ਜਰਮਨੀ ਤੋਂ ਪੰਜਾਬ ਵਿਚ ਅੱਤਵਾਦ ਦੀ ਸਾਜਿਸ਼ ਰਚਣ ਵਾਲੇ ਖਾਲਿਸਤਾਨੀ ਸਮਰਥਕ ਗੁਰਮੀਤ ਸਿੰਘ ਬੱਗਾ ਨੇ ਆਪਣੇ ਛੋਟੇ ਭਾਈ ਗੁਰਦੇਵ ਸਿੰਘ ਦੀ ਗ੍ਰਿਫਤਾਰੀ ਬਾਅਦ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਮੂਲ ਵਾਸੀ ਗੁਰਮੀਤ ਸਿੰਘ ਬੱਗਾ ਨੇ ਜਰਮਨੀ ਤੋਂ ਇਕ ਵੀਡੀਓ ਜਾਰੀ ਕਰਕੇ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ। ਵੀਡੀਓ ਵਿਚ ਉਨ੍ਹਾਂ ਕਿਹਾ ਕਿ ਭਾਵੇਂ ਮੇਰੇ ਪਰਿਵਾਰ ਨੂੰ ਗੋਲੀ ਮਾਰ ਦਿਓ, ਪ੍ਰੰਤੂ ਆਪਣੇ ਪਰਿਵਾਰਾਂ ਬਾਰੇ ਵੀ ਸੋਚ ਲਓ।
ਵੀਡੀਓ ਵਿਚ ਉਨ੍ਹਾਂ ਪੁਲਿਸ ਉਤੇ ਦੋਸ਼ ਲਗਾਇਆ ਕਿ ਪੰਜਾਬ ਪੁਲਿਸ ਝੂਠੀਆਂ ਕਹਾਣੀਆ ਬਣਾ ਰਹੀ ਹੈ, ਉਸਦੇ ਭਾਈ ਦੀ ਗ੍ਰਿਫਤਾਰੀ ਉਤੇ ਉਸ ਨੂੰ ਕੋਈ ਦੁੱਖ ਨਹੀਂ ਹੈ। ਪੁਲਿਸ ਚਾਹੇ ਤਾਂ ਉਸਦੇ ਪੂਰੇ ਪਰਿਵਾਰ ਨੂੰ ਗੋਲੀ ਮਾਰ ਦਿਓ। ਉਸਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਵਾਲਿਆਂ ਦੇ ਵੀ ਪਰਿਵਾਰ ਹਨ। ਜਿਵੇਂ ਉਹ ਕਰਨਗੇ, ਉਸ ਤਰ੍ਹਾਂ ਹੀ ਅਸੀਂ ਕਰਾਂਗੇ। ਉਹ ਜਿਸ ਪਾਸੇ ਭੱਜਣਗੇ, ਅਸੀਂ ਵੀ ਉਸੇ ਪਾਸੇ ਜਾਵਾਂਗੇ।