਕੁਝ ਅਜਿਹੀਆਂ ਕਾਲਾਂ ਵੀ ਸ਼ਾਮਲ ਸਨ ਜੋ ਸਿਲੰਡਰ ਲਈ ਪੈਸੇ ਦੇਣ ਦੇ ਸਮਰੱਥ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PUNJAB POLICE LAUNCHES POLICE EMERGENCY SERVICES APP PESA FROM SANGRUR