ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO:ਕਰਫਿਊ 'ਚ ਸਬਜ਼ੀ ਖ਼ਰੀਦ ਕੇ ਲੋਕਾਂ ਤੱਕ ਪਹੁੰਚਾ ਰਹੇ ਨੇ ਪੰਜਾਬ ਪੁਲਿਸ ਦੇ ਜਵਾਨ, CM ਨੇ ਕੀਤੀ ਸ਼ਲਾਘਾ

ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਚੱਲ ਰਹੇ ਕਰਫਿਊ ਵਿਚਕਾਰ ਪੰਜਾਬ ਪੁਲਿਸ ਦੀ ਇੱਕ ਸ਼ਲਾਘਾਯੋਗ ਤਸਵੀਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਦਾ ਇਹ ਚਿਹਰਾ ਲੋਕਾਂ ਦੇ ਮਨਾਂ ਵਿਚ ਪੁਲਿਸ ਬਾਰੇ ਵਿਸ਼ਵਾਸ ਅਤੇ ਸਤਿਕਾਰ ਵਧਾਉਣ ਵਾਲਾ ਸਾਬਤ ਹੋ ਰਿਹਾ ਹੈ।

 

ਦਰਅਸਲ, ਮੰਗਲਵਾਰ ਦੁਪਹਿਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਤੋਂ ਪੰਜਾਬ ਪੁਲਿਸ ਦੀ ਵੀਡੀਓ ਸਾਂਝੀ ਕੀਤੀ। ਇਸ ਵੀਡੀਓ ਵਿੱਚ ਇੱਕ ਪੁਲਿਸ ਅਧਿਕਾਰੀ ਰੇਹੜੀ ਤੋਂ ਸਬਜ਼ੀ ਖ਼ਰੀਦਦਾ ਹੋਇਆ ਦਿਖਾਈ ਦੇ ਰਿਹਾ ਹੈ।

 

 

ਇਸ ਤੋਂ ਬਾਅਦ ਇਹ ਅਧਿਕਾਰੀ ਸਬਜ਼ੀ ਵਿਕਰੇਤਾ ਦੇ ਹੱਥ ਸੈਨੇਟਾਇਜ ਕਰਵਾਉਂਦਾ ਹੋਇਆ ਵੀ ਦਿਖ ਰਿਹਾ ਹੈ। ਸਬਜ਼ੀ ਖ਼ਰੀਦਣ ਤੋਂ ਬਾਅਦ, ਉਹ ਹੋਰ ਪੁਲਿਸ ਕਰਮਚਾਰੀਆਂ ਦੀ ਸਹਾਇਤਾ ਨਾਲ ਲੋੜਵੰਦ ਲੋਕਾਂ ਵਿੱਚ ਸਮਾਨ ਵੰਡਦੇ ਹੋਏ ਵੀ ਦਿਖਾਈ ਦੇ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵੈਲਡਨ ਕਹਿ ਕੇ ਪੰਜਾਬ ਪੁਲਿਸ ਦੇ ਇਸ ਨੇਕ ਕਾਰਜ ਦੀ ਸਰਾਹਨਾ ਕੀਤੀ ਹੈ।

 

 

 

 

 

ਦੱਸ ਦੇਈਏ ਕਿ ਤਾਲਾਬੰਦੀ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਦੌਰਾਨ, ਉਹ ਲੋਕ ਜੋ ਆਪਣੇ ਲਈ ਭੋਜਨ ਅਤੇ ਪਾਣੀ ਮੁਹੱਈਆ ਕਰਾਉਣ ਦੇ ਅਯੋਗ ਹਨ, ਪੁਲਿਸ ਉਨਾਂ ਦੀ ਸਹਾਇਤਾ ਲਈ ਅੱਗੇ ਆ ਰਹੀ ਹੈ।

............

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Police unique initiative in Corona curfew policemen buying vegetables for needy people during lockdown