ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਪੁਲਿਸ ਦੇ DSP ਅਤੁਲ ਸੋਨੀ ਨੂੰ ਮੁਅੱਤਲ ਅਤੇ ਜਾਂਚ ਕਰਨ ਦੀ ਸਿਫਾਰਸ਼

ਪੰਜਾਬ ਪੁਲਿਸ ਨੇ ਚੰਡੀਗੜ੍ਹ ਚ ਪੰਜਾਬ ਆਰਮਡ ਪੁਲਿਸ ਦੀ 13ਵੀਂ ਬਟਾਲੀਅਨ ਚ ਤਾਇਨਾਤ ਡਿਪਟੀ ਸੁਪਰਡੈਂਟ (ਡੀਐਸਪੀ) ਅਤੁਲ ਸੋਨੀ ਨੂੰ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਹੈ ਅਤੇ ਉਨ੍ਹਾਂ ਖਿਲਾਫ ਵਿਭਾਗੀ ਜਾਂਚ ਕਰਨ ਦੀ ਵੀ ਸਿਫਾਰਸ਼ ਕੀਤੀ ਹੈ।

 

ਐਤਵਾਰ ਨੂੰ ਇਕ 'ਤਕਰਾਰਬਾਜ਼ੀ' ਤੋਂ ਬਾਅਦ ਅਤੁਲ 'ਤੇ ਉਨ੍ਹਾਂ ਦੀ ਪਤਨੀ ਸੁਨੀਤਾ ਸੋਨੀ 'ਤੇ ਗੋਲੀਆਂ ਚਲਾਉਣ ਦੇ ਦੋਸ਼ ' ਕਤਲ ਕਰਨ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀਜਿਸ ਤੋਂ ਇਕ ਦਿਨ ਬਾਅਦ ਉਨ੍ਹਾਂ ਦੀ ਮੁਅੱਤਲੀ ਦੀ ਸਿਫਾਰਸ਼ ਹੋਈ ਹੈ ਜਦੋਂ ਸਥਾਨਕ ਅਦਾਲਤ ਨੇ ਉਨ੍ਹਾਂ ਦੀ ਅਗਾਊ ਜ਼ਮਾਨਤ ਦੀ ਅਪੀਲ ਰੱਦ ਕਰ ਦਿੱਤੀ ਹੈ

 

ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਡੀਐਸਪੀ ਅਤੁਲ ਸੋਨੀ ਦੇ ਘ੍ਰਿਣਾਯੋਗ ਵਤੀਰੇ ਅਤੇ ਵਿਵਹਾਰ ਦਾ ਗੰਭੀਰ ਨੋਟਿਸ ਲਿਆ ਹੈ। ਪੰਜਾਬ ਪੁਲਿਸ ਦੇ ਬੁਲਾਰੇ ਮੁਤਾਬਕ ਪੁਲਿਸ ਵਿਭਾਗ ਵਿੱਚ ਸੁਧਾਰਾਤਮਕ ਢੰਗਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੇ ਵਿਵਹਾਰ ਦੇ ਸ਼ਿਕਾਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਸਾਹਮਣੇ ਲਿਆਇਆ ਜਾ ਸਕੇ।

 

ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ, ’ਡੀਐਸਪੀ ਅਤੁਲ ਸੋਨੀ ਦੇ ਮਾੜੇ ਵਤੀਰੇ ਅਤੇ ਵਿਵਹਾਰ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਮੁਅੱਤਲ ਕਰਨ ਦੀ ਸੂਬਾ ਸਰਕਾਰ ਨੂੰ ਸਿਫਾਰਸ਼ ਕੀਤੀ ਹੈਸੂਬਾ ਪੁਲਿਸ ਨੇ ਉਨ੍ਹਾਂ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰਨ ਦੀ ਵੀ ਸਿਫਾਰਸ਼ ਕੀਤੀ ਹੈ।’

 

ਸੂਤਰਾਂ ਨੇ ਦੱਸਿਆ ਕਿ ਸੋਨੀ ਨੂੰ ਡਿਊਟੀ 'ਤੇ ਰਿਪੋਰਟ ਨਾ ਕਰਨ ਅਤੇ ਉਨ੍ਹਾਂ ਦੇ ਖਿਲਾਫ ਐਫਆਈਆਰ ਦੇ ਮੱਦੇਨਜ਼ਰ ਕਮਾਂਡੈਂਟ ਵਲੋਂ ਰਿਪੋਰਟ ਮੰਗੇ ਜਾਣ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ।

 

ਜ਼ਿਲ੍ਹਾ ਮੋਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ, ‘ਅਸੀਂ ਕੇਸ ਦਰਜ ਕਰਨ ਸਬੰਧੀ ਵਿਭਾਗ ਨੂੰ ਇੱਕ ਰਿਪੋਰਟ ਭੇਜੀ ਸੀਕੇਸ ਦਰਜ ਹੋਣ ਤੋਂ ਬਾਅਦ ਡੀਐਸਪੀ ਅਤੁਲ ਸੋਨੀ ਫਰਾਰ ਹਨ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।’

 

ਅਦਾਲਤ ਨੇ ਅਤੁਲ ਸੋਨੀ ਦੀ ਅਗਾਊ ਜ਼ਮਾਨਤ ਦੀ ਪਟੀਸ਼ਨ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਦੋਸ਼ਾਂ ਦਾ ਸੁਭਾਅ ਹੈ ਨਾ ਕੇ ਉਨ੍ਹਾਂ ਦੇ ਸੱਚ/ਝੂਠ ਦਾ ਹੈ, ਜੋ ਕਿ ਇਕਦਮ ਕੇਸ ਚ ਕਾਫੀ ਗੰਭੀਰ ਹਨ।

