ਪੰਜਾਬ ਪੁਲਿਸ ਦੇ ਡੀ.ਐਸ.ਪੀ ਗੁਰਜੋਤ ਸਿੰਘ ਕਲੇਰ ਨੇ ਹਿਮਾਲਾ ਪਰਬਤ ਵਿੱਚ 14,500 ਫੁੱਟ ( 4,370 ਮੀਟਰ) ਦੀ ਉਚਾਈ ਤੇ ਸਥਿਤ ਮਚਧਾਰ ਰੇਂਜ ਦੀ ਹੁੱਰੋ ਚੋਟੀ ਸਰ ਕੀਤੀ ਹੈ ਜਿਸ ਲਈ ਪੰਜਾਬ ਪੁਲਿਸ ਨੇ ਉਨਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।
ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓ.ਸੀ.ਸੀ.ਯੂ) ਮੋਹਾਲੀ ਵਿਖੇ ਤਾਇਨਾਤ ਡੀ.ਐਸ.ਪੀ ਗੁਰਜੋਤ ਸਿੰਘ ਕਲੇਰ ਨੇ ਏਸ਼ੀਆ ਦੇ ਪਹਿਲੇ ਦਰਜੇ ਦੇ ਪਰਵਤਰੋਹਣ ਸਕੂਲ ‘ਨਹਿਰੂ ਇੰਸਟੀਚਿਊਟ ਆਫ ਮਾਊਂਟਨੀਅਰਿੰਗ ਉਰਾਖੰਡ ਤੋਂ ਪਹਾੜ ਚੜਣ ਦੀ ਸਿਖਲਾਈ ਹਾਸਲ ਕੀਤੀ ਸੀ ਤੇ ਉਹ ਇਸ ਸਕੂਲ ਦੇ ਬਿਹਤਰੀਨ ਸਿਖਾਦਰੂ ਘੋਸ਼ਿਤ ਕੀਤੇ ਗਏ।
ਆਪਣੀ ਇਸ ਪ੍ਰਾਪਤੀ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਸਮਰਪਿਤ ਕਰਦਿਆਂ ਸ੍ਰੀ ਕਲੇਰ ਨੇ ਨੌਜਵਾਨਾਂ ਨਸ਼ਿਆਂ ਦਾ ਮਾਰੂ ਰਾਹ ਛੱਡ ਕੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਤੇ ਜ਼ੋਰ ਦੇਣ ਲਈ ਅਪੀਲ ਕੀਤੀ।
ਪਰਵਤਾਰੋਹਣ ਤੋਂ ਇਲਾਵਾ ਸ੍ਰੀ ਕਲੇਰ ਨੂੰ ਕਿਤਾਬਾਂ ਲਿਖਣ ਦਾ ਸ਼ੌਕ ਵੀ ਹੈ। ਇਸੇ ਰੁਚੀ ਤਹਿਤ ਉਹ ਕਈ ਮਸ਼ਹੂਰ ਅਖ਼ਬਾਰਾਂ ਤੇ ਰਸਾਲਿਆਂ ਲਈ ਲਗਾਤਾਰ ਲਿਖਦੇ ਰਹਿੰਦੇ ਹਨ।
ਹਾਲ ਹੀ ਵਿੱਚ ਉਨਾਂ ਨੇ ‘ਨਿਊ ਇੰਡੀਆ - ਦ ਰੀਐਲਟੀ ਰੀਲੋਡਡ’ ਨਾਂ ਦੀ ਕਿਤਾਬ ਲਿਖੀ ਹੈ ਜਿਸ ਵਿੱਚ ਭਾਰਤ ਦੀ ਵੱਸੋਂ ਨੂੰ ਪ੍ਰਭਾਵਿਤ ਕਰਨ ਵਾਲੇ 40 ਮੁੱਖ ਮੁੱਦਿਆਂ ਨੂੰ ਉਭਾਰਿਆ ਗਿਆ ਹੈ। ਇਸ ਕਿਤਾਬ ਦੀ ਸਮੀਖਿਆ ਰਸਕਿਨ ਬਾਂਡ, ਸ਼ੋਭਾ ਡੀ ਅਤੇ ਇੰਡੀਆ ਟੁਡੇ ਦੇ ਰਾਜਦੀਪ ਸਰਦੇਸਾਈ ਵਰਗੇ ਨਾਮਵਰ ਲੇਖਕਾਂ ਵੱਲੋਂ ਕੀਤੀ ਗਈ ਹੈ।