 

ਪਤਨੀ ਸੁਨੀਤਾ ਸੋਨੀ ਵਲੋਂ ਉਨ੍ਹਾਂ ਖਿਲਾਫ ਦਿੱਤੀ ਸ਼ਿਕਾਇਤ ’ਤੇ ਪੁਲਿਸ ਵਲੋਂ ਦਰਜ ਕੀਤੀ ਗਈ ਐਫਆਈਆਰ ਦੇ ਬਾਅਦ ਤੋਂ ਹੀ ਅਤੁਲ ਸੋਨੀ ਫਰਾਰ ਚੱਲ ਰਹੇ ਹਨ।

 

ਸੁਨੀਤਾ ਸੋਨੀ ਜਿਹੜੇ ਕਿ ਕੌਮੀ ਪੱਧਰ ਦੇ ਸਾਬਕਾ ਹੈਂਡਬਾਲ ਖਿਡਾਰੀ ਹਨ, ਦੀ ਸ਼ਿਕਾਇਤ ’ਤੇ ਮੋਹਾਲੀ ਦੇ ਫੇਜ਼ 8 ਪੁਲਿਸ ਥਾਣੇ ਚ ਅਤੁਲ ਸੋਨੀ ਖਿਲਾਫ ਆਰਮਜ਼ ਐਕਟ ਤੋਂ ਇਲਾਵਾ ਆਈਪੀਸੀ ਦੀ ਧਾਰਾ 307, 323 ਅਤੇ 498 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ

 

ਅਤੁਲ ਨੇ ਹਾਈ ਕੋਰਟ ਚ ਦਾਇਰ ਕੀਤੀ ਅਗਾਊ ਜ਼ਮਾਨਤ

 

ਮੋਹਾਲੀ ਦੀ ਅਦਾਲਤ ਅਗਾਊ ਜ਼ਮਾਨਤ ਦੀ ਅਪੀਲ ਖਾਰਜ ਹੋਣ ਤੋਂ ਬਾਅਦ ਡੀਐਸਪੀ ਅਤੁਲ ਸੋਨੀ ਨੇ ਹੁਣ ਉਨ੍ਹਾਂ ਦੀ ਗ੍ਰਿਫਤਾਰੀਤੇ ਰੋਕ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਹੈਅਤੁਲ ਸੋਨੀ ਨੇ ਗ੍ਰਿਫਤਾਰੀ 'ਤੇ ਰੋਕ ਲਗਾਏ ਜਾਂਚਤੇ ਜਾਂਚ ਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਹੈ

 

ਇਸ ਤੋਂ ਇਲਾਵਾ ਕੇਸ ਤੋਂ ਬਾਅਦ ਸੁਨੀਤਾ ਦੇ ਵਕੀਲ ਵਲੋਂ ਦੋਨਾਂ ਵਿਚਕਾਰ ਸਮਝੌਤੇ ਚ ਸ਼ਾਮਲ ਹੋਣ ਦੀ ਗੱਲ ਕਹਿ ਜਾਣ ਦੀ ਗੱਲ ਵੀ ਕਹੀ ਜਾ ਰਹੀ ਹੈ।

 

ਆਪਣੀ ਸ਼ਿਕਾਇਤ ਵਿਚ ਸੁਨੀਤਾ ਨੇ ਅਤੁੱਲ 'ਤੇ ਇਹ ਕਹਿੰਦੇ ਹੋਏ ਬਦਸਲੂਕੀ ਕਰਨ ਦਾ ਦੋਸ਼ ਲਾਇਆ ਸੀ ਕਿ 'ਨਿਯਮਿਤ ਤੌਰ' ਤੇ ਉਹ ਆਪਣੇ ਪਤੀ ਦੁਆਰਾ ਸਰੀਰਕ, ਭਾਵਨਾਤਮਕ ਅਤੇ ਮਾਨਸਿਕ ਤੌਰ 'ਤੇ ਤਸੀਹੇ ਦੇ ਸ਼ਿਕਾਰ ਹੋ ਰਹੇ ਸਨ।

 

ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਸ਼ਨਿੱਚਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ-26 ਵਿਖੇ ਡਿਸਕੋ ਸਤਵਾ ਉਨ੍ਹਾਂ ਨੂੰ ਬੁਰੀ ਤਰ੍ਹਾਂ ਧੱਕਾ ਮਾਰਿਆ ਗਿਆ ਸੀ, ਜਿਹੜਾ ਕਿ ਉਨ੍ਹਾਂ ਲਈ ਇਕ ਬੇਹੱਦ ਵੱਡਾ ਅਪਮਾਨ” ਸੀਉਨ੍ਹਾਂ ਨੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਦਾ ਬੇਟਾ ਵਿਚਕਾਰ ਗਿਆ ਤਾਂ ਉਹ ਬਚ ਗਈ ਨਹੀਂ ਤਾਂ ਉਨ੍ਹਾਂ ਦੇ ਪਤੀ ਨੇ ਆਪਣੀ ਬੰਦੂਕ ਵੀ ਕੱਢ ਲਈ ਸੀਪੁਲਿਸ ਨੇ ਇੱਕ .32 ਬੋਰ ਦਾ ਗੈਰ-ਲਾਇਸੈਂਸ ਹਥਿਆਰ ਵੀ ਬਰਾਮਦ ਕੀਤਾ ਹੈ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Police recommends suspension of DSP Atul Soni